Home /News /international /

ਗਾਜ਼ਾ ਪੱਟੀ ਦੇ ਸ਼ਰਣਾਰਥੀ ਕੈਂਪ 'ਚ ਲੱਗੀ ਅੱਗ, ਹਾਦਸੇ 'ਚ ਤਕਰੀਨ 21 ਲੋਕਾਂ ਦੀ ਹੋਈ ਮੌਤ

ਗਾਜ਼ਾ ਪੱਟੀ ਦੇ ਸ਼ਰਣਾਰਥੀ ਕੈਂਪ 'ਚ ਲੱਗੀ ਅੱਗ, ਹਾਦਸੇ 'ਚ ਤਕਰੀਨ 21 ਲੋਕਾਂ ਦੀ ਹੋਈ ਮੌਤ

ਗਾਜ਼ਾ : ਸ਼ਰਣਾਰਥੀ ਕੈਂਪ 'ਚ ਲੱਗੀ ਅੱਗ ਕਾਰਨ ਤਕਰੀਨ 21 ਲੋਕਾਂ ਦੀ ਹੋਈ ਮੌਤ

ਗਾਜ਼ਾ : ਸ਼ਰਣਾਰਥੀ ਕੈਂਪ 'ਚ ਲੱਗੀ ਅੱਗ ਕਾਰਨ ਤਕਰੀਨ 21 ਲੋਕਾਂ ਦੀ ਹੋਈ ਮੌਤ

ਅੱਗ ਲੱਗਣ ਨਾਲ ਵਾਪਰੇ ਇਸ ਹਾਦਸੇ ਵਿੱਚ 21 ਲੋਕਾਂ ਦੀ ਮੌਤ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਮਰਨ ਵਾਲਿਆਂ ਵਿੱਚ 10 ਬੱਚੇ ਵੀ ਸ਼ਾਮਲ ਹਨ। ਜਿਸ ਇਮਾਰਤ ਵਿੱਚ ਅੱਗ ਲੱਗੀ ਹੈ ਉੱਥੇ ਵੱਡੀ ਗਿਣਤੀ 'ਚ ਫਲਸਤੀਨੀ ਸ਼ਰਨਾਰਥੀ ਰਹਿੰਦੇ ਹਨ। ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅੱਗ ਗੈਸ ਲੀਕ ਹੋਣ ਕਾਰਨ ਲੱਗੀ ਹੋਵੇਗੀ।

ਹੋਰ ਪੜ੍ਹੋ ...
  • Share this:

ਵੀਰਵਾਰ ਦੇਰ ਰਾਤ ਗਾਜ਼ਾ ਪੱਟੀ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਅੱਗਣ ਦੀ ਖਬਰ ਸਾਹਮਣੇ ਆਈ ਹੈ। ਅੱਗ ਲੱਗਣ ਨਾਲ ਵਾਪਰੇ ਇਸ ਹਾਦਸੇ ਵਿੱਚ 21 ਲੋਕਾਂ ਦੀ ਮੌਤ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਮਰਨ ਵਾਲਿਆਂ ਵਿੱਚ 10 ਬੱਚੇ ਵੀ ਸ਼ਾਮਲ ਹਨ। ਜਿਸ ਇਮਾਰਤ ਵਿੱਚ ਅੱਗ ਲੱਗੀ ਹੈ ਉੱਥੇ ਵੱਡੀ ਗਿਣਤੀ 'ਚ ਫਲਸਤੀਨੀ ਸ਼ਰਨਾਰਥੀ ਰਹਿੰਦੇ ਹਨ। ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅੱਗ ਗੈਸ ਲੀਕ ਹੋਣ ਕਾਰਨ ਲੱਗੀ ਹੋਵੇਗੀ।

ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਲੱੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱੱਗ ਸਕਿਆ। ਮੁੱਢਲੀ ਜਾਂਚ ਮੁਤਾਬਕ ਇਹ ਪਤਾ ਲੱਗਿਆ ਹੈ ਕਿ ਇਮਾਰਤ ਵਿੱਚ ਪੈਟਰੋਲ ਰੱਖਿਆ ਗਿਆ ਸੀ। ਹੋ ਸਕਦਾ ਹੈ ਕਿ ਅੱਗ ਲੱਗਣ ਦਾ ਕਾਰਨ ਇਹ ਹੀ ਹੋਵੇ।

ਜਿਸ ਹਸਪਤਾਲ ਵਿੱਚ ਲਾਸ਼ਾਂ ਅਤੇ ਜ਼ਖਮੀਆਂ ਨੂੰ ਲਿਆਂਦਾ ਗਿਆ ਸੀ ਉਸ ਹਸਪਤਾਲ ਦੇ ਡਾਇਰੈਕਟਰ ਨੇ ਮ੍ਰਿਤਕ ਬੱਚਿਆਂ ਦੀ ਗਿਣਤੀ 10 ਦੱਸੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਭਿਆਨਕ ਸੀ ਅਤੇ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਕਈ ਲੋਕ ਅੱਗ ਦੀ ਲਪੇਟ ਵਿੱਚ ਆਉਣ ਦੇ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ,ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।

ਇਸ ਤੋਂ ਇਲਾਵਾ ਇੱਕ ਅਧਿਕਾਰੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਮਾਰਤ ਵਿੱੱਚ ਜਸ਼ਨ ਚੱਲ ਰਿਹਾ ਸੀ। ਪਰਿਵਾਰ ਦਾ ਕੋਈ ਰਿਸ਼ਤੇਦਾਰ ਵਿਦੇਸ਼ ਤੋਂ ਪਰਤਿਆ ਸੀ ਅਤੇ ਉਸ ਲਈ ਹੀ ਜਸ਼ਨ ਮਨਾਏ ਜਾ ਰਹੇ ਸਨ। ਮਰਨ ਵਾਲੇ ਜ਼ਿਆਦਾਤਰ ਇੱਕ ਹੀ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ। ਹਾਲਾਂਕਿ ਅਜੇ ਤੱਕ ਮ੍ਰਿਤਕਾਂ ਦੀ ਸੰਖਿਆ ਦੇ ਅੰਕੜੇ ਸਪੱਸ਼ਟ ਨਹੀਂ ਹਨ।

ਇੱਕ ਫਾਇਰਮੈਨ ਨੇ ਦੱਸਿਆ ਕਿ ਅੱਗ ਬਹੁਤ ਭਿਆਨਕ ਸੀ। ਜਿਸ ਕਾਰਨ ਅੱਗ 'ਤੇ ਕਾਬੂ ਪਾਉਣ 'ਚ ਕਰੀਬ ਇੱਕ ਘੰਟੇ ਦਾ ਸਮਾ ਲੱਗ ਗਿਆ। ਇਸ ਦੌਰਾਨ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਰਿਹਾ। ਇਮਾਰਤ ਵਿੱਚ ਰਹਿ ਰਹੇ ਜ਼ਿਆਦਾਤਰ ਲੋਕਾਂ ਨੂੰ ਬਾਹਰ ਕੱੱਢ ਲਿਆ ਗਿਆ ਹੈ। ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਇਸ ਘਟਨਾ ਨੂੰ ਰਾਸ਼ਟਰੀ ਦੁਖਾਂਤ ਦੱਸਿਆ ਹੈ।ਉਨ੍ਹਾਂ ਨੇ ਇਸ ਹਾਦਸੇ ਨੂੰ ਲੈ ਕੇ ਇੱਕ ਦਿਨ ਦੇ ਸੋਗ ਦਾ ਵੀ ਐਲਾਨ ਕੀਤਾ ਹੈ।

Published by:Shiv Kumar
First published:

Tags: Building, Death, Fire, Philistine, Rescue