Home /News /international /

ਇੱਕ ਛੋਟੀ ਜਿਹੀ ਕਾਰ ਵਿੱਚ ਫਿੱਟ ਹੋ ਗਈਆਂ 29 ਕੁੜੀਆਂ, ਬਣਾਇਆ ਗਿਨੀਜ਼ ਵਰਲਡ ਰਿਕਾਰਡ- ਦੇਖੋ Video  

ਇੱਕ ਛੋਟੀ ਜਿਹੀ ਕਾਰ ਵਿੱਚ ਫਿੱਟ ਹੋ ਗਈਆਂ 29 ਕੁੜੀਆਂ, ਬਣਾਇਆ ਗਿਨੀਜ਼ ਵਰਲਡ ਰਿਕਾਰਡ- ਦੇਖੋ Video  

ਇੱਕ ਛੋਟੀ ਜਿਹੀ ਕਾਰ ਵਿੱਚ ਫਿੱਟ ਹੋ ਗਈਆਂ 29 ਕੁੜੀਆਂ, ਬਣਾਇਆ ਗਿਨੀਜ਼ ਵਰਲਡ ਰਿਕਾਰਡ 

ਇੱਕ ਛੋਟੀ ਜਿਹੀ ਕਾਰ ਵਿੱਚ ਫਿੱਟ ਹੋ ਗਈਆਂ 29 ਕੁੜੀਆਂ, ਬਣਾਇਆ ਗਿਨੀਜ਼ ਵਰਲਡ ਰਿਕਾਰਡ 

ਇਸ ਵੀਡੀਓ ਵਿੱਚ ਇੱਕ ਮਿਨੀ ਕੂਪਰ (ਕਾਰ) ਦੇ ਨਾਲ 29 ਕੁੜੀਆਂ ਖੜੀਆਂ ਨਜ਼ਰ ਆ ਰਹੀਆਂ ਹਨ। ਫਿਰ ਇਸ ਵੀਡੀਓ ਵਿੱਚ ਅੱਗੇ ਦੇਖਣ ਨੂੰ ਮਿਲਦਾ ਹੈ ਕਿ ਇਹ 29 ਕੁੜੀਆਂ ਇੱਕ ਇੱਕ ਕਰਕੇ ਗੱਡੀ ਵਿੱਚ ਬੈਠਣੀਆਂ ਸ਼ੁਰੂ ਹੋ ਜਾਂਦੀਆਂ ਹਨ। ਤੇ ਦੇਖਦੇ ਹੀ ਦੇਖਦੇ ਇਹ 29 ਕੁੜੀਆਂ ਇੱਕ ਛੋਟੀ ਜਿਹੀ ਕਾਰ ਵਿੱਚ ਬੈਠ ਜਾਂਦੀਆਂ ਹਨ।

ਹੋਰ ਪੜ੍ਹੋ ...
  • Share this:

ਵਿਸ਼ਵ ਰਿਕਾਰਡ, ਇੱਕ ਅਜਿਹਾ ਤਮਗਾ ਜੋ ਇਹ ਸਾਬਤ ਕਰਦਾ ਹੈ ਕਿ ਜੋ ਤੁਸੀਂ ਹਾਸਲ ਕੀਤਾ ਉਹ ਪੂਰੀ ਦੁਨੀਆ ਵਿੱਚ ਕੋਈ ਵੀ ਹਾਸਲ ਨਹੀਂ ਕਰ ਸਕਿਆ ਹੈ। ਜੇ ਤੁਸੀਂ ਗਿਨੀਜ਼ ਵਰਲਡ ਰਿਕਾਰਡ ਵਿੱਚ ਲੋਕਾਂ ਵੱਲੋਂ ਬਣਾਏ ਵਰਲਡ ਰਿਕਾਰਡ ਵੇਖੋ ਤਾਂ ਤੁਹਾਨੂੰ ਹੈਰਾਨੀ ਹੋਵੇਗੀ, ਕਿਉਂਕਿ ਲੋਕਾਂ ਨੇ ਅਜੀਬੋ-ਗਰੀਬ ਤਰ੍ਹਾਂ ਦੇ ਗਿਨੀਜ਼ ਵਰਲਡ ਰਿਕਾਰਡ ਬਣਾਏ ਹੋਏ ਹਨ। ਕਿਸੇ ਨੇ ਸਭ ਤੋਂ ਵੱਧ ਬਰਗਰ ਖਾਣ ਦਾ ਵਿਸ਼ਵ ਰਿਕਾਰਡ ਬਣਾ ਰੱਖਿਆ ਹੈ ਤਾਂ ਕਿਸੇ ਨੇ ਦੁਨੀਆ ਦੀ ਸਭ ਤੋਂ ਵੱਡੀ ਕੈਂਡੀ ਬਣਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ।

ਹੁਣ ਗਿਨੀਜ਼ ਵਰਲਡ ਰਿਕਾਰਡ ਦੀ ਤਿੰਨ ਮਿੰਟ ਦੀ ਕਲਿੱਪ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਮਿਨੀ ਕੂਪਰ (ਕਾਰ) ਦੇ ਨਾਲ 29 ਕੁੜੀਆਂ ਖੜੀਆਂ ਨਜ਼ਰ ਆ ਰਹੀਆਂ ਹਨ। ਫਿਰ ਇਸ ਵੀਡੀਓ ਵਿੱਚ ਅੱਗੇ ਦੇਖਣ ਨੂੰ ਮਿਲਦਾ ਹੈ ਕਿ ਇਹ 29 ਕੁੜੀਆਂ ਇੱਕ ਇੱਕ ਕਰਕੇ ਗੱਡੀ ਵਿੱਚ ਬੈਠਣੀਆਂ ਸ਼ੁਰੂ ਹੋ ਜਾਂਦੀਆਂ ਹਨ। ਤੇ ਦੇਖਦੇ ਹੀ ਦੇਖਦੇ ਇਹ 29 ਕੁੜੀਆਂ ਇੱਕ ਛੋਟੀ ਜਿਹੀ ਕਾਰ ਵਿੱਚ ਬੈਠ ਜਾਂਦੀਆਂ ਹਨ। ਵੀਡੀਓ ਨੂੰ ਰਿਕਾਰਡ ਕੀਪਰ ਦੇ ਅਧਿਕਾਰਤ ਹੈਂਡਲ ਦੁਆਰਾ ਟਵਿੱਟਰ ਉੱਤੇ ਪੋਸਟ ਕੀਤਾ ਗਿਆ ਸੀ।

ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ। ਇਹ 29 ਕੁੜੀਆਂ ਇਸ ਤਰੀਕੇ ਨਾਲ ਕਾਰ ਵਿੱਚ ਬੈਠੀਆਂ ਤੇ ਫਿੱਟ ਹੋਈਆਂ ਸਨ ਕਿ ਇੰਝ ਲੱਗ ਰਿਹਾ ਸੀ ਕਿ ਇਹ ਕਿਸੇ ਰਬੜ ਦੀ ਗੁੱਡੀ ਦੀ ਤਰ੍ਹਾਂ ਸੁੰਗੜ ਕੇ ਬੈਠੀਆਂ ਹੋਣ। ਬਾਹਰ ਤੋਂ ਤੁਸੀਂ ਜੇ ਕਾਰ ਨੂੰ ਦੇਖੋ ਤਾਂ ਕਾਰ ਦੇ ਸਟੀਅਰਿੰਗ ਵ੍ਹੀਲ ਦੇ ਉੱਪਰ ਵਾਲੀ ਥਾਂ ਤੋਂ ਲੈ ਕੇ ਪਿਛਲੀ ਸੀਟ ਦੇ ਸ਼ੀਸ਼ਿਆਂ ਤੱਕ ਹਰ ਪਾਸਿਓਂ ਕਾਰ ਵਿੱਚ ਫਸੀਆਂ ਲੱਗ ਰਹੀਆਂ ਸਨ।

ਆਪਣੇ ਇਸ ਟਾਸਕ ਨੂੰ ਪੂਰਾ ਕਰ ਕੇ ਵਲੰਟੀਅਰਾਂ ਨੇ ਵਿਸ਼ਵ ਰਿਕਾਰਡ ਬਣਾ ਲਿਆ ਹੈ। ਇਹ ਵੀਡੀਓ ਜੋ 6 ਸਤੰਬਰ ਨੂੰ ਪੋਸਟ ਕੀਤਾ ਗਿਆ ਸੀ ਅਸਲ ਵਿੱਚ 2014 ਦਾ ਹੈ। ਇਹ ਰਿਕਾਰਡ 8 ਸਾਲ ਪਹਿਲਾਂ ਮਿੰਨੀ ਕੂਪਰ ਦੇ ਕਰੂ ਨੇ ਬਣਾਇਆ ਸੀ। ਬਹੁਤ ਸਾਰੀਆਂ ਤਕਨੀਕਾਂ, ਜਿਵੇਂ ਕਿ ਸੀਟ ਨੂੰ ਐਡਜਸਟ ਕਰਨਾ, ਕਾਰ ਦੇ ਪਿਛਲੇ ਪਾਸੇ ਲੋਕਾਂ ਨੂੰ ਫਿੱਟ ਕਰਨਾ, ਉਹਨਾਂ ਨੂੰ ਇੱਕ ਦੂਜੇ ਦੇ ਉੱਪਰ ਲਿਟਾਉਣਾ ਤੇ ਘੱਟੋ-ਘੱਟ ਲੈੱਗ ਸਪੇਸ ਦੀ ਵਰਤੋਂ ਕਰ ਕੇ 29 ਲੋਕਾਂ ਨੂੰ ਅੰਦਰ ਫਿੱਟ ਕੀਤਾ ਗਿਆ ਸੀ।

Published by:Tanya Chaudhary
First published:

Tags: Guinness World Records, Social media, Twitter, Viral news, Viral video