ਅਫਗਾਨਿਸਤਾਨ ਦੇ ਤਾਲਿਬਾਨ ਅਧਿਕਾਰੀਆਂ ਨੇ ਲੜਕੀਆਂ ਅਤੇ ਔਰਤਾਂ ਲਈ ਯੂਨੀਵਰਸਿਟੀ ਸਿੱਖਿਆ 'ਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨ ਦੇ ਇਸ ਹੁਕਮ ਤੋਂ ਬਾਅਦ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਵਿਰੋਧ 'ਚ ਵਿਦਿਆਰਥਣਾਂ ਨਾਲ ਇਕਜੁੱਟਤਾ ਦਿਖਾਉਣ ਲਈ ਅਫਗਾਨਿਸਤਾਨ ਦੀ ਨੰਗਰਹਾਰ ਯੂਨੀਵਰਸਿਟੀ ਦੇ ਪੁਰਸ਼ ਵਿਦਿਆਰਥੀਆਂ ਨੇ ਪ੍ਰੀਖਿਆ ਦਾ ਬਾਈਕਾਟ ਕੀਤਾ ਹੈ। ਹੁਣ ਇਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵੀਡੀਓ 21 ਦਸੰਬਰ ਨੂੰ ਟਵਿੱਟਰ 'ਤੇ ਸਾਂਝਾ ਕੀਤਾ ਗਿਆ ਸੀ। ਵੀਡੀਓ 'ਚ ਪੂਰੀ ਕਲਾਸ ਰੂਮ ਔਰਤਾਂ ਨਾਲ ਭਰਿਆ ਹੋਇਆ ਹੈ। ਤਾਲਿਬਾਨ ਦੁਆਰਾ ਔਰਤਾਂ ਦੀ ਸਿੱਖਿਆ 'ਤੇ ਪਾਬੰਦੀ ਬਾਰੇ ਸੂਚਿਤ ਕੀਤੇ ਜਾਣ ਔਰਤਾਂ ਜ਼ੋਰ-ਜ਼ੋਰ 'ਤੇ ਰੋਂਦੇ ਹੋਏ ਨਜ਼ਰ ਆ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡਿਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਸੋਸ਼ਲ ਮੀਡਿਆ 'ਤੇ ਬ੍ਰਿਟਿਸ਼-ਅਫ਼ਗਾਨ ਦੀ ਸਮਾਜ ਸੇਵੀ ਸ਼ਬਨਮ ਨਸੀਮੀ ਨੇ ਟਵਿੱਟਰ 'ਤੇ ਸ਼ੇਅਰ ਕੀਤੀ ਹੈ ਉਨ੍ਹਾਂ ਨੇ ਕਿਹਾ ਕਿ ਕੁੜੀਆਂ ਦੁੱਖ 'ਚ ਰ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਯੂਨੀਵਰਸਿਟੀ ਛੱਡਣ ਦੇ ਹੁਕਮ ਦਿੱਤੇ ਹਨ। ਇਹ ਸੁਣ ਕੇ ਦਰਦ ਹੁੰਦਾ ਹੈ। ਅਸੀਂ ਕਿਵੇਂ ਵਿਹਲੇ ਬੈਠ ਸਕਦੇ ਹਾਂ ਕਿਉਂਕਿ ਲੱਖਾਂ ਕੁੜੀਆਂ ਆਪਣੇ ਮਨੁੱਖੀ ਅਧਿਕਾਰਾਂ ਤੋਂ ਵੱਖ ਹਨ।
Girls crying in agony as they’re told that they will have to leave the university & go home as the Taliban have BANNED female university education in Afghanistan.
Painful to hear. How can we sit idly by as millions of girls are denied their human rights.pic.twitter.com/lCANKZ1Kgq
— Shabnam Nasimi (@NasimiShabnam) December 21, 2022
ਦੱਸ ਦੇਈਏ ਕਿ ਔਰਤਾਂ 'ਤੇ ਪਾਬੰਦੀ ਲਗਾਉਣ ਦੇ ਫੈਸਲੇ ਦਾ ਐਲਾਨ ਮੰਗਲਵਾਰ ਸ਼ਾਮ ਨੂੰ ਉੱਚ ਸਿੱਖਿਆ ਮੰਤਰਾਲੇ ਵੱਲੋਂ ਯੂਨੀਵਰਸਿਟੀਆਂ ਨੂੰ ਲਿਖੇ ਪੱਤਰ 'ਚ ਕੀਤਾ ਗਿਆ ਸੀ, ਜਿਸ ਦੀ ਵਿਦੇਸ਼ੀ ਸਰਕਾਰਾਂ ਅਤੇ ਸੰਯੁਕਤ ਰਾਸ਼ਟਰ ਨੇ ਨਿੰਦਾ ਕੀਤੀ ਸੀ। ਰਿਪੋਰਟਾਂ ਅਨੁਸਾਰ ਦੇਸ਼ ਭਰ ਵਿੱਚ ਵਿੱਦਿਅਕ ਸੰਸਥਾਵਾਂ ਦੇ ਬਾਹਰ ਹਥਿਆਰਬੰਦ ਬਲਾਂ ਦੀ ਭਾਰੀ ਤੈਨਾਤੀ ਦੇਖੀ ਗਈ ਅਤੇ ਵਿਦਿਆਰਥਣਾਂ ਨੂੰ ਪ੍ਰਸ਼ਾਸਨਿਕ ਕੰਮ ਪੂਰਾ ਕਰਨ ਲਈ ਵੀ ਜਾਣ ਲਈ ਕਿਹਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Afghanistan, School, World