Home /News /international /

ਦੁਬਈ 'ਚ ਪਾਕਿਸਤਾਨ ਦੇ ਕਾਰੋਬਾਰੀ ਨੇ ਦੀ ਦੇ ਵਿਆਹ 'ਚ ਸੋਨੇ ਦੀਆਂ ਇੱਟਾਂ ਨਾਲ ਤੋਲਿਆ,ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ

ਦੁਬਈ 'ਚ ਪਾਕਿਸਤਾਨ ਦੇ ਕਾਰੋਬਾਰੀ ਨੇ ਦੀ ਦੇ ਵਿਆਹ 'ਚ ਸੋਨੇ ਦੀਆਂ ਇੱਟਾਂ ਨਾਲ ਤੋਲਿਆ,ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ

ਵਿਆਹ 'ਚ ਪਾਕਿਸਤਾਨੀ ਕਾਰੋਬਾਰੀ ਨੇ ਧੀ ਨੂੰ ਸੋਨੇ ਦੀਆਂ ਇੱਟਾਂ ਨਾਲ ਤੋਲਿਆ

ਵਿਆਹ 'ਚ ਪਾਕਿਸਤਾਨੀ ਕਾਰੋਬਾਰੀ ਨੇ ਧੀ ਨੂੰ ਸੋਨੇ ਦੀਆਂ ਇੱਟਾਂ ਨਾਲ ਤੋਲਿਆ

ਜਿਥੇ ਇੱਕ ਪਾਸੇ ਪਾਕਿਸਤਾਨ ਦੇ ਵਿੱਚ ਆਰਥਿਕ ਹਾਲਾਤ ਬੇਹੱਦ ਖਰਾਬ ਚੱਲ ਰਹੇ ਹਨ ਉਥੇ ਹੀ ਦੂਜੇ ਪਾਸੇ ਪਾਕਿਸਤਾਨ ਦੇ ਕਾਰੋਬਾਰੀ ਦੇ ਵੱਲੋਂ ਆਪਣੀ ਧੀ ਦੇ ਵਿਆਹ ਵਿੱਚ ਉਸ ਨੂੰ ਸੋਨੇ ਦੀਆਂ ਇੱਟਾਂ ਦੇ ਨਾਲ ਤੋਲ ਕੇ ਸੋਨਾ ਦਿੱਤਾ ਹੈ।ਪਾਸੇ ਸੋਨੇ ਦੀਆਂ ਇੱਟਾਂ ਨਾਲ ਵੱਡੇ ਤੋਲ ਵਾਲੇ ਪੈਮਾਨੇ 'ਤੇ ਬੈਠੀ ਲਾੜੀ ਦੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ।

ਹੋਰ ਪੜ੍ਹੋ ...
  • Last Updated :
  • Share this:

ਜਿਥੇ ਇੱਕ ਪਾਸੇ ਪਾਕਿਸਤਾਨ ਦੇ ਵਿੱਚ ਆਰਥਿਕ ਹਾਲਾਤ ਬੇਹੱਦ ਖਰਾਬ ਚੱਲ ਰਹੇ ਹਨ ਉਥੇ ਹੀ ਦੂਜੇ ਪਾਸੇ ਪਾਕਿਸਤਾਨ ਦੇ ਕਾਰੋਬਾਰੀ ਦੇ ਵੱਲੋਂ ਆਪਣੀ ਧੀ ਦੇ ਵਿਆਹ ਵਿੱਚ ਉਸ ਨੂੰ ਸੋਨੇ ਦੀਆਂ ਇੱਟਾਂ ਦੇ ਨਾਲ ਤੋਲ ਕੇ ਸੋਨਾ ਦਿੱਤਾ ਹੈ।ਪਾਸੇ ਸੋਨੇ ਦੀਆਂ ਇੱਟਾਂ ਨਾਲ ਵੱਡੇ ਤੋਲ ਵਾਲੇ ਪੈਮਾਨੇ 'ਤੇ ਬੈਠੀ ਲਾੜੀ ਦੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ।

ਮੀਡੀਆ ਦੇ ਵਿੱਚ ਆਈਆਂ ਰਿਪੋਰਟਾਂ ਦੇ ਮੁਤਾਬਕ ਸੰਯੁਕਤ ਅਰਬ ਅਮੀਰਾਤ ਦੁਬਈ ਵਿੱਚ ਇੱਕ ਵਿਆਹ ਵਿੱਚ ਦੁਲਹਨ ਨੂੰ ਸੋਨੇ ਨਾਲ ਤੋਲਣ ਦੀ ਰਸਮ ਕੀਤੀ ਗਈ ਹੈ। ਜਿਥੇ ਇੱਕ ਪਾਕਿਸਤਾਨੀ ਕਾਰੋਬਾਰੀ ਨੇ ਆਪਣੀ ਧੀ ਦੇ ਵਿਆਹ ਦੇ ਵਿੱਚ ਉਸ ਦੇ ਭਾਰ ਦੇ ਬਰਾਬਰ ਸੋਨਾ ਦਿੱਤਾ ਹੈ ।ਹਲਾਂਕਿ ਇਸ ਪਾਕਿਸਤਾਨੀ ਕਾਰੋਬਾਰੀ ਦੀ ਪਛਾਣ ਨਹੀਂ ਕੀਤੀ ਗਈ ਜਾਂ ਇਹ ਖੁਲਾਸਾ ਨਹੀਂ ਕੀਤਾ ਕਿ ਵਿਆਹ ਕਦੋਂ ਹੋਇਆ ਸੀ।ਹਾਲਾਂਕਿ ਵਿਆਹ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਸ਼ੇਅਰ ਕੀਤੀਆਂ ਗਈਆਂ ਹਨ।

ਅਪ੍ਰਮਾਣਿਤ ਰਿਪੋਰਟਾਂ ਮੁਤਾਬਕ ਲਾੜੀ ਦਾ ਵਜ਼ਨ ਲਗਭਗ 69-70 ਕਿਲੋ ਦੇ ਕਰੀਬ ਸੀ। ਉਸ ਦੇ ਪਿਤਾ ਨੇ ਉਸ ਦੇ ਵਜ਼ਨ ਦੇ ਬਰਾਬਰ ਸੋਨੇ ਦੀਆਂ ਇੱਟਾਂ ਦਾਜ ਵਿੱਚ ਦਿੱਤੀਆਂ ਹਨ।ਦਰਅਸਲ ਦੁਲਹਨ ਨੂੰ ਸੋਨੇ ਦੇ ਬਰਾਬਰ ਤੋਲਣ ਦੀ ਪਰੰਪਰਾ ਅਜੇ ਵੀ ਉਪ-ਮਹਾਂਦੀਪ ਦੇ ਕੁਝ ਹਿੱਸਿਆਂ ਵਿੱਚ ਪ੍ਰਚਲਿਤ ਹੈ।ਸੋਸ਼ਲ ਮੀਡੀਆ 'ਤੇ ਵੀ ਕਈਆਂ ਨੇ ਦੁਬਈ ਦੇ ਵਿਆਹ ਦੀ ਅਜਿਹੇ ਸਮੇਂ 'ਚ ਦੌਲਤ ਦੇ ਦਿਖਾਵੇ ਲਈ ਆਲੋਚਨਾ ਕੀਤੀ ਜਦੋਂ ਪਾਕਿਸਤਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਪਾਕਿਸਤਾਨ ਜਿਸ ਨੂੰ ਫੰਡਾਂ ਦੀ ਸਖ਼ਤ ਜ਼ਰੂਰਤ ਹੈ ਕਿਉਂਕਿ ਇਹ ਇੱਕ ਭਿਆਨਕ ਆਰਥਿਕ ਸੰਕਟ ਨਾਲ ਲੜ ਰਿਹਾ ਹੈ ਅਤੇ ਪਾਕਿਸਤਾਨ ਨੇ ਪਿਛਲੇ ਸਮੇਂ ਵਿੱਚ ਆਈਐਮਐਫ ਤੋਂ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਹੈ ਅਤੇ ਮੌਜੂਦਾ ਸਮੇਂ ਵਿੱਚ ਆਪਣੇ ਕਰਜ਼ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰਨ ਲਈ ਸੰਗਠਨ ਨਾਲ ਗੱਲਬਾਤ ਕਰ ਰਿਹਾ ਹੈ।

Published by:Shiv Kumar
First published:

Tags: Dubai News, Pakistan, UAE wedding, Viral video, Weighing bride in gold