HOME » NEWS » World

ਹਿਟਲਰ ਦੇ ਪਾਲਤੂ ਮਗਰਮੱਛ ਦੀ ਮਾਸਕੋ ਦੇ ਜ਼ੂ ‘ਚ ਮੌਤ

News18 Punjabi | News18 Punjab
Updated: May 24, 2020, 2:26 PM IST
share image
ਹਿਟਲਰ ਦੇ ਪਾਲਤੂ ਮਗਰਮੱਛ ਦੀ ਮਾਸਕੋ ਦੇ ਜ਼ੂ ‘ਚ ਮੌਤ
ਹਿਟਲਰ ਦੇ ਪਾਲਤੂ ਮਗਰਮੱਛ ਦੀ ਮਾਸਕੋ ਦੇ ਜ਼ੂ ‘ਚ ਮੌਤ

ਨਾਜ਼ੀ ਤਾਨਾਸ਼ਾਹ ਅਡੌਲਫ ਹਿਟਲਰ (Adolf hitler) ਦੇ ਪਾਲਤੂ ਮਗਰਮੱਛ ਦੀ ਮਾਸਕੋ ਦੇ ਜ਼ੂ ਵਿੱਚ ਮੌਤ ਹੋ ਗਈ। ਇਹ ਅਡੌਲਫ ਹਿਟਲਰ ਦਾ ਪਾਲਤੂ ਮਗਰਮੱਛ ਸੀ। ਇਹ ਦੂਜੇ ਵਿਸ਼ਵ ਯੁੱਧ ਦੇ ਅੰਤ ਦੇ ਬਾਅਦ ਬ੍ਰਿਟਿਸ਼ ਫੌਜ ਨੂੰ ਬਰਲਿਨ ਵਿੱਚ ਮਿਲਿਆ ਸੀ।

  • Share this:
  • Facebook share img
  • Twitter share img
  • Linkedin share img
ਨਾਜ਼ੀ ਤਾਨਾਸ਼ਾਹ ਅਡੌਲਫ ਹਿਟਲਰ (Adolf hitler) ਦੇ ਪਾਲਤੂ ਮਗਰਮੱਛ ਦੀ ਮਾਸਕੋ ਦੇ ਜ਼ੂ ਵਿੱਚ ਮੌਤ ਹੋ ਗਈ। ਇਸ ਮਗਰਮੱਛ ਦੀ ਉਮਰ 84 ਸਾਲ ਦੱਸੀ ਜਾਂਦੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਅਡੌਲਫ ਹਿਟਲਰ ਦਾ ਪਾਲਤੂ ਮਗਰਮੱਛ ਸੀ। ਇਹ ਦੂਜੇ ਵਿਸ਼ਵ ਯੁੱਧ ਦੇ ਅੰਤ ਦੇ ਬਾਅਦ ਬ੍ਰਿਟਿਸ਼ ਫੌਜ ਨੂੰ ਬਰਲਿਨ ਵਿੱਚ ਮਿਲਿਆ ਸੀ। ਬ੍ਰਿਟਿਸ਼ ਫੌਜਾਂ ਨੇ ਇਸ ਨੂੰ ਸੋਵੀਅਤ ਯੂਨੀਅਨ ਦੀ ਫੌਜ ਦੇ ਹਵਾਲੇ ਕਰ ਦਿੱਤਾ ਸੀ।

ਇਸ ਮਗਰਮੱਛ ਦਾ ਨਾਂ ਸੈਟਨਰ (ਸ਼ਨਿ) ਸੀ। ਸੋਵੀਅਤ ਯੂਨੀਅਨ ਦੀ ਫੌਜ ਨੇ ਬਾਅਦ ਵਿਚ ਇਸ ਨੂੰ ਮਾਸਕੋ ਦੇ ਜ਼ੂ ਵਿਚ ਭੇਜ ਦਿੱਤਾ ਸੀ। 1946 ਤੋਂ ਹੁਣ ਤੱਕ ਇਹ ਮਗਰਮੱਛ ਇਸ ਜ਼ੂ ਵਿਚ ਰਹਿ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਇਹ ਬਰਲਿਨ ਵਿਚ ਲੋਕਾਂ ਦੇ ਖਿੱਚ ਦਾ ਕੇਂਦਰ ਹੁੰਦਾ ਸੀ। ਦਿ ਡੇਲੀ ਸਟਾਰ ਦੀ ਇਕ ਰਿਪੋਰਟ ਦੇ ਅਨੁਸਾਰ, ਇੱਕ ਰੂਸ ਦੇ ਲੇਖਕ ਬੋਰਿਸ ਅਕੁਨਿਨ ਨੇ ਇਸਨੂੰ ਹਿਟਲਰ ਦਾ ਪਾਲਤੂ ਮਗਰਮੱਛ ਦੱਸਿਆ ਸੀ।
 ਤਾਨਾਸ਼ਾਹ ਹਿਟਲਰ ਮਗਰਮੱਛ ਪ੍ਰੇਮੀ ਸੀ

ਮਾਸਕੋ ਜੂ ਦੇ ਵੈਟਰਨਰੀ ਡਾਕਟਰ ਦਿਮਿੱਤਰੀ ਵੈਸਿਲਯੇਵ ਨੇ ਦੱਸਿਆ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਹਿਟਲਰ ਮਗਰਮੱਛ ਪ੍ਰੇਮੀ ਸੀ। ਹਿਟਲਰ ਦੀ 75 ਵੀਂ ਹਾਰ ਦੀ ਵਰ੍ਹੇਗੰਢ ਮੌਕੇ ਮਗਰਮੱਛ ਸੈਟਨਰ ਜ਼ਿੰਦਾ ਸੀ। ਕਿਹਾ ਜਾਂਦਾ ਹੈ ਕਿ ਇਹ ਮਗਰਮੱਛ ਜਨਮ ਸੰਨ 1936 ਨੂੰ ਮਿਸੀਸਿਪੀ ਦੇ ਜੰਗਲਾਂ ਵਿੱਚ ਹੋਇਆ ਸੀ। ਇਸਨੂੰ ਨਵੰਬਰ 1943 ਵਿੱਚ ਫੜ ਕੇ ਬਰਲਿਨ ਲਿਆਂਦਾ ਗਿਆ ਸੀ। ਇਹ ਬ੍ਰਿਟਿਸ਼ ਸੈਨਿਕਾਂ ਨੂੰ ਤਿੰਨ ਸਾਲ ਬਾਅਦ ਮਿਲਿਆ ਸੀ।

ਇਹ ਮਗਰਮੱਛ ਮਾਸਕੋ ਦੇ ਜ਼ੂ ਸਭ ਤੋਂ ਪੁਰਾਣਾ ਜਾਨਵਰ ਸੀ। 1980 ਵਿਚ ਜ਼ੂ ਦੀ ਛੱਤ ਦੇ ਕੰਕਰੀਟ ਦਾ ਇਕ ਟੁਕੜਾ ਇਸ ਦੇ ਉੱਪਰ ਡਿੱਗਿਆ ਗਿਆ ਸੀ, ਪਰ ਇਹ ਹਾਦਸੇ ਵਿਚ ਉਸ ਦੀ ਜਾਨ ਬਚ ਗਈ ਸੀ। ਇਕ ਵਾਰੀ ਜ਼ੂ ਘੁੰਮਣ ਆਏ ਇਕ ਸ਼ਖਸ ਨੇ ਇਸ ਦੇ ਸਿਰ ਉਤੇ ਪੱਥਰ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿਚ ਮਗਰਮੱਛ ਨੂੰ ਗੰਭੀਰ ਸੱਟਾਂ ਵੱਜੀਆਂ ਅਤੇ ਕਈ ਮਹੀਨਿਆਂ ਤੱਕ ਉਸ ਦਾ ਇਲਾਜ ਚੱਲਿਆ।

ਕਿਹਾ ਜਾਂਦਾ ਹੈ ਕਿ ਜਦੋਂ ਇਸ ਮਗਰਮੱਛ ਲਈ ਨਵਾਂ ਐਕੁਰੀਅਮ ਬਣਾਇਆ ਗਿਆ ਸੀ ਤਾਂ ਉਸਨੇ 4 ਮਹੀਨਿਆਂ ਤੋਂ ਭੋਜਨ ਨਹੀਂ ਖਾਧਾ। 2010 ਵਿਚ ਉਸਨੇ ਇਕ ਸਾਲ ਲਈ ਅਜਿਹਾ ਕੀਤਾ ਅਤੇ ਬਾਅਦ ਵਿਚ ਉਸਨੇ ਖਾਣਾ ਸ਼ੁਰੂ ਕਰ ਦਿੱਤਾ। ਮਾਸਕੋ ਜੂ ਦੇ ਲੋਕਾਂ ਨੇ ਮਗਰਮੱਛ ਦੀ ਮੌਤ 'ਤੇ ਸੋਗ ਜ਼ਾਹਰ ਕੀਤਾ ਹੈ।

 
First published: May 24, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading