Home /News /international /

ਤਿੰਨ ਸਾਲ ਬਿਨਾਂ ਸੈਕਸ ਕੀਤੇ ਰਹੀ ਮਾਡਲ, ਤੁਹਾਨੂੰ ਵੀ ਚੱਕਰਾਂ 'ਚ ਪਾ ਦੇਵੇਗੀ ਵਜ੍ਹਾ

ਤਿੰਨ ਸਾਲ ਬਿਨਾਂ ਸੈਕਸ ਕੀਤੇ ਰਹੀ ਮਾਡਲ, ਤੁਹਾਨੂੰ ਵੀ ਚੱਕਰਾਂ 'ਚ ਪਾ ਦੇਵੇਗੀ ਵਜ੍ਹਾ

ਤਿੰਨ ਸਾਲ ਬਿਨਾਂ ਸੈਕਸ ਕੀਤੇ ਰਹੀ ਮਾਡਲ, ਤੁਹਾਨੂੰ ਵੀ ਚੱਕਰਾਂ 'ਚ ਪਾ ਦੇਵੇਗੀ ਵਜ੍ਹਾ

ਤਿੰਨ ਸਾਲ ਬਿਨਾਂ ਸੈਕਸ ਕੀਤੇ ਰਹੀ ਮਾਡਲ, ਤੁਹਾਨੂੰ ਵੀ ਚੱਕਰਾਂ 'ਚ ਪਾ ਦੇਵੇਗੀ ਵਜ੍ਹਾ

ਆਸਟ੍ਰੇਲੀਆ ਦੀ ਮਸ਼ਹੂਰ ਮਾਡਲ ਅਮਰਾਂਥਾ ਰੌਬਿਨਸਨ ਨੇ 'ਦਿ ਗਾਰਡੀਅਨ' ਨਾਲ ਆਪਣੀ ਸੈਕਸ ਲਾਈਫ ਨਾਲ ਜੁੜਿਆ ਇੱਕ ਖਾਸ ਅਨੁਭਵ ਸਾਂਝਾ ਕੀਤਾ ਹੈ। ਅਮਰਾਂਥਾ ਨੇ ਦੱਸਿਆ ਕਿ ਉਸ ਨੇ ਕਿਵੇਂ ਤਿੰਨ ਸਾਲਾਂ ਤੱਕ ਸੈਕਸ ਤੋਂ ਦੂਰੀ ਬਣਾਈ ਰੱਖੀ ਅਤੇ ਇਸ ਦੌਰਾਨ ਉਸ ਦੇ ਨਾਲ ਕੀ ਹੋਇਆ।

 • Share this:
  ਇਹ ਸਭ ਜਾਣਦੇ ਹਨ ਕਿ ਸੈਕਸ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਪਰ ਕਈ ਵਾਰ ਇਸ ਦੇ ਕਾਰਨ ਜੀਵਨ ਇੱਕ ਹੋਰ ਮੋੜ ਲੈ ਲੈਂਦਾ ਹੈ। ਆਸਟ੍ਰੇਲੀਆ ਦੀ ਮਸ਼ਹੂਰ ਮਾਡਲ ਅਮਰਾਂਥਾ ਰੌਬਿਨਸਨ ਨੇ 'ਦਿ ਗਾਰਡੀਅਨ' ਨਾਲ ਆਪਣੀ ਸੈਕਸ ਲਾਈਫ ਨਾਲ ਜੁੜਿਆ ਇੱਕ ਖਾਸ ਅਨੁਭਵ ਸਾਂਝਾ ਕੀਤਾ ਹੈ। ਅਮਰਾਂਥਾ ਨੇ ਦੱਸਿਆ ਕਿ ਉਸ ਨੇ ਕਿਵੇਂ ਤਿੰਨ ਸਾਲਾਂ ਤੱਕ ਸੈਕਸ ਤੋਂ ਦੂਰੀ ਬਣਾਈ ਰੱਖੀ ਅਤੇ ਇਸ ਦੌਰਾਨ ਉਸ ਦੇ ਨਾਲ ਕੀ ਹੋਇਆ।

  ਅਮਰਾਂਥਾ ਨੇ ਕਿਹਾ, '2016 ਵਿੱਚ ਜਦੋਂ ਮੈਂ 30 ਸਾਲਾਂ ਦੀ ਸੀ, ਮੇਰੀ ਡੇਟਿੰਗ ਲਾਈਫ ਬਹੁਤ ਬੁਰੀ ਚੱਲ ਰਹੀ ਸੀ। ਮੇਰੀ ਜ਼ਿੰਦਗੀ ਵਿੱਚ ਇੱਕ ਕਿਸਮ ਦਾ ਰੁਟੀਨ ਬਣ ਗਿਆ ਸੀ ਜਿਸ ਵਿੱਚ ਮੈਂ ਇੱਕ ਆਦਮੀ ਨੂੰ ਮਿਲਦੀ ਸੀ ਅਤੇ ਮੈਂ ਉਸ ਨੂੰ ਪਸੰਦ ਕਰਨ ਲੱਗ ਜਾਂਦੀ ਸੀ, ਇਸ ਤੋਂ ਬਾਅਦ ਸਾਡੇ ਵਿਚ ਸਰੀਰਕ ਨੇੜਤਾ ਹੁੰਦੀ ਸੀ ਅਤੇ ਸਾਡਾ ਰਿਸ਼ਤਾ ਬਹੁਤ ਜਲਦੀ ਟੁੱਟ ਵੀ ਜਾਂਦਾ ਸੀ। ਮੈਨੂੰ ਲਗਦਾ ਸੀ ਕਿ ਮਰਦ ਸਿਰਫ ਮੇਰੇ ਕੋਲ ਸੈਕਸ ਲਈ ਆਉਂਦੇ ਹਨ ਤੇ ਜਦੋਂ ਉਹ ਸੰਤੁਸ਼ਟ ਹੋ ਜਾਂਦੇ ਹਨ ਤਾਂ ਮੈਨੂੰ ਛੱਡ ਦਿੰਦੇ ਹਨ।'

  ਮੈਂ ਸੋਚਿਆ ਕਿ ਕਿਉਂ ਨਾ ਸੈਕਸ ਨੂੰ ਜ਼ਿੰਦਗੀ ਤੋਂ ਹਟਾ ਕੇ ਵੇਖਿਏ ਜਾਵੇ ਤੇ ਫਿਰ ਵੀ ਜੇ ਕੋਈ ਮੇਰੇ ਨਾਲ ਰਹੇਗਾ ਤਾਂ ਉਹ ਅਸਲ ਵਿੱਚ ਮੇਰੇ ਲਈ ਹੀ ਹੋਵੇਗਾ। ਮੈਂ ਸਰੀਰਕ ਸੰਬੰਧ ਬਣਾਉਣੇ ਬੰਦ ਕਰ ਦਿੱਤੇ ਅਤੇ ਇਸ ਦੌਰਾਨ ਮੈਂ ਚਰਚ ਜਾਣਾ ਸ਼ੁਰੂ ਕਰ ਦਿੱਤ। ਉੱਥੇ ਮੇਰਾ ਵਿਸ਼ਵਾਸ ਪੱਕਾ ਹੋ ਗਿਆ ਕਿ ਸੈਕਸ ਇੱਕ ਬੁਰੀ ਚੀਜ਼ ਹੈ ਅਤੇ ਇਹ ਸਿਰਫ ਦੁਖੀ ਕਰਦੀ ਹੈ।

  ਅਮਰਾਂਥਾ ਨੇ ਕਿਹਾ, 'ਬਿਨਾਂ ਸੈਕਸ ਦੇ ਦੋ ਸਾਲ ਮੇਰੇ ਬਹੁਤ ਵਧੀਆ ਰਹੇ। ਡੇਟਿੰਗ ਲਾਈਫ ਵਿੱਚ ਬਿਨਾਂ ਕਿਸੇ ਭਾਵਨਾਤਮਕ ਦਰਦ ਦੇ ਰਹਿਣਾ ਮੇਰੇ ਲਈ ਇੱਕ ਪ੍ਰਾਪਤੀ ਵਰਗਾ ਸੀ। ਮੈਂ ਖੁਸ਼ ਸੀ ਤੇ ਚਰਚ ਦੇ ਸਿਧਾਂਤਾਂ ਦਾ ਪੂਰੀ ਤਰ੍ਹਾਂ ਪਾਲਣ ਕਰ ਰਹੀ ਸੀ। ਮੈਂ ਭਾਵਨਾਤਮਕ ਤੌਰ ਉੱਤੇ ਸਥਿਰ ਹੋ ਗਈ ਸੀ ਪਰ ਇਸ ਨੇ ਮੇਰੀਆਂ ਕੁਝ ਚੀਜ਼ਾਂ ਨੂੰ ਵੀ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ ਸੀ।

  ਉਸ ਨੇ ਦੱਸਿਆ ਕਿ ਉਹ ਕਿਸੇ ਵੀ ਚੀਜ਼ ਵਿੱਚ, ਆਪਣੇ ਪੱਖ ਤੋਂ ਘੱਟ ਕੋਸ਼ਿਸ਼ ਕਰ ਰਹੀ ਸੀ। ਉਸ ਨੇ ਕਿਹਾ "ਮੈਨੂੰ ਆਪਣੀ ਡੇਟਿੰਗ ਲਾਈਫ ਬਾਰੇ ਬੁਰਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ। ਮੈਂ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਰੋਮਾਂਚ ਨਹੀਂ ਬਚਿਆ ਹੈ। ਇਹ ਸਿਰਫ ਸੈਕਸ ਬਾਰੇ ਨਹੀਂ ਸੀ, ਮੈਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਗੁਆ ਰਹੀ ਸੀ ਜਿਵੇਂ ਫਲਰਟ ਕਰਨਾ ਜਾਂ ਕਿਸੇ ਆਦਮੀ ਲਈ "ਖ਼ਾਸ" ਮਹਿਸੂਸ ਕਰਨਾ। ਇਹ ਇਸ ਤਰ੍ਹਾਂ ਸੀ ਜਿਵੇਂ ਮੈਂ ਜ਼ਿੰਦਗੀ ਜਿਊਣਾ ਭੁੱਲ ਗਈ ਸੀ।'

  ਉਹ ਕਹਿੰਦੀ ਹੈ ਕਿ ਮੇਰੇ ਮਨ ਵਿੱਚ ਇੱਕ ਉਦਾਸੀ ਭਰ ਰਹੀ ਸੀ। ਮੈਂ ਆਪਣੇ ਸਰੀਰ ਅਤੇ ਕਾਮੁਕਤਾ ਤੋਂ ਦੂਰ ਹੁੰਦੀ ਜਾ ਰਹੀ ਸੀ। ਚਰਚ ਜਾਣ ਦੀ ਮੇਰੀ ਇੱਛਾ ਹੁਣ ਅਲੋਪ ਹੋਣ ਲੱਗੀ ਸੀ। ਆਖਰਕਾਰ ਮੈਂ ਆਪਣੇ ਆਪ ਨੂੰ ਇੱਕ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ। ਮੈਂ ਆਈਲੈਂਡ ਦੇ ਇੱਕ ਮੁੰਡੇ ਨੂੰ ਆਨਲਾਈਨ ਮਿਲੀ ਅਤੇ ਉੱਥੇ ਜਾਣ ਦੀ ਪਲਾਨਿੰਗ ਬਣਾਈ।

  ਜਿਵੇਂ ਹੀ ਮੈਂ ਆਈਲੈਂਡ ਤੇ ਜਾਣ ਦੀ ਯੋਜਨਾ ਬਣਾਈ, ਮੇਰੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਗਏ। ਮੈਂ ਸੋਚ ਰਹੀ ਸੀ ਕਿ ਜੇ ਮੈਂ ਇਸ ਯਾਤਰਾ ਨੂੰ ਪੂਰੀ ਤਰ੍ਹਾਂ ਨਹੀਂ ਇੰਜੁਆਏ ਕੀਤਾ ਤਾਂ ਮੈਂ ਜੀਵਨ ਭਰ ਦਾ ਅਨੁਭਵ ਕਿਵੇਂ ਪ੍ਰਾਪਤ ਕਰ ਸਕਾਂਗੀ। ਮੈਂ ਫੈਸਲਾ ਕੀਤਾ ਕਿ ਮੈਂ ਕਹਾਣੀਆਂ ਤੇ ਵਿਸ਼ਵਾਸ ਕਰਨਾ ਅਤੇ ਆਪਣੇ ਆਪ ਨੂੰ ਜੱਜ ਕਰਨਾ ਬੰਦ ਕਰ ਦੇਵਾਂਗੀ। ਹੁਣ ਤੋਂ ਮੈਂ ਆਪਣੀ ਆਤਮਾ ਅਤੇ ਸਰੀਰ ਦੀ ਆਵਾਜ਼ ਸੁਣਾਂਗੀ। ਮੇਰੀ ਡੇਟਿੰਗ ਲਾਈਫ ਵਿੱਚ ਕੁਝ ਵੀ ਦਿਲਚਸਪ ਨਹੀਂ ਸੀ ਪਰ ਹੁਣ ਮੈਂ ਕਿਸੇ ਵੀ ਤਰ੍ਹਾਂ ਦਾ ਅਨੁਭਵ ਲੈਣ ਲਈ ਤਿਆਰ ਹਾਂ। ਮੈਂ ਉਹ ਸਭ ਕੁਝ ਕੀਤਾ ਜੋ ਮੈਂ ਆਈਲੈਂਡ ਤੇ ਕਰਨਾ ਚਾਹੁੰਦੀ ਸੀ। ਇਸ ਤੋਂ ਬਾਅਦ ਮੇਰੀ ਜ਼ਿੰਦਗੀ ਦਾ ਰੋਮਾਂਚ ਵਾਪਸ ਆਉਣਾ ਸ਼ੁਰੂ ਹੋ ਗਿਆ ਸੀ।
  Published by:Ashish Sharma
  First published:

  Tags: Australia, Sex

  ਅਗਲੀ ਖਬਰ