ਤੁਰਕੀ: ਭੁਚਾਲ ਦੇ 91 ਘੰਟੇ ਬਾਅਦ ਮਲਬੇ ‘ਚੋਂ ਜ਼ਿੰਦਾ ਮਿਲੀ 4 ਸਾਲ ਦੀ ਬੱਚੀ- ਦੇਖੋ ਵੀਡੀਓ

Turkey Earthquake: ਤੁਰਕੀ ਦੇ ਇਜ਼ਮਿਰ ਸ਼ਹਿਰ ਵਿਚੋਂ 4 ਸਾਲ ਦੀ ਆਯਦਾ ਨੂੰ ਲਗਭਗ 91 ਘੰਟਿਆਂ ਯਾਨੀ 4 ਦਿਨਾਂ ਬਾਅਦ ਮਲਬੇ ਤੋਂ ਜ਼ਿੰਦਾ ਬਾਹਰ ਕੱਢਿਆ ਗਿਆ।

ਤੁਰਕੀ ਵਿੱਚ ਇੱਕ 4 ਸਾਲਾ ਬੱਚੀ ਨੂੰ ਮਲਬੇ ਤੋਂ 91 ਘੰਟੇ ਬਾਅਦ ਜ਼ਿੰਦਾ ਬਚਾਇਆ ਗਿਆ।

ਤੁਰਕੀ ਵਿੱਚ ਇੱਕ 4 ਸਾਲਾ ਬੱਚੀ ਨੂੰ ਮਲਬੇ ਤੋਂ 91 ਘੰਟੇ ਬਾਅਦ ਜ਼ਿੰਦਾ ਬਚਾਇਆ ਗਿਆ।

 • Share this:
  ਇਸਤਾਂਬੁਲ- ਤੁਰਕੀ ਵਿਚ ਭੁਚਾਲ ਨਾਲ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 1000 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਸੋਮਵਾਰ ਨੂੰ 4-ਸਾਲਾ ਅਯਦਾ ਨੂੰ ਤੁਰਕੀ ਦੇ ਇਜ਼ਮੀਰ ਸ਼ਹਿਰ ਤੋਂ ਲਗਭਗ 91 ਘੰਟਿਆਂ ਬਾਅਦ ਮਲਬੇ ਤੋਂ ਬਾਹਰ ਕੱਢ ਦਿੱਤਾ ਗਿਆ। ਲੋਕ ਆਇਦਾ ਦੇ ਬਚਣ ਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨ ਰਹੇ ਹਨ।

  ਅਲ ਜਜ਼ੀਰਾ ਦੇ ਅਨੁਸਾਰ ਬੱਚੀ ਨੂੰ ਰੈਸਕਿਊ ਕਰਨ ਵਾਲੇ ਨੁਸਰਤ ਅਕਸੋਏ ਨੇ ਦੱਸਿਆ ਕਿ ਬਚਾਅ ਕਾਰਜ ਦੌਰਾਨ ਅਸੀਂ ਇੱਕ ਲੜਕੀ ਦਾ ਰੋਣਾ ਸੁਣਿਆ। ਇਹ ਅਸੰਭਵ ਸੀ ਪਰ ਅਵਾਜ਼ ਦੀ ਮਦਦ ਨਾਲ ਅਸੀਂ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਦੋਂ ਅਸੀਂ ਉਸਨੂੰ ਵੇਖਿਆ, ਉਹ ਇੱਕ ਡਿਸ਼ ਵਾੱਸ਼ਰ ਦੇ ਨੇੜੇ ਸਾਨੂੰ ਦਿਖਾਈ ਦਿੱਤੀ। ਉਸਨੇ ਸਾਨੂੰ ਵੇਖਦਿਆਂ ਹੱਥ ਹਿਲਾਇਆ। ਉਹ ਹੁਣ ਠੀਕ ਹੈ। ਇਕ ਦਿਨ ਪਹਿਲਾਂ ਹੀ ਇਕ 3 ਸਾਲਾ ਲੜਕੀ ਨੂੰ ਇਜ਼ਮੀਰ ਵਿਚ ਹੀ ਇਕ ਇਮਾਰਤ ਦੇ ਮਲਬੇ ਵਿਚੋਂ ਬਚਾਇਆ ਗਿਆ ਸੀ।  ਇਸ ਲੜਕੀ ਨੂੰ ਬਚਾਉਣ ਵਾਲੇ ਤੁਰਕੀ ਦੇ ਫਾਇਰ ਫਾਈਟਰ ਮੁਆਮਰ ਸੈਲਿਕ ਨੇ ਬਾਅਦ ਵਿੱਚ ਮੀਡੀਆ ਨੂੰ ਦੱਸਿਆ ਕਿ ਮੈਂ ਅੱਜ ਸੱਚਮੁੱਚ ਇੱਕ ਚਮਤਕਾਰ ਵੇਖਿਆ ਹੈ, ਇਹ ਸਿਰਫ ਪਰਮਾਤਮਾ ਦੀ ਕਿਰਪਾ ਨਾਲ ਹੀ ਸੰਭਵ ਹੋ ਸਕਦਾ ਹੈ। ਸੇਲਿਕ ਨੇ ਦੱਸਿਆ ਕਿ ਜਦੋਂ ਮੈਂ ਇਸ ਲੜਕੀ ਨੂੰ ਫਸਿਆ ਵੇਖਿਆ ਤਾਂ ਸ਼ਾਇਦ ਉਹ ਸੁੱਤੀ ਹੋਈ ਸੀ। ਮੈਂ ਉਸ ਨੂੰ ਮ੍ਰਿਤਕ ਮੰਨ ਲਿਆ ਸੀ ਅਤੇ ਆਪਣੇ ਸਾਥੀ ਨੂੰ ਉਸ ਲਈ ਬਾਡੀ ਬੈਗ ਲਈ ਲਿਆਉਣ ਲਈ ਕਿਹਾ। ਹਾਲਾਂਕਿ, ਜਿਵੇਂ ਹੀ ਮੈਂ ਉਸਦੇ ਚਿਹਰੇ ਨੂੰ ਗਿੱਲੇ ਰੁਮਾਲ ਨਾਲ ਪੂੰਝਿਆ, ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ। ਉਸਨੇ ਮੇਰਾ ਅੰਗੂਠਾ ਜੋਰ ਨਾਲ ਫੜ ਲਿਆ। ਮੈਂ ਅੱਜ ਤੱਕ ਅਜਿਹਾ ਚਮਤਕਾਰ ਕਦੇ ਨਹੀਂ ਵੇਖਿਆ ਸੀ।

  ਦੱਸ ਦੇਈਏ ਕਿ 30 ਅਕਤੂਬਰ ਨੂੰ ਤੁਰਕੀ ਵਿੱਚ ਭੂਚਾਲ ਦੇ ਤਗੜੇ ਝਟਕੇ ਆਏ ਸਨ। ਰਿਕਟਰ ਪੈਮਾਨੇ 'ਤੇ ਉਸ ਦੀ ਤੀਬਰਤਾ 7 ਸੀ। ਮਰਨ ਵਾਲਿਆਂ ਦੀ ਗਿਣਤੀ 102 ਹੋ ਗਈ ਹੈ ਅਤੇ 994 ਲੋਕ ਜ਼ਖਮੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਜ਼ਮੀਰ ਵਿੱਚ 5 ਇਮਾਰਤਾਂ ਵਿੱਚ ਬਚਾਅ ਕਾਰਜ ਚੱਲ ਰਿਹਾ ਹੈ।
  Published by:Ashish Sharma
  First published: