HOME » NEWS » World

Iran: ਰਾਜਧਾਨੀ ਤਹਿਰਾਨ ਦੇ ਮੈਡੀਕਲ ਕਲੀਨਿਕ 'ਚ ਧਮਾਕਾ, 19 ਦੀ ਮੌਤ, ਕਈ ਜ਼ਖਮੀ

News18 Punjabi | News18 Punjab
Updated: July 1, 2020, 10:54 AM IST
share image
Iran: ਰਾਜਧਾਨੀ ਤਹਿਰਾਨ ਦੇ ਮੈਡੀਕਲ ਕਲੀਨਿਕ 'ਚ ਧਮਾਕਾ, 19 ਦੀ ਮੌਤ, ਕਈ ਜ਼ਖਮੀ
ਈਰਾਨ: ਰਾਜਧਾਨੀ ਤਹਿਰਾਨ ਦੇ ਮੈਡੀਕਲ ਕਲੀਨਿਕ 'ਚ ਧਮਾਕਾ, 19 ਦੀ ਮੌਤ, ਕਈ ਜ਼ਖਮੀ(AFP Photo/AMIR KHOLOUSI)

ਧਮਾਕੇ ਵਿਚ ਮਾਰੇ ਗਏ ਲੋਕਾਂ ਵਿਚ 15 ਔਰਤਾਂ ਵੀ ਸ਼ਾਮਲ ਹਨ, ਫਿਲਹਾਲ ਅੱਗ ਬੁਝਾਊ ਵਿਭਾਗ ਦੀ ਜਲਾਲ ਮਲੇਕੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

  • Share this:
  • Facebook share img
  • Twitter share img
  • Linkedin share img
ਤਹਿਰਾਨ: ਈਰਾਨ ਦੇ ਉੱਤਰੀ ਤਹਿਰਾਨ ਵਿਚ ਇਕ ਮੈਡੀਕਲ ਕਲੀਨਿਕ ਵਿਚ ਹੋਏ ਧਮਾਕੇ ਵਿਚ ਘੱਟੋ ਘੱਟ 19 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਅਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਈਰਾਨ ਦੀ ਰਾਜਧਾਨੀ ਵਿਚ ਮੰਗਲਵਾਰ ਰਾਤ ਇਕ ਮੈਡੀਕਲ ਕਲੀਨਿਕ ਵਿਚ  ਲੱਗਣ ਨਾਲ 19 ਲੋਕ ਮੌਤ ਦਾ ਸ਼ਿਕਾਰ ਹੋ ਗਏ। ਸਥਾਨਕ ਮੀਡੀਆ ਅਨੁਸਾਰ ਇਹ ਘਟਨਾ ਗੈਸ ਕੈਪਸੂਲ ਫਟਣ ਕਾਰਨ ਵਾਪਰੀ, ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ।

ਧਮਾਕੇ ਵਿਚ ਮਾਰੇ ਗਏ ਲੋਕਾਂ ਵਿਚ 15 ਔਰਤਾਂ ਵੀ ਸ਼ਾਮਲ ਹਨ, ਫਿਲਹਾਲ ਅੱਗ ਬੁਝਾਊ ਵਿਭਾਗ ਦੀ ਜਲਾਲ ਮਲੇਕੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਜਿਸ ਸਮੇਂ ਇਹ ਧਮਾਕਾ ਹੋਇਆ ਸੀ ਉਸ ਸਮੇਂ ਕਲੀਨਿਕ ਦੇ ਅੰਦਰ 25 ਕਰਮਚਾਰੀ ਸਨ। ਚਸ਼ਮਦੀਦਾਂ ਦੇ ਅਨੁਸਾਰ, ਇਹ ਧਮਾਕਾ ਕਲੀਨਿਕ ਦੇ ਬੇਸਮੈਂਟ ਵਿੱਚ ਰੱਖੇ ਗੈਸ ਦੇ ਡੱਬਿਆਂ ਵਿੱਚ ਲੱਗੀ ਅੱਗ ਕਾਰਨ ਹੋਇਆ ਸੀ। ਅੱਗ ਲੱਗਣ ਕਾਰਨ ਆਸ ਪਾਸ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।




ਤੁਹਾਨੂੰ ਦੱਸ ਦਈਏ ਕਿ ਪਿਛਲੇ ਸ਼ੁੱਕਰਵਾਰ ਨੂੰ ਤਹਿਰਾਨ ਦੇ ਇਕ ਮਿਲਟਰੀ ਕੰਪਲੈਕਸ ਦੇ ਨੇੜੇ ਇਕ ਧਮਾਕਾ ਹੋਇਆ ਸੀ, ਧਮਾਕਾ ਇਕ ਸੁਰੰਗ ਵਿਚ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਈਰਾਨ ਇਸ ਸੁਰੰਗ ਵਿਚ ਗੁਪਤ ਰੂਪ ਵਿਚ ਮਿਜ਼ਾਈਲਾਂ ਤਿਆਰ ਕਰਦਾ ਹੈ।
First published: July 1, 2020, 9:16 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading