Home /News /international /

23 ਦੋਸਤਾਂ ਨੂੰ ਨਾਲ ਲੈ ਕੇ ਡੇਟ ਉਤੇ ਪਹੁੰਚ ਗਈ ਪ੍ਰੇਮਿਕਾ, 2 ਲੱਖ ਦਾ ਬਿੱਲ ਵੇਖ ਭੱਜ ਗਿਆ ਪ੍ਰੇਮੀ

23 ਦੋਸਤਾਂ ਨੂੰ ਨਾਲ ਲੈ ਕੇ ਡੇਟ ਉਤੇ ਪਹੁੰਚ ਗਈ ਪ੍ਰੇਮਿਕਾ, 2 ਲੱਖ ਦਾ ਬਿੱਲ ਵੇਖ ਭੱਜ ਗਿਆ ਪ੍ਰੇਮੀ

23 ਦੋਸਤਾਂ ਨੂੰ ਨਾਲ ਲੈ ਕੇ ਡੇਟ ਉਤੇ ਪਹੁੰਚ ਗਈ ਪ੍ਰੇਮਿਕਾ, 2 ਲੱਖ ਦਾ ਬਿੱਲ ਵੇਖ ਭੱਜ ਗਿਆ ਪ੍ਰੇਮੀ (ਸੰਕੇਤਕ ਤਸਵੀਰ)

23 ਦੋਸਤਾਂ ਨੂੰ ਨਾਲ ਲੈ ਕੇ ਡੇਟ ਉਤੇ ਪਹੁੰਚ ਗਈ ਪ੍ਰੇਮਿਕਾ, 2 ਲੱਖ ਦਾ ਬਿੱਲ ਵੇਖ ਭੱਜ ਗਿਆ ਪ੍ਰੇਮੀ (ਸੰਕੇਤਕ ਤਸਵੀਰ)

ਲੜਕੀ ਨੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਦੀ ਖੁੱਲ੍ਹਦਿਲੀ ਦੀ ਜਾਂਚ ਕਰਨ ਲਈ 23 ਦੋਸਤਾਂ ਨੂੰ ਆਪਣੇ ਨਾਲ ਰਾਤ ਦੇ ਖਾਣੇ ਉਤੇ ਲਿਆਈ ਸੀ। ਸ਼ੁਰੂ ਵਿਚ ਸਭ ਕੁਝ ਠੀਕ ਸੀ ਪਰ ਵਧਦੇ ਬਿੱਲ ਨੂੰ ਵੇਖ ਕੇ ਉਸ ਦਾ ਪ੍ਰੇਮੀ ਘਬਰਾ ਗਿਆ ਅਤੇ ਉਸ ਨੇ ਉਥੋਂ ਭੱਜਣਾ ਚੰਗਾ ਸਮਝਿਆ।

 • Share this:

  ਚੀਨ (China) ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਲੜਕਾ ਆਪਣੀ ਪ੍ਰੇਮਿਕਾ ਨਾਲ ਡੇਟ 'ਤੇ ਗਿਆ ਸੀ ਪਰ ਬਿੱਲ ਦਾ ਭੁਗਤਾਨ ਕਰਨ ਦੀ ਥਾਂ ਉਥੋਂ ਚੁੱਪ-ਚਪੀਤਾ ਭੱਜ ਗਿਆ। ਦਰਅਸਲ, ਇਹ ਲੜਕੀ ਆਪਣੇ 23 ਹੋਰ ਦੋਸਤਾਂ ਨਾਲ ਡੇਟ 'ਤੇ ਆਈ ਸੀ ਅਤੇ ਉਸ ਦੇ ਖਾਣੇ ਦਾ ਬਿੱਲ ਲੱਖਾਂ ਵਿਚ ਚਲਾ ਗਿਆ, ਜਿਸ ਨੂੰ ਵੇਖ ਲੜਕਾ ਬਿਨਾਂ ਪੈਸੇ ਦਿੱਤੇ ਭੱਜ ਗਿਆ। ਇਹ ਇਕ ਬ੍ਰਲਾਂਇੰਡ ਡੇਟ ਸੀ ਅਤੇ ਇਸ ਤੋਂ ਪਹਿਲਾਂ ਦੋਵੇਂ ਫੋਨ ਅਤੇ ਸੋਸ਼ਲ ਮੀਡੀਆ ਰਾਹੀਂ ਇਕ ਦੂਜੇ ਨਾਲ ਜੁੜੇ ਹੋਏ ਸਨ।

