ਅਕਤੂਬਰ ਮਹੀਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਲਈ ਅਗਲੀਆਂ ਸੰਸਦੀ ਚੋਣਾਂ ਵਿੱਚ ਆਪਣੀ ਸੀਟ ਬਚਾਉਣੀ ਵੀ ਔਖੀ ਹੋ ਗਈ ਹੈ। ਸਾਵੰਤਾ ਵੱਲੋਂ ਕਰਵਾਏ ਗਏ ਨਵੇਂ ਚੋਣ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਰਿਸ਼ੀ ਸੁਨਕ ਬਰਤਾਨੀਆ 'ਚ ਹੋਣ ਵਾਲੀਆਂ ਅਗਲੀਆਂ ਆਮ ਚੋਣਾਂ 'ਚ ਸੰਸਦੀ ਸੀਟ ਤੋਂ ਚੋਣ ਹਾਰ ਸਕਦੇ ਹਨ। ਸਾਵੰਤ ਦੇ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਆਪਣੀ ਮੁੱਖ ਵਿਰੋਧੀ ਲੇਬਰ ਪਾਰਟੀ ਤੋਂ 20 ਅੰਕ ਪਿੱਛੇ ਨਜ਼ਰ ਆ ਰਹੀ ਹੈ, ਜਿਸ ਦਾ ਮਤਲਬ ਹੈ ਕਿ ਬਰਤਾਨੀਆ ਵਿੱਚ ਅਗਲੀ ਸਰਕਾਰ ਲੇਬਰ ਪਾਰਟੀ ਬਣਾ ਸਕਦੀ ਹੈ ਅਤੇ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਇਨ੍ਹਾਂ ਚੋਣਾਂ ਦੇ ਵਿੱਚ ਹਾਰ ਸਕਦੀ ਹੈ।
ਚੋਣ ਸਰਵੇਖਣ ਏਜੰਸੀ ਸਾਵੰਤਾ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਰਿਸ਼ੀ ਸੁਨਕ ਦੀ ਪਾਰਟੀ ਹਾਰ ਸਕਦੀ ਹੈ, ਜੇਕਰ ਅਗਲੀ ਯੂਨਾਈਟਿਡ ਕਿੰਗਡਮ ਵਿੱਚ ਭਲਕੇ ਆਮ ਚੋਣਾਂ ਹੁੰਦੀਆਂ ਹਨ, ਤਾਂ ਲੇਬਰ ਪਾਰਟੀ 314 ਸੀਟਾਂ ਹਾਸਲ ਕਰਕੇ ਸਰਕਾਰ ਬਣਾ ਸਕਦੀ ਹੈ। ਸਾਵੰਤ ਨੇ ਆਪਣੇ ਸਰਵੇਖਣ ਬਾਰੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ, ਕੀਰ ਸਟਾਰਮਰ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੂੰ 48% ਵੋਟਾਂ ਮਿਲ ਸਕਦੀਆਂ ਹਨ, ਜਦ ਕਿ ਕੰਜ਼ਰਵੇਟਿਵ ਪਾਰਟੀ ਨੂੰ ਸਿਰਫ 28% ਵੋਟਾਂ ਮਿਲ ਸਕਦੀਆਂ ਹਨ। ਯਾਨੀ ਕਿ ਕੰਜ਼ਰਵੇਟਿਵ ਪਾਰਟੀ ਦੇ ਅੰਦਰ ਪਿਛਲੇ ਇੱਕ ਸਾਲ ਤੋਂ ਚੱਲੀ ਆ ਰਹੀ ਗੜਬੜ ਅਤੇ ਪਾਰਟੀ ਦੇ ਅੰਦਰ ਆਗੂਆਂ ਦੇ ਵਿਚਲੇ ਜਿਸ ਤਰ੍ਹਾਂ ਦੀ ਫੁੱਟ ਪਈ ਹੈ, ਉਸ ਦਾ ਅਸਰ ਚੋਣਾਂ ਦੇ ਨਤੀਜਿਆਂ 'ਤੇ ਪਵੇਗਾ ਅਤੇ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਨੂੰ ਚੋਣਾਂ ਦੇ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Britain, Election, Rishi Sunak, Survey