ਅਮਰੀਕਾ ਵਿਚ 74 ਸਾਲਾ ਸਿੱਖ ਮਾਡਲ ਦੇ ਚਰਚੇ

News18 Punjab
Updated: January 20, 2019, 1:05 PM IST
ਅਮਰੀਕਾ ਵਿਚ 74 ਸਾਲਾ ਸਿੱਖ ਮਾਡਲ ਦੇ ਚਰਚੇ
News18 Punjab
Updated: January 20, 2019, 1:05 PM IST
ਨਿਊ ਯਾਰਕ ਦੇ ਚਰਚਿਤ ਟਾਈਮਸ ਸਕਵਾਇਰ 'ਤੇ ਇਕ ਸਿੱਖ ਬਜ਼ੁਰਗ ਦੀ ਤਸਵੀਰ ਦਿੱਸ ਰਹੀ ਹੈ ਜੋ ਕਿ ਇਕ ਅਮਰੀਕੀ ਕੰਪਨੀ ਦੇ ਕਾਸਮੈਟਿਕ ਪ੍ਰੋਡਕਟ ਦਾ ਪ੍ਰਚਾਰ ਕਰ ਰਹੇ ਹਨ। ਕਾਫੀ ਲੋਕ ਇਸ ਤਸਵੀਰ ਦੇ ਨਾਲ ਸੈਲਫੀ ਵੀ ਲੈ ਰਹੇ ਹਨ। ਸਿੱਖ ਅਤੇ ਭਾਰਤੀ ਅਮਰੀਕੀ ਇਸ ਬਜ਼ੁਰਗ ਸਿੱਖ ਮਾਡਲ ਦੀ ਟਾਈਮਸ 'ਤੇ ਲੱਗੀ ਤਸਵੀਰ ਨੂੰ ਲੈ ਕੇ ਮਾਣ ਮਹਿਸੂਸ ਕਰ ਰਹੇ ਹਨ।

ਇਹ ਸਿੱਖ ਨਾਰਥਰਿਜ, ਕੈਲੀਫੋਰਨੀਆ ਵਾਸੀ 74 ਸਾਲਾ ਦਾ ਪ੍ਰੀਤਮ ਸਿੰਘ ਹੈ ਜੋ ਕਿ ਇਸ ਤਸਵੀਰ ਵਿਚ ਅਪਣੀ ਦਾੜ੍ਹੀ ਮੁੱਛਾਂ ਨੂੰ ਤਾਅ ਦੇ ਰਹੇ ਹਨ। ਉਨ੍ਹਾਂ ਨੂੰ ਇਕ ਅਮਰੀਕੀ ਕੰਪਨੀ ਨੇ ਅਪਣਾ ਮਾਡਲ ਬਣਾਇਆ ਹੈ ਜੋ ਕਿ ਸ਼ੇਵਿੰਗ ਅਤੇ ਗਰੂਮਿੰਗ ਪ੍ਰੋਡਕਟਸ ਬਣਾਉਂਦੀ ਹੈ। ਕੰਪਨੀ ਨੇ ਇਕ ਨਵਾਂ ਪ੍ਰੋਡਕਟ ਬੀਅਰਡ ਤੇਲ ਮਤਲਬ ਦਾੜ੍ਹੀ - ਮੁੱਛਾਂ ਨੂੰ ਮਜਬੂਤ ਅਤੇ ਬਿਹਤਰ ਬਣਾਉਣ ਵਾਲਾ ਤੇਲ ਬਣਾਇਆ ਹੈ। ਕੰਪਨੀ ਨੇ ਇਸ ਦੀ ਟੈਗ ਲਾਈਨ ਵੀ ਕਾਫੀ ਦਿਲਚਸਪ ਬਣਾਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਇਹ ਬੀਅਰਡ ਆਇਲ ਹੈ ਕਿਉਂਕਿ ਕੁਝ ਲੋਕਾਂ ਦੇ ਲਈ ਦਾੜ੍ਹੀ ਹੀ ਧਰਮ ਹੈ। ਕੰਪਨੀ ਨੇ ਇੱਕ ਬਜ਼ੁਰਗ ਨੂੰ ਮਾਡਲ ਬਣਾਉਂਦੇ ਹੋਏ ਸਿੱਖਾਂ ਦੇ ਪ੍ਰਤੀ ਸਨਮਾਨ ਪ੍ਰਗਟ ਕਰਨ ਦੇ ਨਾਲ ਹੀ ਉਨ੍ਹਾਂ ਦੀ ਧਾਰਮਿਕ ਰਵਾਇਤਾਂ ਦਾ ਵੀ ਸਨਮਾਨ ਕੀਤਾ ਹੈ। ਪ੍ਰੀਤਮ ਸਿੰਘ ਮੂਲ ਤੌਰ ‘ਤੇ ਪਟਿਆਲਾ ਦੇ ਹਨ ਅਤੇ 1983 ਵਿਚ ਅਮਰੀਕਾ ਆ ਗਏ ਸਨ। ਉਹ ਇਕ ਰਿਅਲ ਅਸਟੇਟ ਕੰਪਨੀ ਵੀ ਚਲਾਉਂਦੇ ਹਨ। ਐਕਟਿੰਗ ਉਨ੍ਹਾਂ ਦਾ ਸ਼ੌਕ ਹੈ, ਜਿਸ ਨੂੰ ਹੁਣ ਉਹ ਕੈਰੀਅਰ ਵੀ ਬਣਾ ਚੁੱਕੇ ਹਨ।

