HOME » NEWS » World

ਕਿਮ ਜੋਂਗ ਉਨ ਨੇ ਕੋਰੋਨਾ ਵਾਇਰਸ ਦੇ ਸ਼ੱਕੀ ਅਫਸਰ ਨੂੰ ਗੋਲੀ ਮਰਵਾਈ

News18 Punjabi | News18 Punjab
Updated: February 15, 2020, 10:18 AM IST
share image
ਕਿਮ ਜੋਂਗ ਉਨ ਨੇ ਕੋਰੋਨਾ ਵਾਇਰਸ ਦੇ ਸ਼ੱਕੀ ਅਫਸਰ ਨੂੰ ਗੋਲੀ ਮਰਵਾਈ
ਕਿਮ ਜੋਂਗ ਉਨ ਨੇ ਕੋਰੋਨਾ ਵਾਇਰਸ ਦੇ ਸ਼ੱਕੀ ਅਫਸਰ ਨੂੰ ਗੋਲੀ ਮਰਵਾਈ

ਡੋਂਗ-ਏ-ਇਲਬੋ ਨਿਊਜ਼ ਮੁਤਾਬਕ ਚੀਨ ਤੋਂ ਵਾਪਸ ਆਏ ਇਕ ਅਧਿਕਾਰੀ ਨੂੰ ਕੋਰੋਨਾ ਵਾਇਰਸ ਦੇ ਪੀੜਤ ਦੇ ਸ਼ੱਕ ਕਾਰ ਆਈਸੋਲੇਸ਼ਨ ਸੈਂਟਰ ’ਚ ਰੱਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਅਧਿਕਾਰੀ ਗਲਤੀ ਨਾਲ ਨਿੱਜੀ ਬਾਥਰੂਮ ਵਿਚ ਚਲਾ ਗਿਆ ਸੀ ਜਿਸ ਤੋਂ ਬਾਅਦ ਕਿਮ ਜੋਂਗ ਉਨ ਨੇ...

  • Share this:
  • Facebook share img
  • Twitter share img
  • Linkedin share img
ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਸ ਨੂੰ ਦੁਨੀਆਂ ਭਰ ’ਚ ਤਾਨਾਸ਼ਾਹ ਕਿਉਂ ਕਿਹਾ ਜਾਂਦਾ ਹੈ। ਚੀਨ ’ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਤੋਂ ਬਚਣ ਲਈ ਜਿੱਥੇ ਦੁਨੀਆਂ ਭਰ ਵਿਚ ਇਸ ਦਾ ਇਲਾਜ ਲੱਭਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ, ਉੱਥੇ ਹੀ ਉੱਤਰ ਕੋਰੀਆ ’ਚ ਵਾਇਰਸ ਤੋਂ ਪੀੜਤ ਲੋਕਾਂ ਦੀ ਜਾਨ ਖਤਰੇ ’ਚ ਆ ਗਈ ਹੈ।

ਕਿਮ ਜੋਂਗ ਉਨ ਨੇ ਪੀੜਤ ਨੂੰ ਮਾਰੀ ਗੋਲੀ

ਡੋਂਗ-ਏ-ਇਲਬੋ ਨਿਊਜ਼ ਮੁਤਾਬਕ ਚੀਨ ਤੋਂ ਵਾਪਸ ਆਏ ਇਕ ਅਧਿਕਾਰੀ ਨੂੰ ਕੋਰੋਨਾ ਵਾਇਰਸ ਦੇ ਪੀੜਤ ਦੇ ਸ਼ੱਕ ਕਾਰ ਆਈਸੋਲੇਸ਼ਨ ਸੈਂਟਰ ’ਚ ਰੱਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਅਧਿਕਾਰੀ ਗਲਤੀ ਨਾਲ ਨਿੱਜੀ ਬਾਥਰੂਮ ਵਿਚ ਚਲਾ ਗਿਆ ਸੀ ਜਿਸ ਤੋਂ ਬਾਅਦ ਕਿਮ ਜੋਂਗ ਉਨ ਨੇ ਉਸ ਨੂੰ ਗੋਲੀ ਮਰਵਾ ਦਿੱਤੀ। ਉੱਤਰ ਕੋਰੀਆ ਦੇ ਨੇਤਾ  ਕਿਮ ਜੋਂਗ ਉਨ ਨੇ ਵਿਅਕਤੀ ਉਤੇ ਬਿਨ੍ਹਾਂ ਕਿਸੇ ਦੀ ਆਗਿਆ ਤੋਂ ਕੁਵੈਂਰੇਂਟਾਇਨ (ਪੀੜਤ ਲੋਕਾਂ ਦੀ ਇਕ ਥਾਂ) ਨੂੰ ਛੱਡ ਕੇ ਜਾਣ ’ਤੇ ਕਾਰਵਾਈ ਕੀਤੀ ਗਈ ਹੈ।
ਚੀਨ ਦੀ ਯਾਤਰਾ ਕਰਨ ’ਤੇ ਦੇਸ਼ ਨਿਕਾਲਾ

ਇਸੇ ਤਰ੍ਹਾਂ ਯੂਕੇ ਮਿਰਰ ਦੀ ਰਿਪੋਰਟ ਦੇ ਮੁਤਾਬਿਕ ਉੱਤਰ ਕੋਰੀਆ ਦੀ ਰਾਸ਼ਟਰੀ ਸੁਰੱਖਿਆ ਏਜੰਸੀ ਦੇ ਇਕ ਵੱਖ ਅਧਿਕਾਰੀ ਨੂੰ ਚੀਨ ਦੀ ਯਾਤਰਾ ਕੀਤੇ ਜਾਣ ਦੀ ਗੱਲ ਲੁਕਾਉਣਾ ਮਹਿੰਗਾ ਪੈ ਗਿਆ। ਵਿਅਕਤੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ  ਕੋਰੋਨਾ ਵਾਇਰਸ ਦਾ ਅਸਰ ਉੱਤਰ ਕੋਰੀਆ ਵਿਚ ਵੀ ਕਾਫੀ ਪਿਆ ਹੈ। ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਉਤੇ ਉੱਤਰ ਕੋਰੀਆ ’ਚ ਵੀ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਰ ਅਜੇ ਤੱਕ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
First published: February 15, 2020
ਹੋਰ ਪੜ੍ਹੋ
ਅਗਲੀ ਖ਼ਬਰ