ਅਫ਼ਗਾਨਿਸਤਾਨ 'ਚ ਕਰਜ਼ਾ ਚੁਕਾਉਣ ਲਈ ਕਿਸਾਨ ਵੇਚ ਰਹੇ ਹਨ ਆਪਣੀਆਂ ਧੀਆਂ


Updated: December 6, 2018, 12:50 PM IST
ਅਫ਼ਗਾਨਿਸਤਾਨ 'ਚ ਕਰਜ਼ਾ ਚੁਕਾਉਣ ਲਈ ਕਿਸਾਨ ਵੇਚ ਰਹੇ ਹਨ ਆਪਣੀਆਂ ਧੀਆਂ
ਅਫ਼ਗਾਨਿਸਤਾਨ 'ਚ ਕਰਜ਼ਾ ਚੁਕਾਉਣ ਲਈ ਵੇਚ ਰਹੇ ਹਨ ਆਪਣੀਆਂ ਧੀਆਂ

Updated: December 6, 2018, 12:50 PM IST
ਲੜਾਈ ਪ੍ਰਭਾਵਿਤ ਅਫ਼ਗਾਨਿਸਤਾਨ ਵਿੱਚ ਸੋਕੇ ਦੀ ਸਮੱਸਿਆ ਨੇ ਮਨੁੱਖੀ ਸੰਕਟ ਨੂੰ ਇਸ ਹੱਦ ਤਕ ਬਦਤਰ ਕਰ ਦਿੱਤਾ ਹੈ ਕਿ ਲੋਕ ਆਪਣਾ ਕਰਜ਼ਾ ਚੁਕਾਉਣ ਅਤੇ ਖਾਦ ਸਮੱਗਰੀ ਖਰੀਦਣ ਦੀ ਖਾਤਰ ਆਪਣੀ ਨਿੱਕੀਆਂ-ਨਿੱਕੀਆਂ ਧੀਆਂ ਨੂੰ ਵਿਆਹ ਲਈ ਵੇਚਣ ਨੂੰ ਮਜਬੂਰ ਹਨ।


ਅਫ਼ਗਾਨਿਸਤਾਨ ਦੇ ਸੋਕਾ ਪ੍ਰਭਾਵਿਤ ਹੇਰਾਤ ਅਤੇ ਬਗਦੀਜ ਇਲਾਕੇ ਵਿੱਚ ਸੰਯੁਕਤ ਰਾਸ਼ਟਰ ਦੀ ਬਾਲ ਏਜੰਸੀ ਨੇ ਅਨੁਮਾਨ ਲਗਾਇਆ ਹੈ ਕਿ ਇੱਕ ਮਹੀਨੇ ਤੋਂ ਲੈ ਕੇ 16 ਸਾਲ ਤਕ ਦੀ ਉਮਰ ਦੇ ਘੱਟੋ-ਘੱਟ 161 ਬੱਚੇ ਸਿਰਫ ਚਾਰ ਮਹੀਨੇ ਵਿੱਚ ਵੇਚੇ ਗਏ।ਯੂਨੀਸੈਫ਼ ਦੇ ਬੁਲਾਰੇ ਐਲੀਸਨ ਪਾਰਕਰ ਨੇ ਜਿਨੇਵਾ ਵਿੱਚ ਪੱਤਰਕਾਰਾਂ ਨੂੰ ਦੱਸਿਆ, ਅਫ਼ਗਾਨਿਸਤਾਨ ਵਿੱਚ ਬੱਚੀਆਂ ਦੀ ਹਾਲਤ ਬੇਹੱਦ ਖਰਾਬ ਹੈ। ਅਫ਼ਗਾਨਿਸਤਾਨ ਉੱਤੇ ਇੱਕ ਅੰਤਰਰਾਸ਼ਟਰੀ ਸੰਮੇਲਨ ਵਿੱਚ ਜਿਨੇਵਾ ਵਿੱਚ ਬੋਲ ਰਹੇ ਪਾਰਕਰ ਨੇ ਕਿਹਾ ਕਿ ਜੁਲਾਈ ਤੋਂ ਅਕਤੂਬਰ ਦੇ ਵਿੱਚ ਕੀਤੇ ਗਏ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਕਿ ਕੁੜੀਆਂ ਦੀ ਜਾਂ ਤਾਂ ਕੁੜਮਾਈ ਕਰ ਦਿੱਤੀ ਗਈ ਜਾਂ ਵਿਆਹ ਕਰ ਦਿੱਤਾ ਗਿਆ ਜਾਂ ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਕਰਜ਼ਾ ਚੁਕਾਉਣ ਲਈ ਵੇਚ ਦਿੱਤਾ ਗਿਆ।


ਪਾਰਕਰ ਨੇ ਕਿਹਾ ਕਿ ਸੋਕੇ ਤੋਂ ਪਹਿਲਾਂ 80 ਫੀਸਦੀ ਤੋਂ ਜ਼ਿਆਦਾ ਪਰਿਵਾਰ ਕਰਜ਼ੇ ਦੀ ਲਪੇਟ ਵਿੱਚ ਸਨ। ਕਈ ਪਰਿਵਾਰਾਂ ਨੂੰ ਉਮੀਦ ਸੀ ਕਿ ਚੰਗੀ ਫਸਲ ਹੋਣ ਉੱਤੇ ਉਹ ਕਰਜ਼ਾ ਚੁੱਕਾ ਦੇਣਗੇ ਲੇਕਿਨ ਉਹ ਅਜਿਹਾ ਨਹੀਂ ਕਰ ਸਕੇ। ਪਾਰਕਰ ਨੇ ਕਿਹਾ ਕਿ ਬਦਕਿਸਮਤੀ ਨਾਲ ਇੱਥੇ ਕੁੜੀਆਂ ਹੁਣ ਕਰਜ਼ਾ ਚੁਕਾਉਣ ਦਾ ਜ਼ਰੀਆ ਬਣ ਰਹੀਆਂ ਹਨ। ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਬੱਚੀਆਂ ਦੀ ਕੁੜਮਾਈ ਕੀਤੀ ਗਈ ਹੈ, ਉਨ੍ਹਾਂ ਵਿਚੋਂ ਕਈ ਤਾਂ ਕੁੱਝ ਮਹੀਨੇ ਦੀਆਂ ਬੱਚੀਆਂ ਹਨ। ਇਸ ਤੋਂ ਇਲਾਵਾ 11 ਸਾਲ ਜਾਂ ਇਸ ਤੋਂ ਘੱਟ ਉਮਰ ਤਕ ਦੀਆਂ ਕੁੜੀਆਂ ਦੇ ਵਿਆਹ ਕਰ ਦਿੱਤੇ ਗਏ। ਇਨ੍ਹਾਂ 161 ਪ੍ਰਭਾਵਿਤ ਬੱਚਿਆਂ ਵਿੱਚੋਂ ਛੇ ਮੁੰਡੇ ਵੀ ਹਨ।


ਅਫ਼ਗਾਨਿਸਤਾਨ ਵਿੱਚ ਬੱਚੀਆਂ ਤੋਂ ਜਬਰਨ ਮਜ਼ਦੂਰੀ ਕਰਾਉਣ ਦੇ ਮਾਮਲੇ ਵੀ ਵੱਧਦੇ ਜਾ ਰਹੇ ਹਨ। ਪਾਰਕਰ ਨੇ ਇਸ਼ਾਰਾ ਕੀਤਾ ਕਿ ਅਫ਼ਗਾਨਿਸਤਾਨ ਦੇ ਸਮਾਜ ਵਿੱਚ ਬਾਲ ਵਿਆਹ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਕਰੀਬ 35 ਫੀਸਦੀ ਅਬਾਦੀ ਇਸ ਵਿੱਚ ਸ਼ਾਮਿਲ ਹੈ, ਜਦੋਂ ਕਿ ਕਿਤੇ-ਕਿਤੇ ਇਹ 80 ਫੀਸਦੀ ਤਕ ਹੈ। ਐਲੀਸਨ ਨੇ ਕਿਹਾ, 'ਬਦਕਿਸਮਤੀ ਨਾਲ ਇਹ ਹੋਰ ਵੀ ਬਦਤਰ ਹੁੰਦਾ ਜਾ ਰਿਹਾ ਹੈ। ਬੱਚੇ ਲੜਾਈ ਅਤੇ ਸੋਕੇ ਦੀ ਕੀਮਤ ਅਦਾ ਕਰ ਰਹੇ ਹਨ।'

First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...