Home /News /international /

ਦੁਨੀਆ ਦੀ ਸਭ ਤੋਂ ਸ਼ਾਨਦਾਰ ਪਾਰਟੀਆਂ ਕਰਵਾ ਕੇ ਇਸ ਸਿੰਘ ਨੇ ਬਣਾਇਆ ਵੱਡਾ ਨਾਂਅ

ਦੁਨੀਆ ਦੀ ਸਭ ਤੋਂ ਸ਼ਾਨਦਾਰ ਪਾਰਟੀਆਂ ਕਰਵਾ ਕੇ ਇਸ ਸਿੰਘ ਨੇ ਬਣਾਇਆ ਵੱਡਾ ਨਾਂਅ

  • Share this:

    CNN Travel


    ਅੰਤਰਾਸ਼ਟਰੀ ਈਵੈਂਟ ਪਲੈਨਰ ਬਾਲੀ ਸਿੰਘ ਇੱਕ ਸ਼ਾਨਦਾਰ ਜ਼ਿੰਦਗੀ ਜਿਉਂਦੇ ਹਨ। ਉਨ੍ਹਾਂ ਨੇ ਵੱਡੇ ਤੇਲ ਕਾਰੋਬਾਰੀਆਂ ਲਈ ਸੁਪਰਯਾਚ ਪਾਰਟੀ ਤੋਂ ਲੈ ਕੇ ਅਮਰੀਕੀ ਰੈਪ ਸਟਾਰ 50 ਸੈਂਟ ਲਈ 100 ਸੁਪਰਕਾਰਾਂ ਦਾ ਰੋਡ ਟ੍ਰਿਪ ਕਰਵਾਇਆ ਹੈ। ਪਿਛਲੇ ਮਹੀਨੇ ਉਨ੍ਹਾਂ ਨੇ ਸਿੰਗਾਪੁਰ ਆ ਕੇ ਤਿੰਨ ਦਿਨ ਦੇ ਫਾਰਮੂਲਾ ਵਨ ਵੀਕੈਂਡ ਪਾਰਟੀ ਕੀਤੀ ramp ਦੀ ਰੌਣਕ ਵਧਾਈ।

    "ਅਸੀਂ ਲੋਕਾਂ, ਡੀ.ਜੇ. 'ਤੇ ਥਾਪ ਨਾਲ ਇੱਕ ਮਾਹੌਲ ਬਣਾਉਂਦੇ ਹਾਂ," ਸਿੰਘ ਦਾ ਕਹਿਣਾ ਹੈ।


    ਜੇ ਡਬਲਿਊ ਮੈਰਿਅਟ ਹੋਟਲ ਤੋਂ ਸ਼ਹਿਰ ਦੀ ਸਕਾਈ ਲਾਈਨ ਵੱਲ ਇਸ਼ਾਰਾ ਕਰਦੇ ਹੋਏ ਸਿੰਘ ਨੇ ਕਿਹਾ, "ਤੁਸੀਂ ਦੇਖ ਸਕਦੇ ਹੋ ਫਾਰਮੂਲਾ ਵਨ ਟਰੈਕ ਦਾ 75 ਫ਼ੀਸਦੀ ਇਥੋਂ ਦਿੱਸਦਾ ਹੈ। ਲੋਕੇਸ਼ਨ ਸਾਡੇ ਲਈ ਸਭ ਤੋਂ ਖ਼ਾਸ ਹੈ।"

    ਸਿੰਘ ਦਾ ਫਾਰਮੂਲਾ ਵਨ ਰੇਸਿੰਗ ਸੀਨ ਤੇ ਆਉਣਾ ਕੋਈ ਆਮ ਗੱਲ ਨਹੀਂ। ਜਦੋਂ ਤੋਂ ਸਿੰਘ ਦੀ ਅਮਰੀਕੀ ਜਨ ਸੰਚਾਰ ਕੰਪਨੀ ਲਿਬਰਟੀ ਮੀਡੀਆ ਨੇ ਫਾਰਮੂਲਾ ਵਨ ਦੇ ਕਮਰਸ਼ੀਅਲ ਰਾਈਟਸ 2017 ਵਿੱਚ ਖਰੀਦੇ ਸਨ, ਇਸ ਨੇ ਮਾਸ ਅਪੀਲ 'ਤੇ ਕੰਮ ਕੀਤਾ ਹੈ।


    ਪਿਛਲੇ ਕੁਝ ਸਾਲਾਂ 'ਚ ਫਾਰਮੂਲਾ ਵਨ ਦੇ ਉਭਰਦੇ ਪ੍ਰਸ਼ੰਸਕ ਸਿੰਗਾਪੁਰ ਦੇ ਨਵੇਂ ਸਰਕਟ ਦੀ ਪਾਰਟੀਆਂ ਵਿਚ ਆਉਣ ਲੱਗੇ ਹਨ। ਸਿੰਘ ਵਰਗੇ ਖਿਡਾਰੀ ਇਨ੍ਹਾਂ ਲੋਕਾਂ ਤੋਂ  ਹੀ ਕਮਾ ਰਹੇ ਹਨ, ਜੋ ਕਿ ਸਾਲ 2017 ਤੱਕ ਫਾਰਮੂਲਾ ਵਨ ਦੇ 798 ਮਿਲੀਅਨ ਪ੍ਰਸ਼ੰਸਕਾਂ ਦਾ 33 ਫ਼ੀਸਦੀ ਹਿੱਸਾ ਹਨ।


    ਸਾਲ 2009 ਵਿੱਚ ਸਿੰਘ ਨੇ ਇੱਕ ਗਲੋਬਲ ਈਵੈਂਟ ਕੰਪਨੀ ਬਣਾਈ ਜਿਸਦਾ ਨਾਂ ਦ ਰਿਚ ਲਿਸਟ ਹੈ ਜਿਸਦੇ ਰੈਫਰਲ ਅਧਾਰਿਤ ਪਾਰਟੀ ਵਿਚ ਆਉਣ ਵਾਲੇ ਮਹਿਮਾਨਾਂ ਵਿੱਚ ਫਾਰਮੂਲਾ ਵਨ ਡਰਾਈਵਰ ਫ਼ਰਨੈਂਡੋ ਅਲੌਂਸੋ ਤੇ ਲੁਈਸ ਹੈਮਿਲਟਨ ਤੋਂ ਲੈ ਕੇ ਸੰਗੀਤਕਾਰ ਦ ਵੀਕਐਂਡ ਤੇ ਟਰੈ ਸੋੰਗਸ ਸ਼ਾਮਲ ਹਨ।

    ਪਰ ਫਾਰਮੂਲਾ ਵਨ ਨਹੀਂ ਸਿੰਘ ਦੀ ਕੰਪਨੀ ਨੂੰ ਚਲਾਉਂਦੀ। "ਅਸੀਂ ਫਾਰਮੂਲਾ ਵਨ ਤੱਕ ਸੀਮਤ ਨਹੀਂ ਰਹਿੰਦੇ, ਅਸੀਂ ਸਭ ਕੁਝ ਕਰਦੇ ਹਾਂ," ਸਿੰਘ ਦਾ ਕਹਿਣਾ ਹੈ। "ਅਸੀਂ ਟ੍ਰੈਫਿਕ ਰੋਕਿਆ ਜਦੋਂ ਅਸੀਂ ਮਾਰਬੇਲਾ ਤੋਂ ਬਾਰਸੀਲੋਨਾ ਤੱਕ 100 ਸੁਪਰਕਾਰਾਂ ਚਲਾਈਆਂ।"


    ਬ੍ਰਿਟਿਸ਼ ਮਿਡਲੈਂਡ ਦੇ ਭਾਰਤੀ ਸਿੱਖ ਪਰਿਵਾਰ 'ਚ ਪੈਦਾ ਹੋਏ ਸਿੰਘ ਨੇ ਛੋਟੀ ਉਮਰ ਵਿੱਚ ਹੀ ਪਰਿਵਾਰ ਦੇ ਲੇਸਿਸਟਰ ਸ਼ਹਿਰ ਵਿੱਚ ਮਸ਼ਹੂਰ ਕੱਪੜਾ ਵੇਅਰ ਹਾਊਸ ਚਲਾਉਣ ਵਿੱਚ ਆਪਣੇ ਪਿਤਾ ਦੀ ਮਦਦ ਕਰਦਿਆਂ ਸਿਖੀ। 18 ਸਾਲ ਦੀ ਉਮਰ ਵਿੱਚ ਪ੍ਰਾਪਰਟੀ ਪ੍ਰੋਮੋਸ਼ਨ ਚ ਹੱਥ ਪਾਇਆ ਤੇ ਫੇਰ ਮੁੜ ਕੇ ਨਹੀਂ ਦੇਖਿਆ।

    ਅਮਰੀਕੀ ਗਾਇਕ ਸਿਸਕੋ ਲਈ ਕਲੱਬ ਨਾਈਟ ਕਰਾਉਣ ਤੇ ਉਸਨੂੰ ਵੱਡਾ ਬ੍ਰੇਕ ਮਿਲਿਆ। ਸਾਲ 2000 ਇਸ ਮੌਕੇ ਸਿਸਕੋ ਨੇ ਇਸ ਪਾਰਟੀ ਵਿੱਚ ਹੀ ਆਪਣਾ ਮਸ਼ਹੂਰ ਗਾਣਾ ਥੋਂਗ ਸੌਂਗ ਰਿਲੀਜ਼ ਕੀਤਾ ਸੀ।

    First published:

    Tags: Party