Home /News /international /

ਤੇਲ ਟੈਂਕਰ ਤੇ ਸਮੁੰਦਰੀ ਜਹਾਜ਼ ਦੀ ਟੱਕਰ 'ਚ 32 ਲਾਪਤਾ

ਤੇਲ ਟੈਂਕਰ ਤੇ ਸਮੁੰਦਰੀ ਜਹਾਜ਼ ਦੀ ਟੱਕਰ 'ਚ 32 ਲਾਪਤਾ

ਤੇਲ ਟੈਂਕਰ ਤੇ ਸਮੁੰਦਰੀ ਜਹਾਜ਼ ਦੀ ਟੱਕਰ 'ਚ 32 ਲਾਪਤਾ

ਤੇਲ ਟੈਂਕਰ ਤੇ ਸਮੁੰਦਰੀ ਜਹਾਜ਼ ਦੀ ਟੱਕਰ 'ਚ 32 ਲਾਪਤਾ

  • Share this:
    ਲਾਪਤਾ ਹੋਣ ਵਾਲਿਆਂ 'ਚ 30 ਇਰਾਨੀ ਤੇ ਦੋ ਬੰਗਲਾਦੇਸ਼ੀ

    ਪੇਈਚਿੰਗ: ਚੀਨ ਦੇ ਤੱਟ ਉੱਤੇ ਮਾਲ ਢੋਹਣ ਵਾਲੇ ਸਮੁੰਦਰੀ ਜਹਾਜ਼ ਨਾਲ ਇਰਾਨ ਤੋਂ ਦੱਖਣੀ ਕੋਰੀਆ ਲਈ ਤੇਲ ਲਿਜਾ ਰਹੇ ਟੈਂਕਰ ਦੀ ਟੱਕਰ ਵਿੱਚ 32 ਜਹਾਜ਼ ਅਮਲੇ ਦੇ ਮੈਂਬਰ ਲਾਪਤਾ ਹੋ ਗਏ ਹਨ। ਇਰਾਨੀ ਸ਼ਿਪਿੰਗ ਕੰਪਨੀ ਦਾ 274 ਮੀਟਰ ਲੰਬਾ ਤੇਲ ਟੈਂਕਰ ‘ਸਾਂਚੀ’ ਦੱਖਣੀ ਕੋਰੀਆ ਵੱਲ ਜਾ ਰਿਹਾ ਸੀ। ਚੀਨ ਦੇ ਆਵਾਜਾਈ ਮੰਤਰਾਲਾ ਦੇ ਬਿਆਨ ਮੁਤਾਬਿਕ ਪਨਾਮਾ 'ਚ ਟੈਂਕਰ ਵਿੱਚ 136000 ਟਨ ਤੇਲ ਸੀ ਅਤੇ ਇਸ ਦੀ ਹਾਂਗਕਾਂਗ ਰਜਿਸਟਰਡ ਮਾਲ ਵਾਹਕ ਜਹਾਜ਼ ਨਾਲ ਟੱਕਰ ਹੋ ਗਈ, ਜਿਸ ਕਾਰਨ ਟੈਂਕਰ ਨੂੰ ਅੱਗ ਲੱਗ ਗਈ। ਚੀਨ ਨੇ ਤਲਾਸ਼ ਤੇ ਬਚਾਅ ਅਪਰੇਸ਼ਨ ਲਈ 8 ਜਹਾਜ਼ ਅਤੇ ਦੱਖਣੀ ਕੋਰੀਆ ਨੇ ਮਦਦ ਲਈ ਇੱਕ ਹਵਾਈ ਜਹਾਜ਼ ਤੇ ਤਿੰਨ ਹਜ਼ਾਰ ਟਨ ਵਜ਼ਨੀ ਤੱਟ ਰੱਖਿਅਕ ਜਹਾਜ਼ ਭੇਜਿਆ ਹੈ। ਹਾਦਸੇ ਦੇ ਬਾਅਦ ਇਸ ਦੇ ਅਮਲੇ ਦੇ 30 ਇਰਾਨੀ ਅਤੇ ਦੋ ਬੰਗਲਾਦੇਸ਼ੀ ਮੈਂਬਰ ਲਾਪਤਾ ਹੋ ਗਏ। ਹਾਦਸਾ ਸ਼ੰਘਾਈ ਦੇ ਪੂਰਬ ਵੱਲ 160 ਨੌਟੀਕਲ ਮੀਲ ਦੂਰ ਵਾਪਰਿਆ। ਮਾਲ ਢੋਹਣ ਵਾਲੇ ਜਹਾਜ਼ ਦੇ ਸਾਰੇ 21 ਚੀਨੀ ਜਹਾਜ਼ ਅਮਲਾ ਮੈਂਬਰ ਬਚਾ ਲਏ ਗਏ। ਟੱਕਰ ਤੋਂ ਬਾਅਦ ਤੇਲ ਸਮੁੰਦਰ ਵਿੱਚ ਫੈਲ ਗਿਆ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਇਸ ਹਾਦਸੇ ਕਾਰਨ 64 ਹਜ਼ਾਰ ਟਨ ਅਨਾਜ ਲਿਜਾ ਰਹੇ ਸੀਐਫ ਕ੍ਰਿਸਟਲ ਜਹਾਜ਼ ਨੂੰ ਵੀ ਥੋੜ੍ਹਾ ਨੁਕਸਾਨ ਹੋਇਆ ਹੈ।

     
    First published:

    Tags: China, Collision, Iran, Oil tanker, Ship

    ਅਗਲੀ ਖਬਰ