• Home
  • »
  • News
  • »
  • international
  • »
  • 3 KILLED AND SEVERAL INJURED AFTER A KNIFE ATTACK NEAR A CHURCH IN THE SOUTHERN FRENCH CITY OF NICE

ਫਰਾਂਸ ‘ਚ ਚਰਚ ‘ਤੇ ਹਮਲਾ: 3 ਲੋਕਾਂ ਦੀ ਹੱਤਿਆ, ਔਰਤ ਦਾ ਸਿਰ ਵੱਢਿਆ

ਫਰਾਂਸ ਦੇ ਨੀਸ ਵਿੱਚ ਸ਼ੱਕੀ ਅੱਤਵਾਦੀ ਹਮਲੇ ਵਿੱਚ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਮੇਂ ਸਾਰੀਆਂ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਉਪਲਬਧ ਹਨ।

ਫਰਾਂਸ ‘ਚ ਚਰਚ ‘ਤੇ ਹਮਲਾ: 3 ਲੋਕਾਂ ਦੀ ਹੱਤਿਆ, ਔਰਤ ਦਾ ਸਿਰ ਵੱਢਿਆ

ਫਰਾਂਸ ‘ਚ ਚਰਚ ‘ਤੇ ਹਮਲਾ: 3 ਲੋਕਾਂ ਦੀ ਹੱਤਿਆ, ਔਰਤ ਦਾ ਸਿਰ ਵੱਢਿਆ

  • Share this:
    ਪੈਰਿਸ- ਪੈਗੰਬਰ ਕਾਰਟੂਨ ਵਿਵਾਦ ਵਿਚ ਫਰਾਂਸ ਵਿਚ ਅਧਿਆਪਕ ਦੀ ਗਲਾ ਵੱਢ ਕੇ ਹੱਤਿਆ ਤੋਂ ਬਾਅਦ ਹੁਣ ਇਕ ਹੋਰ ਅਜਿਹਾ ਹੀ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਫ੍ਰੈਂਚ ਚਰਚ ਵਿੱਚ ਇੱਕ ਹਮਲਾਵਰ ਨੇ ਇੱਕ ਔਰਤ ਦਾ ਗਲਾ ਵੱਢ ਦਿੱਤਾ ਅਤੇ ਦੋ ਹੋਰ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਹ ਘਟਨਾ ਫਰਾਂਸ ਦੇ ਨੀਸ ਸ਼ਹਿਰ ਦੀ ਹੈ। ਸ਼ਹਿਰ ਦੇ ਮੇਅਰ ਨੇ ਇਸ ਖੌਫਨਾਕ ਘਟਨਾ ਨੂੰ ਅਤਿਵਾਦ ਕਰਾਰ ਦਿੱਤਾ ਹੈ।



    ਮੇਅਰ ਕ੍ਰਿਸ਼ਚੀਅਨ ਇਸਤੋਰਸੀ ਨੇ ਕਿਹਾ ਕਿ ਚਾਕੂ ਦਾ ਹਮਲੇ ਦੀ ਵਾਰਦਾਤ ਸ਼ਹਿਰ ਦੇ ਨੋਟਰੇ ਡੈਮ ਚਰਚ ਵਿਚ ਹੋਈ ਹੈ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਕਈ ਹੋਰ ਜ਼ਖਮੀ ਹੋਏ ਹਨ। ਇਕ ਪੁਲਿਸ ਸੂਤਰ ਨੇ ਦੱਸਿਆ ਕਿ ਔਰਤ ਦਾ ਗਲਾ ਵੱਢ ਦਿੱਤਾ ਹੈ। ਇਕ ਫਰਾਂਸ ਦੇ ਨੇਤਾ ਨੇ ਵੀ ਪੁਸ਼ਟੀ ਕੀਤੀ ਹੈ ਕਿ ਔਰਤ ਦਾ ਗਲਾ ਵੱਢ ਦਿੱਤਾ ਗਿਆ ਹੈ।

    ਫਰਾਂਸ ਦੇ ਅੱਤਵਾਦ ਰੋਕੂ ਵਿਭਾਗ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਹਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਘਟਨਾ ਸਥਾਨ 'ਤੇ ਮੌਜੂਦ ਪੱਤਰਕਾਰਾਂ ਦਾ ਕਹਿਣਾ ਹੈ ਕਿ ਹਥਿਆਰਬੰਦ ਸਿਪਾਹੀਆਂ ਨੇ ਚਰਚ ਨੂੰ ਘੇਰ ਲਿਆ ਹੈ। ਇਸ ਮੌਕੇ ਐਂਬੂਲੈਂਸਾਂ ਅਤੇ ਫਾਇਰ ਸਰਵਿਸ ਗੱਡੀਆਂ ਮੌਜੂਦ ਹਨ। ਇਹ ਹਮਲਾ ਅਜਿਹੇ ਸਮੇਂ ਜਦੋਂ ਕੁਝ ਸਮਾਂ ਪਹਿਲਾਂ ਫਰਾਂਸੀਸੀ ਅਧਿਆਪਕ ਦੀ ਨਬੀ ਦਾ ਕਾਰਟੂਨ ਦਿਖਾਉਣ ਉਤੇ ਹੱਤਿਆ ਕਰ ਦਿੱਤੀ ਗਈ ਸੀ। ਹਾਲੇ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਚਰਚ ਵਿੱਚ ਲੋਕਾਂ ਨੂੰ ਚਾਕੂ ਨਾਲ ਹਮਲਾ ਕਰਕੇ ਮਾਰਨ ਪਿੱਛੇ ਕੀ ਮਨੋਰਥ ਸੀ ਜਾਂ ਨਬੀ ਦੇ ਕਾਰਟੂਨ ਤੋਂ ਇਸਦਾ ਕੋਈ ਅਰਥ ਹੈ। ਇਸ ਤੋਂ ਪਹਿਲਾਂ ਫਰਾਂਸ ਵਿਚ ਪੈਗੰਬਰ ਦਾ ਕਾਰਟੂਨ ਦਿਖਾਉਂਦੇ ਹੋਏ ਇਕ ਅਧਿਆਪਕ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੁਤੰਤਰ ਭਾਸ਼ਣ ਅਤੇ ਧਰਮ ਦਾ ਮਜ਼ਾਕ ਉਡਾਉਣ ਦੇ ਅਧਿਕਾਰ ਦਾ ਪੁਰਜ਼ੋਰ ਸਮਰਥਨ ਕੀਤਾ ਹੈ। ਹਾਲਾਂਕਿ ਉਦੋਂ ਤੋਂ ਉਹ ਮੁਸਲਿਮ ਦੇਸ਼ਾਂ ਦੀ ਆਲੋਚਨਾ ਦਾ ਸ਼ਿਕਾਰ ਹੋ ਗਏ ਹਨ।
    Published by:Ashish Sharma
    First published: