ਅਮਰੀਕਾ ਵਿੱਚ ਟੈਕਸਾਸ ਦੇ ਇੱਕ ਘਰ ਵਿੱਚ ਇੱਕ 3 ਸਾਲਾ ਬੱਚੀ ਨੇ ਗ਼ਲਤੀ ਨਾਲ ਆਪਣੀ 4 ਸਾਲਾ ਭੈਣ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ | ਹੈਰਿਸ ਕਾਉਂਟੀ ਦੇ ਸ਼ੈਰਿਫ ਐਡ ਗੋਂਜਾਲੇਜ਼ ਨੇ ਦੱਸਿਆ ਕਿ ਹਿਊਸਟਨ ਦੇ ਬੈਮਲ ਨੌਰਥ ਹਿਊਸਟਨ ਰੋਡ 'ਤੇ ਸਥਿਤ ਇੱਕ ਘਰ 'ਚ ਰਾਤ ਕਰੀਬ 8 ਵਜੇ ਬੱਚੀ ਆਪਣੇ ਬੈੱਡਰੂਮ 'ਚ ਸੀ, ਜਦੋਂਕਿ ਪਰਿਵਾਰ ਦੇ 5 ਹੋਰ ਮੈਂਬਰ ਘਰ ਦੇ ਦੂਜੇ ਹਿੱਸੇ 'ਚ ਸਨ।ਉਨ੍ਹਾਂ ਦੱਸਿਆ, '3 ਸਾਲਾ ਬੱਚੀ ਦੇ ਹੱਥ ਇਕ ਬੰਦੂਕ ਲੱਗ ਗਈ। ਪਰਿਵਾਰ ਨੇ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣੀ।
ਉਹ ਕਮਰੇ ਵੱਲ ਭੱਜੇ ਅਤੇ ਜਦੋਂ ਉਹ ਉੱਥੇ ਪਹੁੰਚੇ ਤਾਂ ਦੇਖਿਆ ਕਿ 4 ਸਾਲਾ ਬੱਚੀ ਮ੍ਰਿਤਕ ਪਈ ਹੋਈ ਸੀ।' ਅਧਿਕਾਰੀ ਨੇ ਕਿਹਾ ਕਿ ਜ਼ਿਲ੍ਹਾ ਅਟਾਰਨੀ ਦਾ ਦਫ਼ਤਰ ਹੁਣ ਇਹ ਫ਼ੈਸਲਾ ਕਰੇਗਾ ਕਿ ਕੀ ਇਸ ਮਾਮਲੇ ਵਿੱਚ ਕਿਸੇ ਬਾਲਗ ਵਿਰੁੱਧ ਪੁਲਸ ਜਾਂਚ ਦੇ ਆਧਾਰ 'ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: America, America news