HOME » NEWS » World

ਸੁਡਾਨ ਦੀ ਫੈਕਟਰੀ ਵਿਚ ਧਮਾਕੇ ਕਾਰਨ 23 ਮੌਤਾਂ, ਮ੍ਰਿਤਕਾਂ ਵਿਚ ਭਾਰਤੀ ਵੀ ਸ਼ਾਮਲ

News18 Punjabi | News18 Punjab
Updated: December 4, 2019, 7:03 PM IST
share image
ਸੁਡਾਨ ਦੀ ਫੈਕਟਰੀ ਵਿਚ ਧਮਾਕੇ ਕਾਰਨ 23 ਮੌਤਾਂ, ਮ੍ਰਿਤਕਾਂ ਵਿਚ ਭਾਰਤੀ ਵੀ ਸ਼ਾਮਲ
ਸੁਡਾਨ ਦੀ ਫੈਕਟਰੀ ਵਿਚ ਧਮਾਕੇ ਕਾਰਨ 23 ਮੌਤਾਂ, ਮ੍ਰਿਤਕਾਂ ਵਿਚ ਭਾਰਤੀ ਵੀ ਸ਼ਾਮਲ

ਫੈਕਟਰੀ ਵਿੱਚ 50 ਤੋਂ ਵੱਧ ਭਾਰਤੀ ਕਾਮੇ ਕੰਮ ਕਰਦੇ ਹਨ। ਸੁਡਾਨ ਸਰਕਾਰ ਨੇ ਕਿਹਾ ਕਿ ਇਸ ਘਟਨਾ ਵਿੱਚ 23 ਲੋਕਾਂ ਦੀ ਮੌਤ ਹੋ ਗਈ ਅਤੇ 130 ਤੋਂ ਵੱਧ ਲੋਕ ਜ਼ਖਮੀ ਹੋਏ। ਮੁਢਲੀਆਂ ਰਿਪੋਰਟਾਂ ਨੇ ਪਤਾ ਲੱਗਾ ਹੈ ਕਿ ਘਟਨਾ ਸਥਾਨ 'ਤੇ ਸੁਰੱਖਿਆ ਲਈ ਲੋੜੀਂਦੇ ਉਪਕਰਣ ਨਹੀਂ ਸਨ।

  • Share this:
  • Facebook share img
  • Twitter share img
  • Linkedin share img
ਸੁਡਾਨ (Sudan) ਵਿਚ ਚੀਨੀ ਮਿੱਟੀ ਦੇ ਕਾਰਖਾਨੇ ਵਿਚ ਐਲਪਜੀ ਟੈਂਕਰ ਵਿੱਚ ਹੋਏ ਇੱਕ ਧਮਾਕੇ ਕਾਰਨ ਕਈ ਭਾਰਤੀਆਂ ਸਮੇਤ 23 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਵੀ ਦੱਸੇ ਜਾ ਰਹੇ ਹਨ। ਇਸ ਹਾਦਸੇ ਵਿੱਚ 130 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ।

ਸੁਡਾਨ ਵਿਚ ਭਾਰਤੀ ਦੂਤਾਵਾਸ ਨੇ ਇਸ ਘਟਨਾ ਵਿੱਚ ਭਾਰਤੀਆਂ ਦੇ ਮਾਰੇ ਜਾਣ ਦੀ ਖਬਰ ਦਿੱਤੀ ਹੈ। ਹਾਲਾਂਕਿ ਇਸ ਵਿਚ ਮ੍ਰਿਤਕਾਂ ਦੀ ਗਿਣਤੀ ਦਾ ਜ਼ਿਕਰ ਨਹੀਂ ਕੀਤਾ ਹੈ। ਦੂਤਘਰ ਨੇ ਆਪਣੀ ਵੈਬਸਾਈਟ 'ਤੇ ਇਕ ਬਿਆਨ ਵਿਚ ਕਿਹਾ, "ਹੁਣ ਤੱਕ ਦੀਆਂ ਰਿਪੋਰਟਾਂ ਦੇ ਅਨੁਸਾਰ, ਭਾਰਤੀ ਕਾਮਿਆਂ ਸਮੇਤ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋਏ ਹਨ।"

ਫੈਕਟਰੀ ਵਿੱਚ 50 ਤੋਂ ਵੱਧ ਭਾਰਤੀ ਕਾਮੇ ਕੰਮ ਕਰਦੇ ਹਨ। ਸੁਡਾਨ ਸਰਕਾਰ ਨੇ ਕਿਹਾ ਕਿ ਇਸ ਘਟਨਾ ਵਿੱਚ 23 ਲੋਕਾਂ ਦੀ ਮੌਤ ਹੋ ਗਈ ਅਤੇ 130 ਤੋਂ ਵੱਧ ਲੋਕ ਜ਼ਖਮੀ ਹੋਏ। ਮੁਢਲੀਆਂ ਰਿਪੋਰਟਾਂ ਨੇ ਪਤਾ ਲੱਗਾ ਹੈ ਕਿ ਘਟਨਾ ਸਥਾਨ 'ਤੇ ਸੁਰੱਖਿਆ ਲਈ ਲੋੜੀਂਦੇ ਉਪਕਰਣ ਨਹੀਂ ਸਨ। ਸਰਕਾਰ ਨੇ ਕਿਹਾ, 'ਜਲਣਸ਼ੀਲ ਸਮੱਗਰੀ ਗ਼ਲਤ ਢੰਗ ਨਾਲ ਸਟੋਰ ਕੀਤੀ ਗਈ ਸੀ, ਜਿਸ ਨਾਲ ਅੱਗ ਫੈਲ ਗਈ।' ਮਾਮਲੇ ਦੀ ਜਾਂਚ ਚੱਲ ਰਹੀ ਹੈ।


 
First published: December 4, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading