ਕੈਨੇਡਾ ‘ਚ 89 ਸਾਲਾ ਪੰਜਾਬੀ ਬਜ਼ੁਰਗ ‘ਤੇ ਹਮਲਾ, ਗੰਭੀਰ ਜ਼ਖਮੀ

ਹਮਲਾਵਰ ਦੀ ਪਛਾਣ ਲਈ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਲਦ ਹੀ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪੀਰਥ 89 ਸਾਲਾ ਬਜ਼ੁਰਗ ਦੀ ਫਾਈਲ ਤਸਵੀਰ। (image credit: CTV News Vancouver)

ਪੀਰਥ 89 ਸਾਲਾ ਬਜ਼ੁਰਗ ਦੀ ਫਾਈਲ ਤਸਵੀਰ। (image credit: CTV News Vancouver)

  • Share this:
    ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ‘ਚ ਇੱਕ 89 ਸਾਲਾ ਬਜ਼ੁਰਗ ‘ਤੇ ਅਣਪਛਾਤੇ ਵਿਅਕਤੀ ਨੇ ਹਮਲਾ ਕਰ ਦਿੱਤਾ, ਜਿਸ ‘ਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਜ਼ਖਮੀ ਬਜ਼ੁਰਗ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਐਬੋਟਸਫੋਰਡ ਪੁਲਿਸ ਮੁਬਾਤਿਕ ਘਟਨਾ ਨੂੰ ਨਸਲੀ ਹਮਲਾ ਕਹਿਣ ਜਲਦਬਾਜੀ ਹੋਵੇਗੀ। ਹਮਲਾਵਰ ਦੀ ਪਛਾਣ ਲਈ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਲਦ ਹੀ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

    ਇੰਜ ਵਾਪਰੀ ਘਟਨਾ

    ਬਜ਼ੁਰਗ ਦਾ ਨਾਮ ਸਿਰਫ਼ ਕਰਤਾਰ ਦੱਸਿਆ ਜਾ ਰਿਹਾ ਹੈ। ਪੀੜਤ ਬਜ਼ਰਗ ਦਾ ਪਰਿਵਾਰ ਇਸ ਘਟਨਾ ਤੋਂ ਬਾਅਦ ਇਨਾ ਡਰਿਆ ਹੋਇਆ ਹੈ। ਮੀਡੀਆ ਰਿਪੋਰਟ ਮੁਤਾਬਿਕ ਬੀਤੇ ਸ਼ੁੱਕਰਵਾਰ ਸਵੇਰੇ ਲਗਭਗ 11 ਵਜੇ ਕਰਤਾਰ ਸੀਡਰ ਪਾਰਕ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਬੱਸ ‘ਚੋਂ ਉਤਰੇ ਤਾਂ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਮਲਾਵਰ ਇੱਕ ਅਣਪਛਾਤਾ ਵਿਅਕਤੀ ਸੀ। ਗੰਭੀਰ ਰੂਪ ਨਾਲ ਜ਼ਖਮੀ ਬਜ਼ੁਰਗ ਦੀ ਸਰਜਰੀ ਹੋਈ ਹੈ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਕਰਤਾਰ ਨੂੰ ਠੀਕ ਹੋਣ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ।
    Published by:Sukhwinder Singh
    First published: