Home /News /international /

ਕੈਨੇਡਾ 'ਚ ਪੰਜਾਬੀ ਔਰਤ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ,ਪੁਲਿਸ ਨੇ ਮਾਮਲਾ ਦਰਜ਼ ਕਰ ਕੇ ਸ਼ੁਰੂ ਕੀਤੀ ਜਾਂਚ

ਕੈਨੇਡਾ 'ਚ ਪੰਜਾਬੀ ਔਰਤ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ,ਪੁਲਿਸ ਨੇ ਮਾਮਲਾ ਦਰਜ਼ ਕਰ ਕੇ ਸ਼ੁਰੂ ਕੀਤੀ ਜਾਂਚ

ਕੈਨੇਡਾ 'ਚ ਪੰਜਾਬੀ ਔਰਤ ਦਾ  ਚਾਕੂ ਨਾਲ ਹਮਲਾ ਕਰ ਕੇ ਬੇਰਹਿਮੀ ਨਾਲ ਕਤਲ

ਕੈਨੇਡਾ 'ਚ ਪੰਜਾਬੀ ਔਰਤ ਦਾ ਚਾਕੂ ਨਾਲ ਹਮਲਾ ਕਰ ਕੇ ਬੇਰਹਿਮੀ ਨਾਲ ਕਤਲ

ਕੈਨੇਡਾ 'ਚ ਪੰਜਾਬੀ ਔਰਤ ਹਰਪ੍ਰੀਤ ਕੌਰ 'ਤੇ ਬੁੱਧਵਾਰ ਰਾਤ 9:30 ਵਜੇ 12700-ਬਲਾਕ 66ਵੇਂ ਐਵੇਨਿਊ ਦੇ ਇੱਕ ਘਰ ਵਿੱਚ ਚਾਕੂ ਦੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਸੀ।ਗੰਭੀਰ ਰੂੋ ਵਿੱਚ ਜ਼ਖਮੀ ਹਰਪ੍ਰੀਤ ਕੌਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਹਾਲਾਂਕਿ ਪੁਲਿਸ ਨੇ ਸ਼ੱਕ ਦੇ ਆਧਾਰ ਉੱਤੇ ਉਸ ਦੇ ਪਤੀ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਪੁਲਿਸ ਨੇ ਛੱਡ ਦਿੱਤਾ।

ਹੋਰ ਪੜ੍ਹੋ ...
  • Share this:

ਵਿਦੇਸ਼ਾਂ ਵਿੱਚ ਪੰਜਾਬੀਆਂ ਦੇ ਉੱਪਰ ਜਾਨਲੇਵਾ ਹਮਲੇ ਕਰਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ।ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ 40 ਸਾਲਾ ਸਿੱਖ ਔਰਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਦੇ ਬਾਰੇ  ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਨੇ ਜਾਣਕਾਰੀ ਦਿੱਤੀ। ਸੀਬੀਸੀ ਨਿਊਜ਼ ਵਿੱਚ ਨਸ਼ਰ ਹੋਈ ਖਬਰ ਦੇ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਰਪ੍ਰੀਤ ਕੌਰ ਨੂੰ ਬੁੱਧਵਾਰ ਰਾਤ 9:30 ਵਜੇ 12700-ਬਲਾਕ 66ਵੇਂ ਐਵੇਨਿਊ ਦੇ ਇੱਕ ਘਰ ਵਿੱਚ ਚਾਕੂ ਦੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਸੀ।ਗੰਭੀਰ ਰੂੋ ਵਿੱਚ ਜ਼ਖਮੀ ਹਰਪ੍ਰੀਤ ਕੌਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਹਾਲਾਂਕਿ ਪੁਲਿਸ ਨੇ ਸ਼ੱਕ ਦੇ ਆਧਾਰ ਉੱਤੇ ਉਸ ਦੇ ਪਤੀ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਪੁਲਿਸ ਨੇ ਛੱਡ ਦਿੱਤਾ।

ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਟਿਮੋਥੀ ਪਿਰੋਟੀ ਨੇ ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਦੱਸਿਆ ਕਿ ਜਾਂਚ ਕਰਨ ਵਾਲੀ ਟੀਮ ਵੱਲੋਂ ਮਾਮਲੇ ਨੂੰ ਸੁਲਝਾਉਣ ਲਈ 24 ਘੰਟੇ ਕੰਮ ਕੀਤਾ ਜਾ ਰਿਹਾ ਹੈ। ਸੀਬੀਸੀ ਨਿਊਜ਼ ਵੱਲੋਂ ਪੀਰੋਟੀ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਇਹ ਘਟਨਾਵਾਂ ਨਾ ਸਿਰਫ਼ ਪੀੜਤ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ-ਨਾਲ ਪੂਰੇ ਭਾਈਚਾਰੇ ਦੇ ਉੱਪਰ ਮਹੱਤਵਪੂਰਣ ਪ੍ਰਭਾਵ ਪਾਉਂਦੀਆਂ ਹਨ।ਪਿਓਰੋਟੀ ਨੇ ਕਿਹਾ ਕਿ ਇਹ ਘਰੇਲੂ ਹਿੰਸਾ ਦਾ ਮਾਮਲਾ ਹੋ ਸਕਦਾ ਹੈ, "ਜਦੋਂ ਵੀ ਘਰੇਲੂ ਹਿੰਸਾ ਦਾ ਕੋਈ ਇਲਜ਼ਾਮ ਹੁੰਦਾ ਹੈ, ਪੁਲਿਸ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ।"

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹ ਹਰਪ੍ਰੀਤ ਕੌਰ ਦੀ ਪਛਾਣ ਜਾਰੀ ਕਰ ਰਹੀ ਹੈ, ਜਿਸ ਨਾਲ ਜਾਂਚ ਦੇ ਵਿੱਚ ਹੋਰ ਵੀ ਮਦਦ ਮਿਲੇਗੀ। ਇਹ ਘਟਨਾ 3 ਦਸੰਬਰ ਨੂੰ ਮਿਸੀਸਾਗਾ ਵਿੱਚ ਇੱਕ ਗੈਸ ਸਟੇਸ਼ਨ ਦੇ ਬਾਹਰ ਇੱਕ ਹੋਰ ਕੈਨੇਡੀਅਨ-ਸਿੱਖ ਔਰਤ ਪਵਨਪ੍ਰੀਤ ਕੌਰ (21) ਦੀ ਗੋਲੀ ਮਾਰ ਕੇ ਕਤਲ ਕਰਨ ਦੇ ਦੋ ਦਿਨ ਬਾਅਦ ਵਾਪਰੀ ਹੈ।ਇਸ ਤੋਂ ਪਹਿਲਾਂ ਪਿਛਲੇ ਮਹੀਨੇ 18 ਸਾਲਾ ਸਿੱਖ ਨੌਜਵਾਨ ਮਹਿਕਪ੍ਰੀਤ ਸੇਠੀ ਦੀ ਹਾਈ ਸਕੂਲ ਦੀ ਪਾਰਕਿੰਗ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

Published by:Shiv Kumar
First published:

Tags: Canada, Murder, Punjabi, Women