HOME » NEWS » World

Coronavirus ਤੋਂ ਬਚਣ ਲਈ ਟਰੰਪ ਦੀ ‘ਸਲਾਹ’ ਮੰਨ ਕੇ ਸ਼ਖਸ਼ ਨੇ ਗਵਾਈ ਜਾਨ!

News18 Punjabi | News18 Punjab
Updated: March 24, 2020, 1:05 PM IST
share image
Coronavirus ਤੋਂ ਬਚਣ ਲਈ ਟਰੰਪ ਦੀ ‘ਸਲਾਹ’ ਮੰਨ ਕੇ ਸ਼ਖਸ਼ ਨੇ ਗਵਾਈ ਜਾਨ!
Coronavirus ਤੋਂ ਬਚਣ ਲਈ ਟਰੰਪ ਦੀ ‘ਸਲਾਹ’ ਮੰਨ ਕੇ ਸ਼ਖਸ਼ ਨੇ ਗਵਾਈ ਜਾਨ!,

ਡੇਲੀ ਮੇਲ ਦੀ ਇਕ ਰਿਪੋਰਟ ਅਨੁਸਾਰ ਇਕ ਜੋੜੇ ਨੇ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਮੱਛੀ ਦੇ ਟੈਂਕ ਨੂੰ ਸਾਫ ਕਰਨ ਵਾਲਾ ਕੈਮੀਕਲ ਪੀ ਲਿਆ। ਕੈਮੀਕਲ ਪੀਂਦਿਆ ਹੀ ਦੋਵਾਂ ਦੀ ਹਾਲਤ ਵਿਗੜਣੀ ਸ਼ੁਰੂ ਹੋ ਗਈ। ਉਨ੍ਹਾਂ ਦੋਵਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਪਤੀ ਦੀ ਮੌਤ ਹੋ ਗਈ ਅਤੇ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।  

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਤੋਂ ਬਚਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਲਾਹ ਮੰਨਣੀ ਇਕ ਸ਼ਖਸ ਨੂੰ ਪਈ ਮਹਿੰਗੀ। ਕੋਰੋਨਾ ਤੋਂ ਬਚਣ ਦੇ ਚੱਕਰ ਵਿਚ ਉਸਦੀ ਜਾਨ ਚਲੀ ਗਈ। ਟਰੰਪ ਨੇ ਜਿਸ ਦਵਾਈ ਦਾ ਨਾਂ ਲਿਆ ਸੀ, ਉਸ ਨਾਲ ਮਿਲਦਾ ਜੁਲਦਾ ਗਲਤ ਕੈਮੀਕਲ ਉਸ ਸ਼ਖਸ ਤੇ ਉਸਦੀ ਪਤਨੀ ਨੇ ਪੀ ਲਿਆ। ਇਸ ਕਾਰਨ ਉਸਦੀ ਮੌਤ ਹੋ ਗਈ ਅਤੇ ਉਸਦੀ ਪਤਨੀ ਹਾਲੇ ਵੀ ਹਸਪਤਾਲ ਵਿਚ ਮੌਤ ਨਾਲ ਜੂਝ ਰਹੀ ਹੈ।

ਡੇਲੀ ਮੇਲ ਦੀ ਇਕ ਰਿਪੋਰਟ ਅਨੁਸਾਰ ਇਕ ਜੋੜੇ ਨੇ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਮੱਛੀ ਦੇ ਟੈਂਕ ਨੂੰ ਸਾਫ ਕਰਨ ਵਾਲਾ ਕੈਮੀਕਲ ਪੀ ਲਿਆ। ਪਤੀ-ਪਤਨੀ ਨੂੰ ਲੱਗਿਆ ਇਹ ਇਕ ਜਾਦੂਈ ਦਵਾਈ ਹੈ ਜਿਸ ਦਾ ਜ਼ਿਕਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪ੍ਰੈਸ ਕਾਨਫਰੰਸ ਵਿਚ ਕੀਤਾ ਸੀ। ਕੈਮੀਕਲ ਪੀਂਦਿਆ ਹੀ ਦੋਵਾਂ ਦੀ ਹਾਲਤ ਵਿਗੜਣੀ ਸ਼ੁਰੂ ਹੋ ਗਈ। ਉਨ੍ਹਾਂ ਦੋਵਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਪਤੀ ਦੀ ਮੌਤ ਹੋ ਗਈ ਅਤੇ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ 60 ਸਾਲ ਦੇ ਇਸ ਬਜੁਰਗ ਜੋੜੇ ਨੇ ਕਲੋਰੋਕੀਨ ਫਾਸਫੇਟ ਨਾਮ ਦਾ ਕੈਮੀਕਲ ਪੀ ਲਿਆ ਸੀ। ਇਸ ਕੈਮੀਕਲ ਦੀ ਵਰਤੋਂ ਮਛਲੀ ਦਾ ਟੈਂਕ ਸਾਫ ਕਰਨ ਵਿਚ ਹੁੰਦੀ ਹੈ। ਇਹ ਕੈਮੀਕਲ ਉਨ੍ਹਾਂ ਦੇ ਘਰ ਵਿਚ ਹੀ ਸੀ। ਪਤੀ-ਪਤਨੀ ਨੇ ਸੋਚਿਆ ਇਹ ਉਹੀ ਕੈਮੀਕਲ ਹੈ, ਜਿਸ ਦਾ ਜ਼ਿਕਰ ਬੜੀ ਮਜਬੂਤੀ ਨਾਲ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਕੀਤਾ ਸੀ। ਕੈਮੀਕਲ ਪੀਣ ਦੇ 30 ਮਿੰਟਾਂ ਦੇ ਅੰਦਰ ਜੋੜੇ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਪਤੀ ਦੀ ਮੌਤ ਹੋ ਗਈ। ਰਾਸ਼ਟਰਪਤੀ ਵੱਲੋਂ ਦੱਸੇ ਅਨੁਸਾਰ ਜੋੜੇ ਨੇ ਹਾਈਡ੍ਰੋਕਸਾਈਕਲੋਰੋਕਿਨ ਦੀ ਬਜਾਏ ਕਲੋਰੋਕਿਨ ਫਾਸਫੇਟ ਨਾਮਕ ਰਸਾਇਣ ਪੀਤਾ। ਉਨ੍ਹਾਂ ਨੂੰ ਲੱਗਾ ਕਿ ਇਹ ਉਹ ਦਵਾਈ ਸੀ ਜੋ ਰਾਸ਼ਟਰਪਤੀ ਦੁਆਰਾ ਦਿੱਤੀ ਗਈ ਸੀ.
 
First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