HOME » NEWS » World

ਦੁਬਈ 'ਚ ਬੱਸ ਦੁਰਘਟਨਾ: ਹਾਦਸਾ 'ਚ ਮਾਰੇ ਗਏ 17 ਵਿਅਕਤੀਆਂ 'ਚੋਂ 8 ਭਾਰਤੀ, ਜਾਰੀ ਹੋਏ ਹੈਲਪਲਾਈਨ ਨੰਬਰ

News18 Punjab
Updated: June 7, 2019, 2:54 PM IST
ਦੁਬਈ 'ਚ ਬੱਸ ਦੁਰਘਟਨਾ: ਹਾਦਸਾ 'ਚ ਮਾਰੇ ਗਏ 17 ਵਿਅਕਤੀਆਂ 'ਚੋਂ 8 ਭਾਰਤੀ, ਜਾਰੀ ਹੋਏ ਹੈਲਪਲਾਈਨ ਨੰਬਰ
ਦੁਬਈ 'ਚ ਬੱਸ ਦੁਰਘਟਨਾ: ਹਾਦਸਾ 'ਚ ਮਾਰੇ ਗਏ 17 ਵਿਅਕਤੀਆਂ 'ਚੋਂ 8 ਭਾਰਤੀ, ਜਾਰੀ ਹੋਏ ਹੈਲਪਲਾਈਨ ਨੰਬਰ
News18 Punjab
Updated: June 7, 2019, 2:54 PM IST
ਦੁਬਈ ਵਿੱਚ ਵੀਰਵਾਰ ਸ਼ਾਮ ਹੋਏ ਭਿਆਨਕ ਹਾਦਸੇ ਵਿੱਚ ਮਾਰੇ ਗਏ 17 ਵਿਅਕਤੀਆਂ ਵਿੱਚੋਂ 8 ਭਾਰਤੀ ਸਨ। ਓਮਾਨ ਤੋਂ ਦੁਬਈ ਜਾ ਰਹੀ ਇਹ ਬੱਸ ਵਿੱਚ 31 ਯਾਤਰੀ ਸਵਾਰ ਸਨ। ਰਸਤੇ ਵਿੱਚ ਲੱਗ ਇੱਕ ਸਾਈਨਬੋਰਡ ਨਾਲ ਟੱਕਰ ਹੋਣ ਕਾਰਨ ਹਾਦਸਾਗ੍ਰਸਤ ਹੋ ਗਈ ਸੀ।Loading...
ਹਾਦਸੇ 'ਤੇ ਦੁਖ ਪ੍ਰਗਟਾਉਂਦਿਆਂ ਦੁਬਈ ਸਥਿਤ ਭਾਰਤੀ ਦੂਤਘਰ ਨੇ ਸਿਲਸਲਵਾਰ ਟਵੀਟ ਜ਼ਰੀਏ ਜਾਣਕਾਰੀ ਮੁਹੱਈਆ ਕਰਵਾਈ ਅਤੇ ਮਦਦ ਲਈ ਹੈਲਪਲਾਈਨ ਨੰਬਰ ਵੀ ਦਿੱਤਾ।ਅੱਗੇ ਦੇ ਟਵੀਟ ਵਿਟ ਮਦਦ ਤੇ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਹੈਲਪਲਾਈਨ ਨੰਬਰ ਵੀ ਦਿੱਤਾ ਗਿਆ ਹੈ। ਕਿਹਾ ਕਿਹਾ ਗਿਆ ਹੈ- 'ਸਥਾਨਕ ਅਧਿਕਾਰੀਆਂ ਤੋਂ ਰਿਪੋਰਟ ਮਿਲਦੇ ਹੀ ਅਸੀਂ ਛੇਤੀ ਤੋਂ ਛੇਤੀ ਹਾਦਸੇ ਦਾ ਵੇਰਵਾ ਅਪਡੇਟ ਕਰਾਂਗੇ। ਸਾਡੇ ਅਧਿਕਾਰੀ ਕਿਸੇ ਤਰ੍ਹਾਂ ਦੀ ਮਦਦ ਲਈ ਰਾਸ਼ਿਦ ਹਸਪਤਾਲ 'ਚ ਮੌਜੂਦ ਹਨ। ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਸਾਡੇ ਅਧਿਕਾਰੀ ਸੰਜੀਵ ਕੁਮਾਰ, ਮੋਬਾਈਲ ਨੰਬਰ- +971-504565441 ਜਾਂ ਸਾਡੀ ਹੈਲਪਲਾਈਨ +971-565463903 ਉਪਲਬਧ ਹਨ।'ਦੂਤਘਰ ਨੇ ਟਵੀਟ ਕਰ ਕੇ ਕਿਹਾ- 'ਸਾਡਾ ਵਣਜ ਦੂਤਘਰ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਰੱਖਦਾ ਹੈ ਜੋ ਇਸ ਹਾਦਸੇ 'ਚ ਗੁਜ਼ਰ ਗਏ। ਹੋਰ ਅਧਕਿਰਾਈਅਂ ਨਾਲ ਪੀੜਤ ਦੇ ਰਿਸ਼ਤੇਦਾਰਾਂ, ਹਸਪਤਾਲ ਤੇ ਪੁਲਿਸ ਅਧਿਕਾਰੀਆਂ ਨਾਲ ਅਸੀਂ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਪੂਰੀ ਮਦਦ ਦਾ ਭਰੋਸਾ ਦਿੱਤਾ।'ਵਣਜ ਦੂਤਘਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੱਸ ਹਾਦਸੇ 'ਚ ਮਾਰੇ ਗਏ ਲੋਕਾਂ 'ਚ ਰਾਜਗੋਪਾਲਨ, ਫੇਰੋਜ਼ ਖਾਨ ਪਠਾਨ, ਰੇਸ਼ਮਾ ਫੇਰੋਜ਼ ਖਾਨ ਪਠਾਨ, ਦੀਪਕ ਕੁਮਾਰ, ਜਮਾਲੂਦੀਨ ਅਰਕਾਵੇਤਿੱਲ, ਕਿਰਨ ਜੌਨੀ, ਵਾਸੂਦੇਵ ਅਤੇ ਤਿਲਕਰਾਮ ਜਵਾਹਰ ਠਾਕੁਰ ਸ਼ਾਮਲ ਹਨ।

First published: June 7, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...