ਅਫਗਾਨਿਸਤਾਨ: ਚੁਫੇਰਿਉਂ ਵਿਰੋਧ ਪਿੱਛੋਂ ਤਾਲਿਬਾਨ ਨੇ ਗੁਰੂ ਘਰ 'ਚ ਮੁੜ ਲਗਾਇਆ ਨਿਸ਼ਾਨ ਸਾਹਿਬ

ਚੁਫੇਰਿਉਂ ਵਿਰੋਧ ਪਿੱਛੋਂ ਤਾਲਿਬਾਨ ਨੇ ਗੁਰੂ ਘਰ 'ਚ ਮੁੜ ਲਗਾਇਆ ਨਿਸ਼ਾਨ ਸਾਹਿਬ

 • Share this:
  ਅਫਗਾਨਿਸਤਾਨ ਦੇ ਪਕਤੀਆ ਪ੍ਰਾਂਤ ਵਿਚ ਸਥਿਤ ਗੁਰਦੁਆਰਾ ਥਾਲਾ ਸਾਹਿਬ ਦੇ ਨਿਸ਼ਾਨ ਸਾਹਿਬ ਨੂੰ ਹਟਾਉਣ ਤੋਂ ਬਾਅਦ ਭਾਰਤ ਸਰਕਾਰ ਸਣੇ ਦੁਨੀਆਂ ਭਰ ਵਿਚ ਵੱਸੇ ਸਿੱਖ ਭਾਈਚਾਰੇ ਨੇ ਸਖਤ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਤਾਲਿਬਾਨ ਨੇ ਯੂ-ਟਰਨ ਲੈਂਦੀਆਂ ਗੁਰੂ ਘਰ ਵਿਚ ਨਿਸ਼ਾਨ ਸਾਹਿਬ ਮੁੜ ਸਥਾਪਤ ਕਰ ਦਿੱਤਾ ਹੈ।

  ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਗੁਰੂ ਘਰ ਵਿਚ ਨਿਸ਼ਾਨ ਸਾਹਿਬ ਝੂਲ ਰਿਹਾ ਹੈ। ਦੱਸ ਦਈਏ ਕਿ ਕੱਲ੍ਹ ਖਬਰਾਂ ਆਈਆਂ ਸਨ ਕਿ ਤਾਲਿਬਾਨ ਕਮਾਂਡਰਾਂ ਨੇ ਪਹਿਲਾਂ ਗੁਰਦੁਆਰੇ ਦੇ ਸੇਵਾਦਾਰ ਨੂੰ ਧਮਕੀ ਦਿੱਤੀ ਤੇ ਬਾਅਦ ਵਿੱਚ ਉਸ ਨੂੰ ਮਜਬੂਰ ਕੀਤਾ ਕਿ ਉਹ ਨਿਸ਼ਾਨ ਸਾਹਿਬ ਨੂੰ ਹਟਾ ਦੇਵੇ। ਬਾਅਦ ਵਿੱਚ ਤਾਲਿਬਾਨ ਕਮਾਂਡਰਾਂ ਨੇ ਨਿਸ਼ਾਨ ਸਾਹਿਬ ਨੂੰ ਇਕ ਦਰੱਖ਼ਤ ਨਾਲ ਬੰਨ੍ਹ ਦਿੱਤਾ।

  ਭਾਰਤ ਸਰਕਾਰ ਨੇ ਇਸ ਲਈ ਸਖਤ ਇਤਰਾਜ ਜਤਾਇਆ ਸੀ। ਅਫਗਾਨਿਸਤਾਨ ਵਿੱਚ ਤਾਲਿਬਾਨ ਮੁੜ ਤੋਂ ਪੈਰ ਫੈਲਾਉਣ ਲੱਗਾ ਹੈ। ਪਹਿਲਾਂ ਤਾਲਿਬਾਨੀ ਅੱਤਵਾਦੀ ਗੁਰਦੁਆਰੇ ਦੇ ਸੇਵਾਦਾਰ ਨੂੰ ਧਮਕੀਆਂ ਦਿੰਦੇ ਰਹੇ, ਫਿਰ ਨਿਸ਼ਾਨ ਸਾਹਿਬ ਨੂੰ ਜ਼ਬਰਦਸਤੀ ਹਟਾ ਦਿੱਤਾ ਗਿਆ। ਤਾਲਿਬਾਨ ਨੇ ਪਕਤੀਆ ਸੂਬੇ ਦੇ ਚਮਕਨੀ ਇਲਾਕੇ ਦੇ ਗੁਰਦੁਆਰਾ ਥਾਲਾ ਸਾਹਿਬ ਤੋਂ ਨਿਸ਼ਾਨ ਸਾਹਿਬ ਨੂੰ ਜ਼ਬਰਦਸਤੀ ਹਟਾਇਆ ਗਿਆ ਸੀ।

  ਤਾਲਿਬਾਨੀ ਅੱਤਵਾਦੀ ਗੁਰਦੁਆਰੇ ਦੇ ਸੇਵਾਦਾਰ ਨੂੰ ਧਮਕੀਆਂ ਦਿੰਦੇ ਰਹੇ, ਫਿਰ ਜ਼ਬਰਦਸਤੀ ਨਿਸ਼ਾਨ ਸਾਹਿਬ ਉਤਾਰ ਦਿੱਤਾ। ਹੁਣ ਸਿੱਖ ਭਾਈਚਾਰੇ ਦੇ ਸਖਤ ਵਿਰੋਧ ਪਿੱਛੋਂ ਤਾਲਿਬਾਨ ਨੇ ਯੂ-ਟਰਨ ਲੈਂਦੀਆਂ ਗੁਰੂ ਘਰ ਵਿਚ ਨਿਸ਼ਾਨ ਸਾਹਿਬ ਮੁੜ ਸਥਾਪਤ ਕਰ ਦਿੱਤਾ ਹੈ।
  Published by:Gurwinder Singh
  First published: