ਨਵੀਂ ਦਿੱਲੀ: ਤਾਲਿਬਾਨ (Taliban) ਦੇ ਕਬਜ਼ੇ ਵਾਲੇ ਅਫਗਾਨਿਸਤਾਨ (Afghanistan) ਦੇ ਇਸਲਾਮਿਕ (Islamic) ਅਮੀਰਾਤ ਦੀ ਵਿਸ਼ੇਸ਼ ਇਕਾਈ ਤੋਂ ਹੋਣ ਦਾ ਦਾਅਵਾ ਕਰਨ ਵਾਲੇ ਵੱਡੇ ਹਥਿਆਰਾਂ ਨਾਲ ਲੈਸ ਅਧਿਕਾਰੀ ਸ਼ੁੱਕਰਵਾਰ ਨੂੰ ਕਾਬੁਲ ਦੇ ਕਾਰਤੇ ਪਰਵਾਨ ਸਥਿਤ ਗੁਰਦੁਆਰਾ ਦਸਮੇਸ਼ ਪਿਤਾ ਵਿੱਚ ਜ਼ਬਰੀ ਵੜ ਗਏ। ਇੰਨਾ ਹੀ ਨਹੀਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ (Gurdwara Sahib) ਵਿੱਚ ਕਿਸੇ ਵੀ ਸਮੂਹ ਵਿਸ਼ੇਸ਼ ਨੂੰ ਨਾ ਸਿਰਫ਼ ਧਮਕਾਇਆ, ਸਗੋਂ ਪਵਿੱਤਰ ਸਥਾਨ ਦਾ ਅਪਮਾਨ ਵੀ ਕੀਤਾ। ਭਾਰਤੀ ਵਿਸ਼ਵ ਮੰਚ (Bharti Vishav Manch) ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਅੱਗੇ ਕਿਹਾ, ''ਹਥਿਆਰਾਂ ਨਾਲ ਲੈਸ ਲੋਕ ਗੁਰਦੁਆਰਾ ਸਾਹਿਬ ਦੇ ਨਾਲ ਹੀ ਉਸ ਨਾਲ ਜੁੜੇ ਸਮੁਦਾਇਕ ਸਕੂਲ ਦੇ ਪੂਰੇ ਵਿਹੜੇ ਵਿੱਚ ਵੀ ਛਾਪੇਮਾਰੀ ਕਰ ਰਹੇ ਹਨ। ਗੁਰਦੁਆਰੇ ਦੇ ਨਿੱਜੀ ਸੁਰੱਖਿਆ ਕਰਮੀਆਂ (Security Worker) ਨੇ ਸ਼ੁਰੂ ਵਿੱਚ ਉਨ੍ਹਾਂ ਨੂੰ ਦਾਖਲ ਹੋਣ ਤੋਂ ਰੋਕਿਆ, ਪਰ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।''
ਫੋਰਮ ਦੇ ਪ੍ਰਧਾਨ ਚੰਡੋਕ ਨੇ ਦੱਸਿਆ ਕਿ ਇਸਲਾਮਿਕ ਅਮੀਰਾਤ ਦੀ ਸਪੈਸ਼ਲ ਯੂਨਿਟ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਅਧਿਕਾਰੀਆਂ ਨੇ ਗੁਰਦੁਆਰੇ ਨਾਲ ਲਗਦੇ, ਸੰਸਦ ਨਰਿੰਦਰ ਸਿੰਘ ਖਾਲਸਾ ਦੀ ਪੁਰਾਣੀ ਰਿਹਾਇਸ਼ ਅਤੇ ਦਫ਼ਤਰ 'ਤੇ ਵੀ ਛਾਪਾਮਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਈਚਾਰੇ ਦੇ ਲਗਭਗ 20 ਮੈਂਬਰ ਗੁਰਦੁਆਰੇ ਅੰਦਰ ਮੌਜੂਦ ਹਨ।
ਚੰਡੋਕ ਨੇ ਭਾਰਤ ਸਰਕਾਰ ਨੂੰ ਅਪੀਲ (Appeal To Indian Government) ਕੀਤੀ ਹੈ ਕਿ ਉਹ ਇਸ ਮੁੱਦੇ ਨੂੰ ਤੁਰੰਤ ਉਚ ਪੱਧਰ 'ਤੇ ਆਪਣੇ ਹਮਰੁਤਬਾ ਸਾਹਮਣੇ ਚੁੱਕੇ। ਉਨ੍ਹਾਂ ਕਿਹਾ, ''ਮੈਂ ਭਾਰਤ ਸਰਕਾਰ (Indian Government) ਨੂੰ ਬੇਨਤੀ ਕਰਦਾ ਹਾਂ ਕਿ ਉਹ ਅਫਗਾਨਿਸਤਾਨ ਵਿੱਚ ਰਹਿਣ ਵਾਲੇ ਹਿੰਦੂਆਂ ਅਤੇ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਤੁਰੰਤ ਹੀ ਉਨ੍ਹਾਂ ਦੇ ਹਮਰੁਤਬਾ ਅੱਗੇ ਉਚ ਪੱਧਰ 'ਤੇ ਚੁੱਕੇ। ਅਫਗਾਨਿਸਤਾਨ ਵਿੱਚ ਮੌਜੂਦਾ ਸ਼ਾਸਨ ਨੂੰ ਇਹ ਨਿਸਚਿਤ ਕਰਨਾ ਚਾਹੀਦਾ ਹੈ ਕਿ ਸੰਯੁਕਤ ਰਾਸ਼ਟਰ ਚਾਰਟਰ ਅਤੇ ਉਥੇ ਰਹਿਣ ਵਾਲੇ ਘਟਗਿਣਤੀਆਂ ਦੀ ਭਲਾਈ ਲਈ ਕਦਮ ਚੁੱਕੇ ਜਾਣ।''
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।