Home /News /international /

Viral: ਅਦਾਲਤੀ ਸੁਣਵਾਈ ਦੌਰਾਨ ਅਚਾਨਕ ਚੱਲ ਪਈ ਪੋਰਨ ਵੀਡੀਓ, ਗੁੱਸੇ 'ਚ ਜੱਜ ਨੇ ਬੰਦ ਕੀਤਾ ਕੇਸ

Viral: ਅਦਾਲਤੀ ਸੁਣਵਾਈ ਦੌਰਾਨ ਅਚਾਨਕ ਚੱਲ ਪਈ ਪੋਰਨ ਵੀਡੀਓ, ਗੁੱਸੇ 'ਚ ਜੱਜ ਨੇ ਬੰਦ ਕੀਤਾ ਕੇਸ

Viral news: ਬ੍ਰਿਟੇਨ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਸੁਣਵਾਈ ਦੇ ਦੌਰਾਨ ਅਚਾਨਕ, ਉੱਚੀ ਆਵਾਜ਼ ਨਾਲ ਤੇਜ਼ ਆਵਾਜ਼ਾਂ ਵਿੱਚ ਪੋਰਨ ਵੀਡੀਓ ਕਲਿੱਪ ਚੱਲਣ ਲੱਗ ਪਈ। ਬਸ ਫਿਰ ਕੀ ਸੀ, ਨਾਰਾਜ਼ ਜੱਜ ਨੇ ਤੁਰੰਤ ਕੇਸ ਨੂੰ ਰੱਦ ਕਰ ਦਿੱਤਾ ਅਤੇ ਜਾਂਚ ਦੇ ਹੁਕਮ ਦੇ ਦਿੱਤੇ। ਜਿਸ ਸਮੇਂ ਸੁਣਵਾਈ ਦੌਰਾਨ ਇਹ ਘਟਨਾ ਹੋਈ, ਉਸ ਸਮੇਂ ਕੋਰਟ ਰੂਮ 'ਚ ਕਈ ਲੋਕ ਮੌਜੂਦ ਸਨ।

ਹੋਰ ਪੜ੍ਹੋ ...
  • Share this:

    Viral news: ਕੋਰੋਨਾ ਵਾਇਰਸ ਮਹਾਂਮਾਰੀ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਅਦਾਲਤ ਵਿੱਚ ਕੁਝ ਸਮੇਂ ਤੋਂ ਵਰਚੁਅਲ ਸੁਣਵਾਈ ਚੱਲ ਰਹੀ ਹੈ। ਇਸ ਦੌਰਾਨ ਬ੍ਰਿਟੇਨ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਸੁਣਵਾਈ ਦੇ ਦੌਰਾਨ ਅਚਾਨਕ, ਉੱਚੀ ਆਵਾਜ਼ ਨਾਲ ਤੇਜ਼ ਆਵਾਜ਼ਾਂ ਵਿੱਚ ਪੋਰਨ ਵੀਡੀਓ ਕਲਿੱਪ ਚੱਲਣ ਲੱਗ ਪਈ। ਬਸ ਫਿਰ ਕੀ ਸੀ, ਨਾਰਾਜ਼ ਜੱਜ ਨੇ ਤੁਰੰਤ ਕੇਸ ਨੂੰ ਰੱਦ ਕਰ ਦਿੱਤਾ ਅਤੇ ਜਾਂਚ ਦੇ ਹੁਕਮ ਦੇ ਦਿੱਤੇ। ਜਿਸ ਸਮੇਂ ਸੁਣਵਾਈ ਦੌਰਾਨ ਇਹ ਘਟਨਾ ਹੋਈ, ਉਸ ਸਮੇਂ ਕੋਰਟ ਰੂਮ 'ਚ ਕਈ ਲੋਕ ਮੌਜੂਦ ਸਨ।

