ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਵਾਰ ਮੁੜ ਪੰਜਾਬੀਆਂ ਦੀ ਬੱਲੇ ਬੱਲੇ ਹੋਈ ਹੈ। ਖ਼ਬਰ ਹੈ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਕੈਬਨਿਟ ਵਿੱਚ 4 ਪੰਜਾਬੀਆਂ ਨੂੰ ਥਾਂ ਮਿਲੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਦੀ ਬੁੱਧਵਾਰ ਚੁਣੀ ਨਵੀਂ ਕੈਬਨਿਟ ਵਿੱਚ 23 ਮੰਤਰੀ ਅਤੇ 4 ਰਾਜ ਮੰਤਰੀ ਹਨ।
ਕੈਨੇਡਾ ਦੀ ਇਸ ਵਜ਼ਾਰਤ ਵਿੱਚ ਭਾਰਤੀ ਪੰਜਾਬੀ ਮੂਲ ਦੇ 5 ਵਿਧਾਇਕਾਂ ਨੂੰ ਥਾਂ ਮਿਲੀ ਹੈ। ਰਵੀ ਕਾਹਲੋਂ ਨੂੰ ਹਾਊਸਿੰਗ ਅਤੇ ਗਵਰਨਮੈਂਟ ਲੀਡਰ ਬਣਾਇਆ ਗਿਆ ਹੈ। ਰਚਨਾ ਸਿੰਘ ਨੂੰ ਐਜੂਕੇਸ਼ਨ ਅਤੇ ਬੱਚਿਆਂ ਦੀ ਦੇਖਭਾਲ ਮਹਿਕਮਾ, ਹੈਰੀ ਬੈਂਸ ਲੇਬਰ ਮੰਤਰੀ, ਨਿਕੀ ਸ਼ਰਮਾ ਨੂੰ ਅਟਾਰਨੀ ਜਨਰਲ ਅਤੇ ਜਗਰੂਪ ਬਰਾੜ ਟਰੇਡ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ।
It is an honour to be named as British Columbia’s Minister of Housing and Government House Leader.
Premier @Dave_Eby has made housing his number one priority. I’m ready to get to work to deliver for the people of BC. pic.twitter.com/ySftFAriBs
— Ravi Kahlon (@KahlonRav) December 7, 2022
ਰਵੀ ਕਾਹਲੋਂ ਨੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਅਤੇ ਪ੍ਰੀਮੀਅਰ ਦਾ ਧੰਨਵਾਦ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨਾਲ ਚੁਣੇ ਹੋਏ ਮੈਂਬਰਾਂ ਨੇ ਵੀ ਪ੍ਰੀਮੀਅਰ ਡੇਵਿਡ ਏਬੀ ਦਾ ਧੰਨਵਾਦ ਕੀਤਾ ਅਤੇ ਮਿਹਨਤ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Canada, World news