74 ਸਾਲ ਦੇ ਸਿੱਖ ਮਾਡਲ
ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਤਾਂ ਯਕੀਨ ਹੀ ਨਹੀਂ ਆਇਆ ਕਿ ਉਨ੍ਹਾਂ ਦਾ ਇਹ ਇਸ਼ਤਿਹਾਰ ਟਾਈਮਸ ਸਕਵਾਇਰ ‘ਤੇ ਲੱਗੇਗਾ। ਉਹ ਪਹਿਲਾਂ ਵੀ ਕੁਝ ਕੰਪਨੀਆਂ ਲਈ ਮਾਡਲਿੰਗ ਕਰ ਚੁੱਕੇ ਹਨ ਅਤੇ ਉਹ ਬੀਤੇ ਕਈ ਸਾਲਾਂ ਤੋਂ ਅਦਾਕਾਰੀ ਦੇ ਖੇਤਰ ਵਿਚ ਵੀ ਸਰਗਰਮ ਹਨ। ਉਹ ਹਾਲੀਵਾਲ ਮੂਵੀ ਹੈਨਕਾਕ ਵਿਚ ਵਿਲ ਸਮਿਥ ਦੇ ਨਾਲ ਵੀ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸਲਿੱਪਰ ਸੈਲ, ਪ੍ਰਿੰਸਜ ਡਾਇਰੀਜ, ਸਪਾਈਡਰ ਮੈਨ ਅਤੇ ਨੈਕਡ ਗੰਨ ਆਦਿ ਫ਼ਿਲਮਾਂ ਵਿਚ ਵੀ ਛੋਟੇ ਛੋਟੇ ਰੋਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੈਨੂੰ ਟਾਈਮਸ ‘ਤੇ ਮੇਰਾ ਇਸ਼ਤਿਹਾਰ ਲੱਗੇ ਹੋਣ ਦੇ ਬਾਰੇ ਵਿਚ ਵੀ ਇੱਕ ਦੋਸਤ ਨੇ ਹੀ ਫ਼ੋਨ ਕਰਕੇ ਦੱਸਿਆ, ਜੋ ਕਿ ਉਥੋਂ ਲੰਘ ਰਹੇ ਸਨ।
First published: January 20, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...