HOME » NEWS » World

ਭਾਰਤ ਦੇ 'ਮਿਸ਼ਨ ਸ਼ਕਤੀ' ਨੂੰ NASA ਨੇ ਦੱਸਿਆ ਭਿਆਨਕ, ਕਿਹਾ-ਟੈੱਸਟ ਕਾਰਨ ਪੁਲਾੜ 'ਚ ਖਿੱਲਰਿਆ ਮਲਬਾ ਖ਼ਤਰੇ ਦੀ ਘੰਟੀ...

News18 Punjab
Updated: April 2, 2019, 6:02 PM IST
share image
ਭਾਰਤ ਦੇ 'ਮਿਸ਼ਨ ਸ਼ਕਤੀ' ਨੂੰ NASA ਨੇ ਦੱਸਿਆ ਭਿਆਨਕ, ਕਿਹਾ-ਟੈੱਸਟ ਕਾਰਨ ਪੁਲਾੜ 'ਚ ਖਿੱਲਰਿਆ ਮਲਬਾ ਖ਼ਤਰੇ ਦੀ ਘੰਟੀ...
ਭਾਰਤ ਦੇ 'ਮਿਸ਼ਨ ਸ਼ਕਤੀ' ਨੂੰ NASA ਨੇ ਦੱਸਿਆ ਭਿਆਨਕ, ਕਿਹਾ-ਟੈੱਸਟ ਕਾਰਨ ਪੁਲਾੜ 'ਚ ਖਿੱਲਰਿਆ ਮਲਬਾ ਖ਼ਤਰੇ ਦੀ ਘੰਟੀ...

  • Share this:
  • Facebook share img
  • Twitter share img
  • Linkedin share img
ਅਮਰੀਕੀ ਸਪੇਸ ਏਜੰਸੀ ਨਾਸਾ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਰਤ ਵੱਲੋਂ ਕੀਤੇ ਗਏ ਐਂਟੀ ਸੈਟੇਲਾਈਟ ਮਿਸਾਈਲ ਪ੍ਰੀਖਣ ਕਾਰਨ ਪੁਲਾੜ ਵਿਚ ਮਲਬੇ ਦੇ ਕਰੀਬ 400 ਟੁਕੜੇ ਇਕਠੇ ਹੋ ਗਏ ਹਨ। ਜਿਸ ਕਾਰਨ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਲਈ ਜਾਣ ਵਾਲੇ ਐਸਟ੍ਰੋਨਾਟਸ (ਪੁਲਾੜ ਯਾਤਰੀਆਂ) ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਸਾ ਨੇ ਕਿਹਾ ਹੈ ਕਿ ਇਹ ਬਹੁਤ ਭਿਆਨਕ ਹੈ।

ਨਾਸਾ ਦੇ ਮੁਖੀ ਜਿਮ ਬ੍ਰੇਡੇਨਸਟਾਈਨ ਨੇ ਆਪਣੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ‘ਮਿਸ਼ਨ ਸ਼ਕਤੀ’ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਇਹ ਟੁਕੜੇ ਇੰਨੇ ਵੱਡੇ ਨਹੀਂ ਹਨ ਕਿ ਇਹਨਾਂ ਨੂੰ ਟਰੈਕ ਕੀਤਾ ਜਾ ਸਕੇ। ਫਿਲਹਾਲ ਅਸੀਂ 6 ਇੰਚ (10 ਸੈਂਟੀਮੀਟਰ) ਜਾਂ ਇਸਤੋਂ ਵੱਡੇ ਟੁਕੜਿਆਂ ‘ਤੇ ਨਜ਼ਰ ਰੱਖ ਰਹੇ ਹਾਂ। ਇਸ ਤਰ੍ਹਾਂ ਦੇ ਹੁਣ ਤੱਕ 60 ਟੁਕੜੇ ਮਿਲ ਚੁੱਕੇ ਹਨ’।

ਨਾਸਾ ਦੇ ਮੁਖੀ ਨੇ ਕਿਹਾ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਉੱਪਰ ਮਲਬਾ ਜਾਣਾ ਬੇਹੱਦ ਖਤਰਨਾਕ ਸਾਬਿਤ ਹੋ ਸਕਦਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਭਵਿੱਖ ਵਿਚ ਪੁਲਾੜ ਮਿਸ਼ਨ ਬਹੁਤ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।
ਨਾਸਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪੁਲਾੜ ਵਿਚ ਇਕੱਲੇ ਚੀਨ ਨੇ ਹੀ 3 ਹਜ਼ਾਰ ਮਲਬੇ ਦੇ ਟੁਕੜੇ ਪੈਦਾ ਕਰ ਦਿੱਤੇ ਹਨ। ਚੀਨ ਨੇ ਸਾਲ 2007  ਵਿਚ ਇਕ ਐਂਟੀ ਸੈਟੇਲਾਈਟ ਟੈਸਟ ਕੀਤਾ ਸੀ। ਇਹ ਟੈਸਟ 530 ਮੀਲ ‘ਤੇ ਕੀਤਾ ਗਿਆ ਸੀ, ਇਸ ਇਕੱਲੇ ਟੈਸਟ ਨਾਲ ਹੀ ਪੁਲਾੜ ਵਿਚ 3 ਹਜ਼ਾਰ ਮਲਬੇ ਦੇ ਟੁਕੜੇ ਵਧ ਗਏ।

ਬ੍ਰੇਡੇਨਸਟਾਈਨ ਨੇ ਕਿਹਾ ਕਿ ਭਾਰਤ ਦੇ ਟੈਸਟ ਤੋਂ ਬਾਅਦ ਇੰਟਰਨੈਸ਼ਨਲ ਸਪੇਸ ਸਟੇਸ਼ਨ ਨਾਲ ਟਰਕਾਉਣ ਦੀ ਸੰਭਾਵਨਾ ਕਰੀਬ 44 ਫੀਸਦੀ ਵਧ ਗਈ ਹੈ।
First published: April 2, 2019, 12:49 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading