ਕਾਬੁਲ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਮੰਗਲਵਾਰ ਨੂੰ ਇਕ ਤੋਂ ਬਾਅਦ ਇਕ ਤਿੰਨ ਧਮਾਕੇ ਹੋਏ ਹਨ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਨ੍ਹਾਂ ਧਮਾਕਿਆਂ 'ਚ 25 ਲੋਕਾਂ ਦੀ ਮੌਤ ਹੋ ਗਈ ਹੈ। ਅਫਗਾਨਿਸਤਾਨ ਦੇ ਸੁਰੱਖਿਆ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਧਮਾਕੇ ਪੱਛਮੀ ਕਾਬੁਲ 'ਚ ਹੋਏ। ਪਹਿਲਾ ਧਮਾਕਾ ਮੁਮਤਾਜ਼ ਐਜੂਕੇਸ਼ਨਲ ਸੈਂਟਰ ਨੇੜੇ ਹੋਇਆ ਜਦਕਿ ਦੂਜਾ ਧਮਾਕਾ ਅਬਦੁਲ ਰਹੀਮ ਸ਼ਹੀਦ ਹਾਈ ਸਕੂਲ ਨੇੜੇ ਹੋਇਆ। ਤੀਜਾ ਧਮਾਕਾ ਵੀ ਸਕੂਲ ਨੇੜੇ ਹੋਇਆ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਬੱਚੇ ਛੁੱਟੀ ਦੌਰਾਨ ਸਕੂਲ ਤੋਂ ਬਾਹਰ ਆ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਪਸ਼ਮੀਚੀ ਕਾਬੁਲ ਦੇ ਦਸ਼ਤ-ਏ-ਬਰਚੀ ਇਲਾਕੇ 'ਚ ਇਕ ਸਕੂਲ ਦੇ ਬਾਅਦ ਇਕ ਤੋਂ ਬਾਅਦ ਇਕ ਦੋ ਧਮਾਕੇ ਹੋਏ ਹਨ। ਜਦੋਂ ਧਮਾਕਾ ਹੋਇਆ ਤਾਂ ਬੱਚੇ ਸਕੂਲ ਤੋਂ ਬਾਹਰ ਆ ਰਹੇ ਸਨ। ਇਸ ਸਕੂਲ 'ਚ ਪੜ੍ਹਦੇ ਸਾਰੇ ਬੱਚੇ ਘੱਟ ਗਿਣਤੀ ਹਜ਼ਾਰਾ ਭਾਈਚਾਰੇ ਨਾਲ ਸਬੰਧਤ ਸਨ, ਜੋ ਅਕਸਰ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਤਾਲਿਬਾਨ ਸ਼ਾਸਨ ਅਧੀਨ ਹਜ਼ਾਰਾ ਭਾਈਚਾਰੇ ਦੇ ਲੋਕਾਂ 'ਤੇ ਪਹਿਲਾਂ ਵੀ ਕਈ ਹਮਲੇ ਹੋ ਚੁੱਕੇ ਹਨ। ਅਜੇ ਤੱਕ ਕਿਸੇ ਵੀ ਸਮੂਹ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਕਾਬੁਲ ਪੁਲਸ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਟਵਿੱਟਰ 'ਤੇ ਕਿਹਾ ਕਿ ਇਹ ਧਮਾਕਾ ਅਬਦੁਲ ਰਹੀਮ ਸ਼ਾਹਿਦ ਹਾਈ ਸਕੂਲ 'ਚ ਹੋਇਆ ਅਤੇ ਇਸ 'ਚ ਸਾਡੇ ਕਈ ਸ਼ੀਆ ਭਰਾ ਮਾਰੇ ਗਏ। ਦ ਵਾਲ ਸਟਰੀਟ ਜਰਨਲ ਲਈ ਅਫਗਾਨਿਸਤਾਨ ਨੂੰ ਕਵਰ ਕਰਨ ਵਾਲੇ ਪੱਤਰਕਾਰ ਅਹਿਸਾਨਉੱਲ੍ਹਾ ਅਮੀਰੀ ਨੇ ਟਵੀਟ ਕੀਤਾ ਕਿ ਕਾਬੁਲ ਦੇ ਦਸ਼ਤ ਬਰਚੀ ਵਿੱਚ ਇੱਕ ਸਕੂਲ ਵਿੱਚ ਆਤਮਘਾਤੀ ਹਮਲਾਵਰ ਨੇ ਹਮਲਾ ਕੀਤਾ।
ਉਨ੍ਹਾਂ ਲਿਖਿਆ ਕਿ ਧਮਾਕਾ ