ਤੁਰਕੀ 'ਚ ਭੁਚਾਲ ਨਾਲ 14 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖਮੀ

ਖਬਰਾਂ ਅਨੁਸਾਰ ਤੁਰਕੀ ਵਿਚ ਭੁਚਾਲ ਰਾਤ ਕਰੀਬ 8 ਵਜ ਕੇ 55 ਮਿੰਟ ਉਤੇ ਆਇਆ ਸੀ। ਭੁਚਾਲ ਕਾਰਨ ਲੋਕ ਇਮਾਰਤਾਂ ਹੇਠਾਂ ਦੱਬ ਗਏ। ਰਾਤ ਦਾ ਸਮਾਂ ਹੋਣ ਕਰਕੇ ਸੁਰਖਿਆ ਦਸਤਿਆਂ ਨੂੰ ਖਾਸੀ ਦਿੱਕਤ ਦਾ ਸਾਹਮਣਾ ਕਰਨਾ ਪਿਆ।

ਤੁਰਕੀ 'ਚ ਭੁਚਾਲ ਨਾਲ 14 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖਮੀ,

  • Share this:
    ਸ਼ੁਕਰਵਾਰ ਦੇਰ ਰਾਤ ਪੂਰਬੀ ਤੁਰਕੀ ਵਿਚ ਭੁਚਾਲ ਆਉਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਅਨੁਸਾਰ ਭੁਚਾਲ ਦੀ ਤੀਬਰਤਾ 6.8  ਰਿਕਟਰ ਦਰਜ ਕੀਤੀ ਗਈ। ਭੁਚਾਲ ਨਾਲ ਕਈ ਇਮਾਰਤਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈਆਂ। ਸੁਰੱਖਿਆ ਦਸਤਿਆਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਇਮਾਰਤਾਂ ਦੇ ਹੇਠਾਂ ਹਾਲੇ ਵੀ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਤੁਰਕੀ ਦੇ ਅੰਦਰੂਨੀ ਮਾਮਲੇ ਦੇ ਮੰਤਰੀ ਸੁਲੇਮਾਨ ਸੋਯਲੂ ਨੇ ਕਿਹਾ ਕਿ ਭੁਚਾਲ ਨਾਲ ਹੋਏ ਨੁਕਸਾਨ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ। ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਵੀ ਹੋ ਸਕਦਾ ਹੈ।    ਤੁਰਕੀ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਦੱਸਿਆ ਕਿ ਤੁਰਕੀ ਦੇ ਪੂਰਬੀ ਏਲਾਜਿਗ ਸੂਬੇ ਦੇ ਸਿਵਰਿਸ ਕਸਬੇ ਵਿਚ ਭੁਚਾਲ ਦੇ ਝਟਕੇ ਇੰਨੇ ਜੋਰਦਾਰ ਸਨ ਕਿ ਲੋਕਾਂ ਦੇ ਘਰ ਪੂਰੀ ਤਰ੍ਹਾਂ ਹਿੱਲਣ ਲੱਗ ਪਏ ਅਤੇ ਕਈ ਵੱਡੀ ਇਮਾਰਤਾਂ ਜਮੀਨ ਉਤੇ ਡਿੱਗ ਪਈਆਂ। ਇਸ ਦੌਰਾਨ 14 ਲੋਕਾਂ ਦੀ ਮੌਤ ਦੀ ਖਬਰ ਹੈ ਅਤੇ 200 ਤੋਂ ਜ਼ਿਆਦਾ ਲੋਕ ਜ
    Published by:Ashish Sharma
    First published: