HOME » NEWS » World

ਕੋਰੋਨਾ ਵਾਇਰਸ ਪ੍ਰਭਾਵਿਤ ਵੂਹਾਨ ‘ਚ ਫਸੇ 25 ਭਾਰਤੀ ਵਿਦਿਆਰਥੀ...

News18 Punjabi | News18 Punjab
Updated: January 24, 2020, 12:50 PM IST
share image
ਕੋਰੋਨਾ ਵਾਇਰਸ ਪ੍ਰਭਾਵਿਤ ਵੂਹਾਨ ‘ਚ ਫਸੇ 25 ਭਾਰਤੀ ਵਿਦਿਆਰਥੀ...
ਭਾਰਤ ਦੇ 25 ਵਿਦਿਆਰਥੀ ਚੀਨ ਦੇ ਕੋਰੋਨਾ ਵਾਇਰਸ (Coronavirus) ਪ੍ਰਭਾਵਿਤ ਸ਼ਹਿਰ ਵੁਹਾਨ ‘ਚ ਫਸ ਗਏ ਹਨ। ਵਾਇਰਸ ਨੂੰ ਬਾਹਰ ਫੈਲਣ ਤੋਂ ਰੋਕਣ ਲਈ ਵੁਹਾਨ ਤੋਂ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।

ਭਾਰਤ ਦੇ 25 ਵਿਦਿਆਰਥੀ ਚੀਨ ਦੇ ਕੋਰੋਨਾ ਵਾਇਰਸ (Coronavirus) ਪ੍ਰਭਾਵਿਤ ਸ਼ਹਿਰ ਵੁਹਾਨ ‘ਚ ਫਸ ਗਏ ਹਨ। ਵਾਇਰਸ ਨੂੰ ਬਾਹਰ ਫੈਲਣ ਤੋਂ ਰੋਕਣ ਲਈ ਵੁਹਾਨ ਤੋਂ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।

  • Share this:
  • Facebook share img
  • Twitter share img
  • Linkedin share img
ਭਾਰਤ ਦੇ 25 ਵਿਦਿਆਰਥੀ ਚੀਨ ਦੇ ਕੋਰੋਨਾ ਵਾਇਰਸ (Coronavirus) ਪ੍ਰਭਾਵਿਤ ਸ਼ਹਿਰ ਵੁਹਾਨ ‘ਚ ਫਸ ਗਏ ਹਨ। ਵਾਇਰਸ ਨੂੰ ਬਾਹਰ ਫੈਲਣ ਤੋਂ ਰੋਕਣ ਲਈ ਵੁਹਾਨ ਤੋਂ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਉੱਥੇ ਫਸੇ 25 ਵਿਚੋਂ 20 ਵਿਦਿਆਰਥੀ ਕੇਰਲ ਦੇ ਹਨ। ਉੱਥੇ ਵੁਹਾਨ ਤੋਂ 300 ਕਿਮੀ ਦੂਰ ਯਿਚਾਂਗ ‘ਚ 14 ਭਾਰਤੀ ਵਿਦਿਆਰਥੀ ਇਕ ਹਸਪਤਾਲ ‘ਚ ਇੰਟਰਨਸ਼ਿਪ ਕਰ ਰਹੇ ਹਨ। ਉਹ ਅੱਜ ਭਾਰਤ ਆ ਜਾਣਗੇ।

ਮੁੰਬਈ ‘ਚ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 60 ਘੰਟਿਆਂ ‘ਚ ਵੁਹਾਨ ਅਤੇ ਚੀਨ ਦੇ ਦੂੱਜੇ ਸਥਾਨਾ ਤੋਂ ਵਾਪਸ ਆਏ 5 ਭਾਰਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚੋਂ ਦੋ ਲੋਕਾਂ ਨੂੰ ਸਰਦੀ-ਜੁਕਾਮ ਹੈ, ਇਸ ਲਈ ਇਨ੍ਹਾਂ ਨੂੰ ਕਸਤੂਰਬਾ ਹਸਪਤਾਲ ‘ਚ ਦਾਖਿਲ ਕਰਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਨੂੰ ਹਲਕੇ ਸਰਦੀ-ਜੁਕਾਮ ਤੋਂ ਇਲਾਵਾ ਵਾਇਰਸ ਦੇ ਕੋਈ ਲੱਛਣ ਨਹੀਂ ਦਿਖੇ ਹਨ। ਮਹਾਮਾਰੀ ਮਾਹਰ ਡਾ. ਪ੍ਰਦੀਪ ਆਵਟੇ ਨੇ ਕਿਹਾ ਕਿ ਦੋਨਾਂ ਨੂੰ ਕੋਰੋਨਾ ਵਾਇਰਸ (Coronavirus) ਤੋਂ ਮੁਕਤ ਪਾਇਆ ਗਿਆ ਹੈ।

ਭਾਰਤ ਸਰਕਾਰ ਨੇ ਕਿਹਾ ਕਿ ਸਾਊਦੀ ਅਰਬ ‘ਚ ਕੱਮ ਕਰਨ ਵਾਲੀ ਕੇਰਲ ਦੀ ਇਕ ਨਰਸ ਦੇ ਵਾਇਰਸ ਨਾਲ ਪ੍ਰਭਾਵਿਤ ਹੋਣ ਦਾ ਸ਼ਕ ਸੀ, ਪਰ ਜਾਂਚ ‘ਚ ਉਹ ਠੀਕ ਮਿਲੀ। ਵਿਦੇਸ਼ ਰਾਜ ਮੰਤਰੀ ਵੀ.ਮੁਰਲੀਧਰਣ ਨੇ ਵੀਰਵਾਰ ਨੂੰ ਟਵੀਟ ਕਰ ਕਿਹਾ ਸੀ ਕਿ ਕੇਰਲ ਦੀ ਇਕ ਨਰਸ ਅਸੀਰ ਨੈਸ਼ਨਲ ਹਸਪਤਾਲ ‘ਚ ਜੇਰੇ ਇਲਾਜ ਹੈ। ਹਾਲਾਂਕਿ, ਲੋਕ ਸਭਾ ਸਾਂਸਦ ਐਂਟੋ ਐਂਟਨੀ ਨੇ ਸਾਊਦੀ ਅਰਬ ‘ਚ ਭਾਰਤੀ ਦੂਤਾਵਾਸ ਦੇ ਇਕ ਵਲੰਟੀਅਰ ਦੇ ਨਾਲ ਸਾਊਦੀ ਅਰਬ ਦੇ ਹਸਪਤਾਲ ‘ਚ ਦਾਖਿਲ ਉਸ ਨਰਸ ਦਾ ਹਾਲਚਾਲ ਲਿਆ। ਉਨ੍ਹਾਂ ਨੇ ਦੱਸਿਆ ਕਿ ਉਹ ਕਰਾਨਾ ਵਾਇਰਸ ਤੋਂ ਅਛੂਤ ਮਿਲੀ ਅਤੇ ਉਨ੍ਹਾਂ ਨੂੰ ਜਨਰਲ ਵਾਰਡ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।
ਕੇਰਲ ਹਵਾਈ ਅੱਡੇ ਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਦਿੱਲੀ, ਮੁੰਬਈ, ਕਲਕੱਤਾ ਹਵਾਈ ਅੱਡਿਆਂ ਤੇ ਚੈਕਿੰਗ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਚੀਨ ‘ਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਸਥਿਤੀ ਤੇ ਉਹ ਗੰਭੀਰਤਾ ਨਾਲ ਨਜ਼ਰ ਰੱਖ ਰਿਹਾ ਹੈ। ਉਸਨੇ ਦੋ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਇਹ ਨੰਬਰ ਹਨ- +8618612083629 ਅਤੇ +8618612083617

ਚੀਨ ਤੋਂ ਕਰਾਨਾ ਵਾਇਰਸ ਫੈਲਣਾ ਸ਼ੁਰੂ ਹੋਇਆ ਅਤੇ ਹੁਣ ਇਹ ਗੁਆਂਢੀ ਦੇਸ਼ ਸਿੰਗਾਪੁਰ ਅਤੇ ਵਿਅਤਨਾਮ ਤੱਕ ਪਹੁੰਚ ਚੁੱਕਿਆ ਹੈ। ਇਸ ਵਾਇਰਸ ਨਾਲ ਦੁਨੀਆ ਭਰ ‘ਚ 600 ਤੋਂ ਜਿਆਦਾ ਲੋਕ ਪ੍ਰਭਾਵਿਤ ਹੋਏ ਹਨ ਅਤੇ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਚੀਨੀ ਅਧਿਕਾਰੀਆਂ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਕੇਂਦਰ ਵੁਹਾਨ ਸਣੇ ਪੰਜ ਸ਼ਹਿਰਾਂ ਤੋਂ ਲੋਕਾਂ ਦੀ ਆਵਾਜਾਈ ਤੇ ਰੋਕ ਲਗਾ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੀ ਸੰਖਿਆ ਨਿਉਯਾਰਕ, ਲਾਸ ਐਂਜਲਸ ਅਤੇ ਸ਼ਿਕਾਗੋ ਦੀ ਕੁਲ ਆਬਾਦੀ ਦੇ ਬਰਾਬਰ ਹੈ। ਸਿਰਫ ਵੁਹਾਨ ਦੀ ਜਨਸੰਖਿਆ 1 ਕਰੋੜ 10 ਲੱਖ ਹੈ।

ਵੁਹਾਨ ਦਾ ਰੇਲਵੇ ਸਟੇਸ਼ਨ ਅਤੇ ਹਵਾਈ ਅੱਡਾ ਬੰਦ ਕੀਤੇ ਜਾ ਚੁੱਕੇ ਹਨ। ਉੱਥੇ, ਸਬਵੇ, ਬੱਸ ਸਰਵਿਸ ਅਤੇ ਯਾਤਰੀ ਗੱਡਿਆਂ ਵੀ ਬੰਦ ਕਰ ਦਿੱਤਿਆ ਗਈਆਂ ਹਨ। ਪੁਲਿਸ ਹਰੇਕ ਗੱਡਿਆਂ ਦੀ ਜਾਂਚ ਕਰ ਰਹੀ ਹੈ।
First published: January 24, 2020
ਹੋਰ ਪੜ੍ਹੋ
ਅਗਲੀ ਖ਼ਬਰ