VIDEO: ਕ੍ਰਿਸਮਸ ਪਰੇਡ 'ਚ SUV ਗੱਡੀ ਨੇ ਲੋਕਾਂ ਨੂੰ ਦਰੜਿਆ, 5 ਮੌਤਾਂ 40 ਜ਼ਖਮੀ..

ਅਮਰੀਕਾ ਵਿੱਚ ਪਰੇਡ ਦੌਰਾਨ ਇਕ ਤੇਜ਼ ਰਫਤਾਰ ਲਾਲ ਰੰਗ ਦੀ ਕਾਰ ਅੰਦਰ ਆਈ ਅਤੇ ਭੀੜ ਨੂੰ ਕੁਚਲਦੀ ਹੋਈ ਅੱਗੇ ਚਲੀ ਗਈ। ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਕਾਰ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ। ਹਾਲਾਂਕਿ ਅਜੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਡਰਾਈਵਰ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਸ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

VIDEO: ਕ੍ਰਿਸਮਸ ਪਰੇਡ ਵਿੱਚ SUV ਗੱਡੀ ਨੇ ਲੋਕਾਂ ਨੂੰ ਦਰੜਿਆ, 5 ਮੌਤਾਂ 40 ਜ਼ਖਮੀ.. (Screenshot of the video shared by @MrAndyNgo on Twitter)

VIDEO: ਕ੍ਰਿਸਮਸ ਪਰੇਡ ਵਿੱਚ SUV ਗੱਡੀ ਨੇ ਲੋਕਾਂ ਨੂੰ ਦਰੜਿਆ, 5 ਮੌਤਾਂ 40 ਜ਼ਖਮੀ.. (Screenshot of the video shared by @MrAndyNgo on Twitter)

 • Share this:
  ਵਾਸ਼ਿੰਗਟਨ :  ਅਮਰੀਕਾ ਦੇ ਵਿਸਕਾਨਸਿਨ ਸੂਬੇ 'ਚ ਐਤਵਾਰ ਨੂੰ ਕ੍ਰਿਸਮਸ ਦੀ ਪਰੇਡ ਵਿੱਰ ਇਕ ਵਾਹਨ ਦੀ ਵੜ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਇੱਕ ਲਾਲ SUV ਨੇ ਸ਼ਾਮ 4:30 ਵਜੇ (2230 GMT) ਤੋਂ ਠੀਕ ਬਾਅਦ ਮਿਲਵਾਕੀ ਦੇ ਉਪਨਗਰ ਵਾਉਕੇਸ਼ਾ ਵਿੱਚ ਕ੍ਰਿਸਮਸ ਪਰੇਡ ਦੌਰਾਨ ਬੈਰੀਕੇਡਾਂ ਨੂੰ ਤੋੜ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦਰਸ਼ਕ ਸਾਲਾਨਾ ਪਰੰਪਰਾ ਨੂੰ ਵੇਖ ਰਹੇ ਸਨ।

  ਵਾਕੇਸ਼ਾ ਪੁਲਿਸ ਵਿਭਾਗ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਇਕ ਬਿਆਨ ਵਿਚ ਕਿਹਾ, "ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 40 ਜ਼ਖਮੀ ਹੋਏ ਹਨ। ਹਾਲਾਂਕਿ, ਇਹ ਸੰਖਿਆ ਬਦਲ ਸਕਦੀ ਹੈ ਕਿਉਂਕਿ ਅਸੀਂ ਹੋਰ ਜਾਣਕਾਰੀ ਇਕੱਠੀ ਕਰ ਰਹੇਂ ਹਾਂ।" ਪੁਲਿਸ ਨੇ ਕਿਹਾ ਕਿ ਉਹਨਾਂ ਕੋਲ "ਇੱਕ ਸ਼ਖਸ ਹਿਰਾਸਤ " ਵਿੱਚ ਹੈ।

  ਪੁਲਿਸ ਮੁਖੀ ਡੈਨ ਥਾਮਸਨ ਨੇ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਅਧਿਕਾਰੀਆਂ ਨੇ ਘਟਨਾ ਵਿੱਚ ਸ਼ਾਮਲ ਵਾਹਨ ਬਰਾਮਦ ਕਰ ਲਿਆ ਹੈ।

  ਫਾਇਰ ਚੀਫ ਸਟੀਵਨ ਹਾਵਰਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁੱਲ 11 ਬਾਲਗਾਂ ਅਤੇ 12 ਬੱਚਿਆਂ ਨੂੰ ਛੇ ਖੇਤਰੀ ਹਸਪਤਾਲਾਂ ਵਿੱਚ ਲਿਜਾਇਆ ਗਿਆ।

  ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੌਰਾਨ ਇੱਕ ਅਧਿਕਾਰੀ ਨੇ SUV ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਗੋਲੀ ਚਲਾ ਦਿੱਤੀ। ਸਕੂਲ ਸੋਮਵਾਰ ਨਹੀਂ ਖੁੱਲ੍ਹਣਗੇ ਅਤੇ ਸੜਕਾਂ ਬੰਦ ਰਹਿਣਗੀਆਂ, ਥੌਮਸਨ ਨੇ ਕਿਹਾ, ਜਦੋਂ ਕਿ ਜਾਂਚ ਜਾਰੀ ਹੈ।

  ਇੱਕ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਨੂੰ ਸਥਿਤੀ ਬਾਰੇ ਇੱਕ ਸੰਖੇਪ ਜਾਣਕਾਰੀ ਮਿਲੀ ਹੈ ਅਤੇ ਵ੍ਹਾਈਟ ਹਾਊਸ "ਵਾਉਕੇਸ਼ਾ ਵਿੱਚ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਸਾਡਾ ਦਿਲ ਹਰ ਉਸ ਵਿਅਕਤੀ ਲਈ ਹੈ ਜੋ ਇਸ ਭਿਆਨਕ ਘਟਨਾ ਨਾਲ ਪ੍ਰਭਾਵਿਤ ਹੋਏ ਹਨ,"

  ਅਧਿਕਾਰੀ ਨੇ ਅੱਗੇ ਕਿਹਾ, "ਅਸੀਂ ਲੋੜ ਪੈਣ 'ਤੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਅਤੇ ਮਦਦ ਦੀ ਪੇਸ਼ਕਸ਼ ਕਰਨ ਲਈ ਰਾਜ ਅਤੇ ਸਥਾਨਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ।"
  Published by:Sukhwinder Singh
  First published: