HOME » NEWS » World

ਕੀ ਬ੍ਰਿਟਿਸ਼ ਵਿਗਿਆਨੀਆ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੱਢ ਲਿਆ ਹੱਲ ?

News18 Punjabi | News18 Punjab
Updated: February 12, 2020, 10:29 AM IST
share image
ਕੀ ਬ੍ਰਿਟਿਸ਼ ਵਿਗਿਆਨੀਆ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੱਢ ਲਿਆ ਹੱਲ ?
ਕੀ ਬ੍ਰਿਟਿਸ਼ ਵਿਗਿਆਨੀਆ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੱਢ ਲਿਆ ਹੱਲ ?

ਦੂਜੇ ਪਾਸੇ ਦੂਨੀਆ ਦੇ ਲਈ ਖਤਰਾ ਬਣ ਚੁੱਕਾ ਕੋਰੋਨਾ ਵਾਇਰਸ ਦਾ ਨਾਂ 'ਕੋਵਿਡ-19' ਕਰ ਦਿੱਤਾ ਗਿਆ ਹੈ। ਇਸਦੇ ਨਾਂ ਦਾ ਐਲਾਨ ਸਯੂੰਕਤ ਰਾਸ਼ਟਰ ਨਾਲ ਜੁੜੇ WHO  ਸੰਗਠਨ ਦੇ ਮਹਾਨਿਦੇਸ਼ਕ ਟੇਡ੍ਰੋਸ ਏਡਹੇਨੋਮ ਗੇਬ੍ਰਿਏਸਸ ਨੇ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਚੀਨ ’ਚ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ 1000 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। ਨਾਲ ਹੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। WHO ਨੇ ਵੀ ਚਿੰਤਾ ਪ੍ਰਗਟ ਕਰਦੇ ਹੋਏ ਸਾਰੇ ਦੇਸ਼ਾਂ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਹੈ। ਕਿ ਸਾਰੇ ਦੇਸ਼ ਕਿਸੇ ਵੀ ਤਰ੍ਹਾਂ ਦੀ ਆਉਣ ਵਾਲੇ ਪ੍ਰੇਸ਼ਾਨੀ ਤੋਂ ਪਹਿਲਾਂ ਹੀ ਸਾਵਧਾਨ ਰਹਿਣ। ਦੂਜੇ ਪਾਸੇ ਦੂਨੀਆ ਦੇ ਲਈ ਖਤਰਾ ਬਣ ਚੁੱਕਾ ਕੋਰੋਨਾ ਵਾਇਰਸ ਦਾ ਨਾਂ 'ਕੋਵਿਡ-19' ਕਰ ਦਿੱਤਾ ਗਿਆ ਹੈ। ਇਸਦੇ ਨਾਂ ਦਾ ਐਲਾਨ ਸਯੂੰਕਤ ਰਾਸ਼ਟਰ ਨਾਲ ਜੁੜੇ WHO  ਸੰਗਠਨ ਦੇ ਮਹਾਨਿਦੇਸ਼ਕ ਟੇਡ੍ਰੋਸ ਏਡਹੇਨੋਮ ਗੇਬ੍ਰਿਏਸਸ ਨੇ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਵਾਇਰਸ ਬੀਤੇ ਸਾਲ 31 ਦਸੰਬਰ ਨੂੰ ਪਹਿਲੀ ਵਾਰ ਚੀਨ ਚ ਪਾਇਆ ਗਿਆ ਸੀ। ਕੋਵਿਡ (covid)  ’ਚ co ਤੋਂ ਕੋਰੋਨਾ ਅਤੇ vi ਦਾ ਮਤਲਬ ਵਾਇਰਸ ਅਤੇ d ਦਾ ਮਤਲਬ ਡਿਸੀਜ ਯਾਨੀ ਕੀ ਬਿਮਾਰੀ ਹੈ। ਚੀਨ ਚ ਬੀਤੇ ਦਿਨ ਕੋਰੋਨਾ ਵਾਇਰਸ ਦੇ ਕਾਰਨ 106 ਲੋਕਾਂ ਦੀ ਮੌਤ ਹੋ ਗਈ ਜਿਸ ਕਾਰਨ ਹੁਣ ਇਹ ਅੰਕੜਾ 1000 ਦੇ ਕਰੀਬ ਪਹੁੰਚ ਚੁੱਕਾ ਹੈ। ਜਦਕਿ ਕੋਰੋਨਾ  ਵਾਇਰਸ ਕਾਰਨ 42,600 ਦੇ ਕਰੀਬ ਲੋਕ ਪੀੜਤ ਹਨ।

ਵਿਗਿਆਨੀਆ ਵੱਲੋ ਕੋਰੋਨਾ ਵਾਇਰਸ ਤੋਂ ਬੱਚਣ ਲਈ ਟੀਕਾ ਬਣਾਉਣ ਦਾ ਦਾਅਵਾ


ਕੋਰੋਨਾ ਵਾਇਰਸ ਹਰ ਕਿਸੇ ਲਈ ਖਤਰਾ ਬਣ ਚੁੱਕਾ ਹੈ ਜਿਸ ਕਾਰਨ ਵਿਗਿਆਨੀਆ ਵੱਲੋਂ ਇਸ ਦੇ ਬਚਾਅ ਲਈ ਦਵਾਈ ਦੀ ਵੀ ਖੋਜ ਕੀਤੀ ਜਾ ਰਹੀ ਹੈ। ਇਸੇ ਦੌਰਾਨ ਬ੍ਰਿਟਿਸ਼ ਵਿਗਿਆਨੀਆ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਦਾ ਟੀਕਾ ਵਿਕਸੀਤ ਕਰਨ ਦਾ ਦਾਅਵਾ ਕੀਤਾ ਹੈ। ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਟੀਕ਼ੇ ਦਾ ਇਸਤੇਮਾਲ ਜਾਨਵਰਾਂ ਤੇ ਕੀਤਾ ਜਾਣ ਲੱਗ ਪਿਆ ਹੈ। ਲੰਦਨ ਦੇ ਇੰਪੀਰਿਅਲ ਕਾਲੇਜ ਦੇ ਵਿਗਿਆਨੀਆ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ ਪ੍ਰਭਾਵੀ ਅਤੇ ਸੁਰੱਖਿਅਤ ਦਵਾਈ ਦੀ ਖੋਜ ਕਰਨੀ ਹੈ। ਜਿਸ ਦਾ ਇਸਤੇਮਾਲ ਚੂਹਿਆਂ ਤੇ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿਗਿਆਨੀਆਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਜਲਦ ਹੀ ਇਹ ਦਵਾਈ ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਕਾਰਗਾਰ ਸਾਬਿਤ ਹੋਵੇਗੀ। ਕਾਬਿਲੇਗੌਰ ਹੈ ਕਿ ਹਰ ਇਕ ਦੇਸ਼ ’ਚ ਇਸ ਕੋਰੋਨਾ ਵਾਇਰਸ ਦੇ ਨਿਪਟਾਰੇ ਦੇ ਲਈ ਹਰ ਇਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
First published: February 12, 2020
ਹੋਰ ਪੜ੍ਹੋ
ਅਗਲੀ ਖ਼ਬਰ