Home /News /international /

ਅਫ਼ਗਾਨਿਸਤਾਨ ਨੇ ਭਾਰਤੀ ਰਾਜਦੂਤ ਨੂੰ ਦਿਵਾਇਆ ਭਰੋਸਾ- 'ਅਗਵਾ ਭਾਰਤੀ ਇੰਜੀਨਿਅਰਾਂ ਦੀ ਰਿਹਾਈ 'ਚ ਕੋਈ ਕਸਰ ਨਹੀਂ ਛੱਡਾਂਗੇ'

  • Share this:

ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਸਲਾਹੁੱਦੀਨ ਰੱਬਾਨੀ ਨੇ ਸੋਮਵਾਰ ਨੂੰ ਭਾਰਤੀ ਰਾਜਦੂਤ ਵਿਨੇ ਕੁਮਾਰ ਨੂੰ ਇੱਕ ਅਧਿਕਾਰਕ ਬਿਆਨ ਵਿੱਚ ਇਹ ਵਿਸ਼ਵਾਸ ਦਿਵਾਇਆ ਕੀ ਉਹ ਭਾਰਤੀ ਇੰਜੀਨਿਅਰਾਂ ਦਾ ਸੁਰੱਖਿਆ ਯਕੀਨੀ ਕਰਨ ਤੇ ਉਨ੍ਹਾਂ ਨੂੰ ਰਿਹਾਅ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਅਫ਼ਗਾਨ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਰੱਬਾਨੀ ਨੇ ਗੱਲ਼ਬਾਤ ਵਿੱਚ ਭਾਰਤੀ ਰਾਜਦੂਤ ਨੂੰ ਵਿਸ਼ਵਾਸ ਦਿਵਾਇਆ ਕਿ ਅਫ਼ਗਾਨ ਸੁਰੱਖਿਆ ਬਲ ਇੰਜੀਨਿਅਰਾਂ ਨੂੰ ਬਚਾਉਣ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਹੋਰ ਕੋਈ ਕਸਰ ਬਾਕੀ ਨਹੀਂ ਛੱਡਣਗੇ।”

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਅਫ਼ਗਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਗਾਨਿਸਤਾਨ ਦੇ ਬਾਗਲਾਨ ਸੂਬੇ ਵਿੱਚ ਤਾਲਿਬਾਨ ਵੱਲੋਂ ਅਗਵਾ ਕੀਤੇ ਗਏ ਭਾਰਤੀ ਇੰਜੀਨਿਅਰਾਂ ਦੀ ਰਿਹਾਈ ਵਿੱਚ ਹਰ ਸੰਭਵ ਮਦਦ ਮੁਹੱਈਆ ਕਰਵਾਉਣਗੇ।

ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸੁਸ਼ਮਾ ਨੇ ਅਫ਼ਗਾਨ ਵਿਦੇਸ਼ ਮੰਤਰੀ ਸਲਾਹੁੱਦੀਨ ਰੱਬਾਨੀ ਨਾਲ ਟੈਲੀਫੋਨ ਉੱਤੇ ਗੱਲਬਾਤ ਕੀਤੀ ਕੇ ਉਨ੍ਹਾਂ ਨੂੰ ਅਗਵਾ ਕੀਤੇ ਭਾਰਤੀ ਇੰਜੀਨਿਅਰਾਂ ਬਾਰੇ ਭਾਰਤ ਦੀ ਚਿੰਤਾ ਤੋਂ ਜਾਣੂ ਕਰਵਾਇਆ ਤੇ ਅਪੀਲ ਕੀਤੀ ਕਿ ਉਹ ਇੰਜੀਨਿਅਰਾਂ ਦਾ ਪਤਾ ਲਗਾਉਣ ਤੇ ਉਨ੍ਹਾਂ ਦੀ ਰਿਹਾਈ ਵਿੱਚ ਮਦਦ ਕਰਨ।

ਅੱਤਵਾਦੀਆਂ ਨੇ ਇੰਜੀਨਿਅਰਾਂ ਨੂੰ ਐਤਵਾਰ ਨੂੰ ਬਾਗਲਾਨ ਦੇ ਚਸ਼ਮਾ-ਏ-ਸ਼ੀਰ ਇਲਾਕੇ ਤੋਂ ਅਗਵਾ ਕੀਤਾ ਸੀ। ਆਰਪੀਜੀ ਸਮੂਹ ਦੀ ਕੰਪਨੀ KEC ਇੰਟਰਨੈਸ਼ਨਲ ਵਿੱਚ ਕੰਮ ਕਰਦੇ ਇਹ ਭਾਰਤੀ ਇੰਜੀਨਿਅਰ ਅਫਗਾਨਿਸਤਾਨ ਵਿੱਚ ਇੱਕ ਬਿਜਲੀ ਸਬ-ਸਟੇਸ਼ਨ ਲਗਾਉਣ ਦੀ ਪਰਿਯੋਜਨਾ ਉੱਤੇ ਕੰਮ ਕਰ ਰਹੇ ਸਨ।

ਸੂਬਾ ਪੁਲਿਸ ਦੇ ਮੁਖੀ ਜਬੀਉੱਲਾ ਸ਼ੁਜਾ ਦੇ ਹਵਾਲੇ ਤੋਂ ਖ਼ਬਰ ਹੈ ਕਿ ਸ਼ੁਰੂਆਤੀ ਸੂਚਨਾ ਮੁਤਾਬਿਕ ਅਗਵਾ ਕੀਤੇ ਗਏ ਇੰਜੀਨਿਅਰ ਠੀਕ ਹਾਲ ਵਿੱਚ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਧਿਕਾਰੀ ਉਨ੍ਹਾਂ ਦੇ ਟਿਕਾਣੇ ਪਤਾ ਲਗਾਉਣ ਤੇ ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਭਾਰਤ ਯੁੱਧਗ੍ਰਸਤ ਅਫਗਾਨਿਸਤਾਨ ਵਿੱਚ ਪੁਨਰ-ਨਿਰਮਾਣ ਦੇ ਕੰਮਾਂ ਵਿੱਚ ਲੱਗਾ ਹੈ ਤੇ ਅਫਗਾਨਿਸਤਾਨ ਨੂੰ ਕਰੀਬ ਦੋ ਅਰਬ ਡਾਲਰ ਦੀ ਮਦਦ ਪਹਿਲਾਂ ਹੀ ਦੇ ਚੁੱਕਿਆ ਹੈ।

First published:

Tags: Indian Engineer, Indian government, Rescue