Home /News /international /

ਅਮਰੀਕਾ : ਖੁਦ ਨੂੰ ਪੈਗੰਬਰ ਦੱਸਣ ਵਾਲੇ ਵਿਅਕਤੀ ਨੇ ਕੀਤਾ ਆਪਣੀ ਹੀ ਧੀ ਦੇ ਨਾਲ ਵਿਆਹ,ਪੁਲਿਸ ਨੇ ਗ੍ਰਿਫਤਾਰ ਕੀਤਾ

ਅਮਰੀਕਾ : ਖੁਦ ਨੂੰ ਪੈਗੰਬਰ ਦੱਸਣ ਵਾਲੇ ਵਿਅਕਤੀ ਨੇ ਕੀਤਾ ਆਪਣੀ ਹੀ ਧੀ ਦੇ ਨਾਲ ਵਿਆਹ,ਪੁਲਿਸ ਨੇ ਗ੍ਰਿਫਤਾਰ ਕੀਤਾ

ਪੈਗੰਬਰ ਦੱਸਣ ਵਾਲੇ ਵਿਅਕਤੀ ਦੇ 20 ਔਰਤਾਂ ਨਾਲ ਕੀਤਾ ਵਿਆਹ ,ਪਤਨੀਆਂ 'ਚ ਆਪਣੀ ਹੀ ਨਾਬਾਲਗ ਧੀ ਵੀ ਸ਼ਾਮਲ

ਪੈਗੰਬਰ ਦੱਸਣ ਵਾਲੇ ਵਿਅਕਤੀ ਦੇ 20 ਔਰਤਾਂ ਨਾਲ ਕੀਤਾ ਵਿਆਹ ,ਪਤਨੀਆਂ 'ਚ ਆਪਣੀ ਹੀ ਨਾਬਾਲਗ ਧੀ ਵੀ ਸ਼ਾਮਲ

ਐਰੀਜ਼ੋਨਾ ਸੂਬੇ 'ਚ ਖ਼ੁਦ ਨੂੰ ਪੈਗੰਬਰ ਦੱਸਣ ਵਾਲੇ ਵਿਅਕਤੀ ਦੇ 20 ਔਰਤਾਂ ਨਾਲ ਵਿਆਹ ਕਰਨ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਵਿੱਚੋਂ ਇੱਕ ਪਤਨੀ ਦੀ ਉਮਰ 9 ਸਾਲ ਹੈ। ਅਮਰੀਕਾ ਦੀ ਜਾਂਚ ਏਜੰਸੀ ਐਫਬੀਆਈ ਨੇ ਇਹ ਖੁਲਾਸਾ ਕੀਤਾ ਹੈ ਕਿ ਖ਼ੁਦ ਨੂੰ ਪੈਗੰਬਰ ਦੱਸਣ ਵਾਲੇ ਵਿਅਕਤੀ ਦੀਆਂ 20 ਪਤਨੀਆਂ ਦੇ ਵਿੱਚ ਇੱਕ ਉਨ੍ਹਾਂ ਦੀ ਧੀ ਵੀ ਸ਼ਾਮਲ ਹੈ। ਇਸ ਮੁਲਜ਼ਮ ਦਾ ਨਾਂ ਸੈਮੂਅਲ ਰੈਪਿਲੀ ਬੈਟਮੈਨ ਦੱਸਿਆ ਜਾ ਰਿਹਾ ਹੈ। ਸੈਮੂਅਲ ਬਹੁ-ਵਿਆਹ ਕਰਨ ਵਾਲੇ ਮਾਰਮਨ ਸਮੂਹ ਦਾ ਆਗੂ ਦੱਸਿਆ ਜਾ ਰਿਹਾ ਹੈ। ਜਿਸ ਨੂੰ ਲੈਟਰ ਡੇ ਸੇਂਟ ਦੇ ਜੀਸਸ ਕ੍ਰਾਈਸਟ ਦੇ ਕੱਟੜਪੰਥੀ ਚਰਚ ਵਜੋਂ ਵੀ ਜਾਣਿਆ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਅਮਰੀਕਾ ਦੇ ਐਰੀਜ਼ੋਨਾ ਸੂਬੇ ਤੋਂ ਹੈਰਾਨ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਐਰੀਜ਼ੋਨਾ ਸੂਬੇ 'ਚ ਖ਼ੁਦ ਨੂੰ ਪੈਗੰਬਰ ਦੱਸਣ ਵਾਲੇ ਵਿਅਕਤੀ ਦੇ 20 ਔਰਤਾਂ ਨਾਲ ਵਿਆਹ ਕਰਨ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਵਿੱਚੋਂ ਇੱਕ ਪਤਨੀ ਦੀ ਉਮਰ 9 ਸਾਲ ਹੈ। ਅਮਰੀਕਾ ਦੀ ਜਾਂਚ ਏਜੰਸੀ ਐਫਬੀਆਈ ਨੇ ਇਹ ਖੁਲਾਸਾ ਕੀਤਾ ਹੈ ਕਿ ਖ਼ੁਦ ਨੂੰ ਪੈਗੰਬਰ ਦੱਸਣ ਵਾਲੇ ਵਿਅਕਤੀ ਦੀਆਂ 20 ਪਤਨੀਆਂ ਦੇ ਵਿੱਚ ਇੱਕ ਉਨ੍ਹਾਂ ਦੀ ਧੀ ਵੀ ਸ਼ਾਮਲ ਹੈ। timesnownews 'ਤੇ ਨਸ਼ਰ ਹੋਈ ਖਬਰ ਦੇ ਮੁਤਾਬਕ ਇਸ ਮੁਲਜ਼ਮ ਦਾ ਨਾਂ ਸੈਮੂਅਲ ਰੈਪਿਲੀ ਬੈਟਮੈਨ ਦੱਸਿਆ ਜਾ ਰਿਹਾ ਹੈ। ਸੈਮੂਅਲ ਬਹੁ-ਵਿਆਹ ਕਰਨ ਵਾਲੇ ਮਾਰਮਨ ਸਮੂਹ ਦਾ ਆਗੂ ਦੱਸਿਆ ਜਾ ਰਿਹਾ ਹੈ। ਜਿਸ ਨੂੰ ਲੈਟਰ ਡੇ ਸੇਂਟ ਦੇ ਜੀਸਸ ਕ੍ਰਾਈਸਟ ਦੇ ਕੱਟੜਪੰਥੀ ਚਰਚ ਵਜੋਂ ਵੀ ਜਾਣਿਆ ਜਾਂਦਾ ਹੈ।

ਐਫਬੀਆਈ ਨੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਕਿ ਸਾਲ 2019 ਵਿੱਚ 50 ਲੋਕਾਂ ਦੇ ਇਸ ਛੋਟੇ ਸਮੂਹ 'ਤੇ ਕੰਟਰੋਲ ਕਰਨ ਤੋਂ ਬਾਅਦ ਸੈਮੂਅਲ ਨੇ ਆਪਣੇ ਆਪ ਨੂੰ ਇੱਕ ਪੈਗੰਬਰ ਦੱਸਣਾ ਸ਼ੁਰੂ ਕੀਤਾ ਸੀ ਅਤੇ ਖੁਦ ਆਪਣੀ ਨਾਬਾਲਗ ਧੀ ਨਾਲ ਵਿਆਹ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ ਸੀ। ਏਜੰਸੀ ਨੇ ਇਹ ਵੀ ਦੱਸਿਆ ਕਿ ਸੈਮੂਅਲ ਨੇ ਘੱਟੋ-ਘੱਟ 20 ਔਰਤਾਂ ਨਾਲ ਵਿਆਹ ਕਰਵਾਇਆ ਹੈ, ਜਿਨ੍ਹਾਂ ਵਿੱਚੋਂ ਕਈ ਅਜੇ ਤੱਕ ਨਾਬਾਲਗ ਦੱਸੀਆਂ ਜਾ ਰਹੀਆਂ ਹਨ। ਵਿਆਹ ਕਰਵਾਉਣ ਵਾਲੀਆਂ ਜ਼ਿਆਦਾਤਰ ਕੁੜੀਆਂ ਦੀ ਉਮਰ 15 ਸਾਲ ਤੋਂ ਘੱਟ ਹੀ ਹੈ। ਇਨ੍ਹਾਂ ਕੁੜੀਆਂ ਨੂੰ ਬਾਲ ਸੈਕਸ ਤਸਕਰੀ ਲਈ ਵੀ ਮਜਬੂਰ ਕੀਤਾ ਗਿਆ ਸੀ। ਐਫਬੀਆਈ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਸੈਮੂਅਲ ਨੇ ਆਪਣੇ ਤਿੰਨ ਪੁਰਸ਼ ਚੇਲਿਆਂ ਨੂੰ ਆਪਣੇ ਸਾਹਮਣੇ ਕੁੜੀਆਂ ਨਾਲ ਸੰਬੰਧ ਬਣਾਉਣ ਲਈ ਕਿਹਾ ਸੀ।ਸੈਮੂਅਲ ਇਸ ਘਿਨਾਉਣੀ ਘਟਨਾ ਨੂੰ ਦੇਖਦਾ ਰਿਹਾ।

ਸੈਮੂਅਲ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਕੁੜੀਆਂ ਨੇ ਈਸ਼ਵਰ ਲਈ ਆਪਣਾ ਸਰੀਰ ਕੁਰਬਾਨ ਕੀਤਾ ਹੈ ਅਤੇ ਈਸ਼ਵਰ ਉਹਨਾਂ ਦੇ ਸਰੀਰ ਨੂੰ ਮੁੜ ਠੀਕ ਕਰ ਦੇਣਗੇ। ਇਸ ਹੈਵਾਨ ਬਾਰੇ ਸਤੰਬਰ ਮਹੀਨੇ ਵਿੱਚ ਉਸ ਸਮੇਂ ਖੁਲਾਸਾ ਹੋਇਆ ਜਦੋਂ ਉਸ ਨੂੰ ਸਥਾਨਕ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਸੈਮੂਅਲ ਨਾਬਾਲਗ ਕੁੜੀਆਂ ਨੂੰ ਟਰੇਲਰ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਭੇਜ ਰਿਹਾ ਸੀ।ਦਰਅਸਲ ਇਸ ਟਰੇਲਰ 'ਚ ਫਸੇ ਬੱਚਿਆਂ ਨੇ ਕਿਸੇ ਤਰ੍ਹਾਂ ਆਪਣੀ ਉਂਗਲ ਬਾਹਰ ਕੱਢ ਇਸ਼ਾਰਾ ਕੀਤਾ ਅਤੇ ਪੁਲਿਸ ਨੇ ਦੇਖ ਲਿਆ। ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਨੂੰ ਇਸ ਟਰੇਲਰ ਦੇ ਅੰਦਰੋਂ ਬਾਹਰ ਕੱਢ ਲਿਆ ਗਿਆ।

ਇਸ ਦੇ ਨਾਲ ਹੀ ਸੈਮੂਅਲ ਦੀ ਐਸਯੂਵੀ ਵਿੱਚ ਦੋ ਔਰਤਾਂ ਅਤੇ ਦੋ ਕੁੜੀਆਂ ਵੀ ਮਿਲੀਆਂ ਹਨ ਜਿਨ੍ਹਾਂ ਦੀ ਉਮਰ 15 ਸਾਲ ਦੇ ਕਰੀਬ ਹੀ ਸੀ। ਇਸ ਤੋਂ ਇਲਾਵਾ ਟਰਾਲੇ ਵਿੱਚੋਂ ਤਿੰਨ ਹੋਰ ਕੁੜੀਆਂ ਬਰਾਮਦ ਹੋਈਆਂ ਹਨ । ਇਨ੍ਹਾਂ ਸਾਰਿਆਂ ਦੀ ਉਮਰ 11 ਤੋਂ 14 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਪੁਲਿਸ ਨੇ ਨਾਬਾਲਗ ਬੱਚੀਆਂ ਨਾਲ ਬਦਸਲੂਕੀ ਕਰਨ ਵਾਲੇ ਸੈਮੂਅਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਬੱਚੀਆਂ ਨਾਲ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਉਸ ਨੇ ਸਬੂਤਾਂ ਨੂੰ ਮਿਟਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਫਿਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਐਫਬੀਆਈ ਹੁਣ ਇਸ ਮੁਲਜ਼ਮ ਖ਼ਿਲਾਫ਼ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

Published by:Shiv Kumar
First published:

Tags: America, Arrested, Crime, Police