    ਬ੍ਰਿਟਿਸ਼ ਅਖਬਾਰ ਡੇਲੀ ਸਟਾਰ ਮੁਤਾਬਕ ਯੌਰਕਸ਼ਾਇਰ ਦੇ ਸਭ ਤੋਂ ਸੀਨੀਅਰ ਜੱਜ ਜੇਰੇਮੀ ਰਿਚਰਡਸਨ ਕਿਊਸੀ ਕੇਸ ਦੀ ਸੁਣਵਾਈ ਕਰ ਰਹੇ ਸਨ ਜਦੋਂ ਇਹ ਘਟਨਾ ਵਾਪਰੀ। ਰਿਪੋਰਟ ਮੁਤਾਬਕ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨਾਂ ਦੀ ਤਸਕਰੀ ਨੂੰ ਲੈ ਕੇ ਸੁਣਵਾਈ ਚੱਲ ਰਹੀ ਸੀ। ਇਕ ਬੈਰਿਸਟਰ, ਜਿਸ ਨੇ ਆਪਣਾ ਨਾਂ ਨਹੀਂ ਦੱਸਿਆ, ਨੇ ਟਾਈਮਜ਼ ਨੂੰ ਦੱਸਿਆ ਕਿ ਸੁਣਵਾਈ ਦੌਰਾਨ ਅਸ਼ਲੀਲ ਆਵਾਜ਼ਾਂ "ਯਕੀਨਨ" ਸੁਣੀਆਂ ਗਈਆਂ ਸਨ। ਇਸ ਘਟਨਾ ਨੇ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਕਰ ਦਿੱਤਾ।

    ਗੁੱਸੇ ਵਿੱਚ ਜੱਜ

    ਉਨ੍ਹਾਂ ਕਿਹਾ ਕਿ ਆਵਾਜ਼ਾਂ ਬਹੁਤ ਉੱਚੀਆਂ ਆ ਰਹੀਆਂ ਸਨ। ਜੱਜ ਨੇ ਮਾਈਕ੍ਰੋਫੋਨ ਬੰਦ ਕਰਨ ਲਈ ਕਿਹਾ। ਪਰ ਉਸ ਨੂੰ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਜੱਜ ਨੇ ਅਚਾਨਕ ਕਾਰਵਾਈ ਖਤਮ ਕਰ ਦਿੱਤੀ। ਜੱਜ ਨੇ ਕਿਹਾ ਕਿ ਹੁਣ ਵੀਡੀਓ ਲਿੰਕ ਰਾਹੀਂ ਸੁਣਵਾਈ ਨਹੀਂ ਹੋਵੇਗੀ। ਬੈਰਿਸਟਰ ਦਾ ਕਹਿਣਾ ਹੈ ਕਿ ਜਦੋਂ ਜੱਜ ਨੇ ਜੇਲ ਤੋਂ ਸੀਵੀਪੀ ਲਿੰਕ ਰਾਹੀਂ ਸੁਣਵਾਈ ਲਈ ਹਾਜ਼ਰ ਹੋਏ ਲੋਕਾਂ ਨੂੰ ਚੁੱਪ ਕਰ ਦਿੱਤਾ ਤਾਂ ਆਵਾਜ਼ਾਂ ਥੋੜ੍ਹੀਆਂ ਘੱਟ ਗਈਆਂ।

    ਸ਼ੱਕੀ ਹੈਕ

    ਕੁਝ ਰਿਪੋਰਟਾਂ ਮੁਤਾਬਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਲੋਕਾਂ ਨੇ ਇਹ ਕੰਮ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਣਵਾਈ ਦੌਰਾਨ ਵੀਡੀਓ ਲਿੰਕ ਹੈਕ ਹੋ ਗਿਆ ਸੀ। ਹਾਲ ਹੀ ਦੇ ਦਿਨਾਂ 'ਚ ਜੱਜ ਨੇ ਵੀਡੀਓ ਲਿੰਕ ਨੂੰ ਲੈ ਕੇ ਕਈ ਸ਼ਿਕਾਇਤਾਂ ਕੀਤੀਆਂ ਹਨ।

    Published by:Krishan Sharma
    First published:

    Tags: Ajab Gajab News, OMG, Porn Video, Viral news, World news