Home /News /international /

ਬੰਗਲਾਦੇਸ਼ 'ਚ ਵੱਡਾ ਹਾਦਸਾ, ਬੱਸ ਖਾਈ 'ਚ ਡਿਗਣ ਕਾਰਨ 17 ਲੋਕਾਂ ਦੀ ਮੌਤ, 30 ਜ਼ਖਮੀ

ਬੰਗਲਾਦੇਸ਼ 'ਚ ਵੱਡਾ ਹਾਦਸਾ, ਬੱਸ ਖਾਈ 'ਚ ਡਿਗਣ ਕਾਰਨ 17 ਲੋਕਾਂ ਦੀ ਮੌਤ, 30 ਜ਼ਖਮੀ

 ਬੰਗਲਾਦੇਸ਼ 'ਚ ਵੱਡਾ ਹਾਦਸਾ

ਬੰਗਲਾਦੇਸ਼ 'ਚ ਵੱਡਾ ਹਾਦਸਾ

ਬੰਗਲਾਦੇਸ਼ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਬੰਗਲਾਦੇਸ਼ ਦੇ ਮਦਾਰੀਪੁਰ 'ਚ ਬੱਸ ਦੇ ਖੱਡ 'ਚ ਡਿੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋ ਗਏ।

  • Share this:

ਬੰਗਲਾਦੇਸ਼ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਬੰਗਲਾਦੇਸ਼ ਦੇ ਮਦਾਰੀਪੁਰ 'ਚ ਬੱਸ ਦੇ ਖੱਡ 'ਚ ਡਿੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋ ਗਏ। ਹਾਲਾਂਕਿ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਾਇਰ ਸਰਵਿਸ ਅਤੇ ਪੁਲਿਸ ਸਥਾਨਕ ਲੋਕਾਂ ਦੇ ਨਾਲ ਬਚਾਅ ਕਾਰਜ ਚਲਾ ਰਹੀ ਹੈ। ਜ਼ਖਮੀਆਂ ਨੂੰ ਉਨ੍ਹਾਂ ਦੀਆਂ ਸੱਟਾਂ ਦੀ ਗੰਭੀਰਤਾ ਦੇ ਆਧਾਰ 'ਤੇ ਸਥਾਨਕ ਅਤੇ ਢਾਕਾ ਦੇ ਹਸਪਤਾਲਾਂ 'ਚ ਲਿਜਾਇਆ ਗਿਆ ਹੈ।


ਖ਼ਬਰਾਂ ਮੁਤਾਬਕ ਬੱਸ ਦੇ ਡਰਾਈਵਰ ਨੇ ਅਚਾਨਕ ਬੱਸ ਦਾ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬਸ ਖੱਡ ਵਿੱਚ ਡਿੱਗ ਗਈ। ਸਵੇਰੇ 8:15 ਵਜੇ ਤੱਕ ਬੱਸ ਦੇ ਡਰਾਈਵਰ ਸਮੇਤ 14 ਲੋਕਾਂ ਨੂੰ ਬੱਸ ਦੇ ਮਲਬੇ ਤੋਂ ਬਾਹਰ ਕੱਢਿਆ ਜਾ ਚੁੱਕਾ ਸੀ ਅਤੇ ਦੋ ਹੋਰਾਂ ਨੇ ਹਸਪਤਾਲ ਲੈ ਜਾਇਆ ਜਾ ਰਿਹਾ ਹੈ।

Published by:Drishti Gupta
First published:

Tags: Bangladesh, Car accident, Road accident, World