  ਗਲੋਬਲ ਟਾਈਮਜ਼ ਦੇ ਅਨੁਸਾਰ, ਲੜਕੀ ਨੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਦੀ ਖੁੱਲ੍ਹਦਿਲੀ ਦੀ ਜਾਂਚ ਕਰਨ ਲਈ 23 ਦੋਸਤਾਂ ਨੂੰ ਆਪਣੇ ਨਾਲ ਰਾਤ ਦੇ ਖਾਣੇ ਉਤੇ ਲਿਆਈ ਸੀ। ਸ਼ੁਰੂ ਵਿਚ ਸਭ ਕੁਝ ਠੀਕ ਸੀ ਪਰ ਵਧਦੇ ਬਿੱਲ ਨੂੰ ਵੇਖ ਕੇ ਉਸ ਦਾ ਪ੍ਰੇਮੀ ਘਬਰਾ ਗਿਆ ਅਤੇ ਉਸ ਨੇ ਉਥੋਂ ਭੱਜਣਾ ਚੰਗਾ ਸਮਝਿਆ। ਲੜਕੀ ਦੇ ਅਨੁਸਾਰ, ਜਦੋਂ ਰਾਤ ਦਾ ਖਾਣਾ ਖਤਮ ਹੋਣ ਤੋਂ ਬਾਅਦ ਬਿਲਾਂ ਦਾ ਭੁਗਤਾਨ ਕਰਨ ਦਾ ਸਮਾਂ ਆ ਗਿਆ, ਤਾਂ ਉਸਦਾ ਬੁਆਏਫਰੈਂਡ ਉਥੋਂ ਚਲਾ ਗਿਆ ਸੀ, ਜਿਸ ਤੋਂ ਬਾਅਦ ਲੜਕੀ ਨੂੰ ਰੈਸਟੋਰੈਂਟ ਦਾ ਬਿੱਲ 19,800 ਯੂਆਨ (2,17,828 ਰੁਪਏ) ਦਾ ਭੁਗਤਾਨ ਕਰਨਾ ਪਿਆ।

  ਮਾਂ ਨੇ ਤੈਅ ਕੀਤੀ ਸੀ ਡੇਟ

  ਰਿਪੋਰਟ ਦੇ ਅਨੁਸਾਰ, ਇਹ ਮਾਮਲਾ ਪੂਰਬੀ ਚੀਨ ਦੇ ਝੇਜਿਆਂਗ ਪ੍ਰਾਂਤ ਦਾ ਹੈ। ਇਥੋਂ ਦਾ ਲਿਊ ਨਾਮ ਦਾ ਇੱਕ ਨੌਜਵਾਨ ਆਪਣੀ ਮਾਂ ਦੁਆਰਾ ਨਿਰਧਾਰਤ ਬ੍ਰਲਾਂਇੰਡ ਡੇਟ ਉਤੇ ਇਥੇ ਗਿਆ ਸੀ। ਉਹ ਉਸ ਲੜਕੀ ਨੂੰ ਪਹਿਲਾਂ ਕਦੇ ਨਹੀਂ ਮਿਲਿਆ ਸੀ। ਹਾਲਾਂਕਿ, ਲਿਊ 19,800 ਯੂਆਨ ਦਾ ਬਿਲ ਵੇਖ ਕੇ ਰੈਸਟੋਰੈਂਟ ਤੋਂ ਭੱਜ ਗਿਆ। ਰਾਤ ਦਾ ਖਾਣਾ ਖ਼ਤਮ ਕਰਨ ਤੋਂ ਬਾਅਦ ਜਦੋਂ ਪ੍ਰੇਮਿਕਾ ਨੇ ਲਿਊ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਕਿਤੇ ਵੀ ਨਹੀਂ ਮਿਲਿਆ, ਜਿਸ ਤੋਂ ਬਾਅਦ ਪ੍ਰੇਮਿਕਾ ਨੂੰ ਖਾਣੇ ਦੇ ਬਿੱਲ ਦਾ ਭੁਗਤਾਨ ਕਰਨਾ ਪਿਆ।

  ਬਾਅਦ ਵਿਚ, ਜਦੋਂ ਲੜਕੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਫੜੇ ਜਾਣ ਤੋਂ ਬਾਅਦ ਲਿਊ ਨੇ ਸਿਰਫ ਦੋ ਟੇਬਲ ਬਿੱਲ ਅਦਾ ਕਰਨ ਲਈ ਸਹਿਮਤ ਹੋਇਆ ਯਾਨੀ ਇਸ ਤੋਂ ਬਾਅਦ ਵੀ ਲੜਕੀ ਨੂੰ 15,402 ਯੂਆਨ (169444 ਰੁਪਏ) ਦੇਣੇ ਪਏ। ਇਸ ਖਬਰ ਬਾਰੇ ਲੋਕਾਂ ਨੇ ਚੀਨ ਦੇ ਸੋਸ਼ਲ ਮੀਡੀਆ ਵਿਚ ਵੀ ਕਾਫ਼ੀ ਟਿੱਪਣੀ ਕੀਤੀ ਹੈ। ਜ਼ਿਆਦਾਤਰ ਲੋਕਾਂ ਨੇ ਲੜਕੇ ਦਾ ਪੱਖ ਲਿਆ ਤੇ ਲੜਕੀ ਦੇ ਵਿਹਾਰ ਦੀ ਅਲੋਚਨਾ ਕੀਤੀ।

  Published by:Gurwinder Singh
  First published:

  Tags: China, Social media, Viral