ਅਫਗਾਨਿਸਤਾਨ ਵਿਚ ਹੋਰ ਫੌਜੀ ਭੇਜੇਗਾ ਅਮਰੀਕਾ, ਤਾਲਿਬਾਨ ਨੂੰ ਦਿੱਤੀ ਚਿਤਾਵਨੀ

ਅਫਗਾਨਿਸਤਾਨ ਵਿਚ ਹੋਰ ਫੌਜੀ ਭੇਜੇਗਾ ਅਮਰੀਕਾ, ਤਾਲਿਬਾਨ ਨੂੰ ਦਿੱਤੀ ਚਿਤਾਵਨੀ (ਫਾਇਲ ਫੋਟੋ)

 • Share this:
  ਤਾਲਿਬਾਨ ਨੇ ਅਫਗਾਨਿਸਤਾਨ ( Afghanistan crisis) ਦੇ ਲਗਭਗ ਹਰ ਵੱਡੇ ਸ਼ਹਿਰ 'ਤੇ ਕਬਜ਼ਾ ਕਰ ਲਿਆ ਹੈ। ਹੁਣ ਡਰ ਵਧ ਗਿਆ ਹੈ ਕਿ ਉਹ ਛੇਤੀ ਹੀ ਦੇਸ਼ ਦੀ ਰਾਜਧਾਨੀ ਕਾਬੁਲ ਵੱਲ ਵਧ ਸਕਦੇ ਹਨ, ਜਿੱਥੇ ਲੱਖਾਂ ਅਫਗਾਨ ਰਹਿੰਦੇ ਹਨ।

  ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅਫਗਾਨਿਸਤਾਨ ਵਿੱਚ ਇੱਕ ਹਜ਼ਾਰ ਹੋਰ ਸੈਨਿਕ ਭੇਜਣ ਦਾ ਫੈਸਲਾ ਕੀਤਾ ਹੈ। ਹੁਣ ਉੱਥੇ ਕੁੱਲ ਮਿਲਾ ਕੇ 5000 ਅਮਰੀਕੀ ਸੈਨਿਕ ਤਾਇਨਾਤ ਕੀਤੇ ਜਾਣਗੇ। ਇਸ ਤਾਇਨਾਤੀ ਨਾਲ ਅਮਰੀਕਾ ਅਫਗਾਨਿਸਤਾਨ ਤੋਂ ਅਜਿਹੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਣਾ ਚਾਹੁੰਦਾ ਹੈ, ਜਿਨ੍ਹਾਂ ਨੇ ਪਿਛਲੇ 20 ਸਾਲਾਂ ਵਿੱਚ ਆਪਣੇ ਫੌਜੀਆਂ ਦੀ ਮਦਦ ਕੀਤੀ ਸੀ।

  ਹਜ਼ਾਰਾਂ ਅਮਰੀਕੀ ਸੈਨਿਕਾਂ ਨੂੰ ਅਫਗਾਨਿਸਤਾਨ ਵਾਪਸ ਭੇਜਣ ਦਾ ਸਭ ਤੋਂ ਵੱਡਾ ਕਾਰਨ ਉਥੋਂ ਦੀ ਮੌਜੂਦਾ ਸਥਿਤੀ ਹੈ। ਤਾਲਿਬਾਨ ਨੇ ਕੁਝ ਦਿਨਾਂ ਵਿੱਚ ਅਫਗਾਨਿਸਤਾਨ ਦੇ ਕਈ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਹੈ। ਬਾਇਡਨ ਨੇ ਹਮਲਿਆਂ ਦੀ 20ਵੀਂ ਵਰ੍ਹੇਗੰਢ ਤੋਂ ਪਹਿਲਾਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਲਈ 31 ਅਗਸਤ ਦੀ ਸਮਾਂ ਸੀਮਾ ਤੈਅ ਕੀਤੀ ਸੀ। ਅਜਿਹੀ ਸਥਿਤੀ ਵਿੱਚ, ਸਵਾਲ ਉੱਠ ਰਹੇ ਹਨ ਕਿ ਕੀ ਅਮਰੀਕਾ 31 ਅਗਸਤ ਦੀ ਸਮਾਂ ਸੀਮਾ ਦੇ ਅੰਦਰ ਫੌਜਾਂ ਦੀ ਵਾਪਸੀ ਨੂੰ ਪੂਰਾ ਕਰ ਸਕੇਗਾ?

  ਇਸ ਦੌਰਾਨ ਬਾਇਡਨ ਨੇ ਤਾਲਿਬਾਨ ਨੂੰ ਤਾਜ਼ਾ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੋ ਕੋਈ ਵੀ ਅਮਰੀਕੀ ਕਰਮਚਾਰੀਆਂ ਜਾਂ ਉਨ੍ਹਾਂ ਦੇ ਮਿਸ਼ਨ ਨੂੰ ਖਤਰੇ ਵਿੱਚ ਪਾਉਂਦਾ ਹੈ, ਉਸ ਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ।

  ਬਾਇਡਨ ਦੀ ਇਹ ਚਿਤਾਵਨੀ ਤਾਲਿਬਾਨ ਦੇ ਮਜ਼ਾਰ-ਏ-ਸ਼ਰੀਫ ਉੱਤੇ ਕਬਜ਼ਾ ਕਰਨ ਤੋਂ ਬਾਅਦ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਹੁਣ ਰਾਜਧਾਨੀ ਕਾਬੁਲ ਵੱਲ ਤੇਜ਼ੀ ਨਾਲ ਵਧ ਰਹੇ ਹਨ।
  Published by:Gurwinder Singh
  First published: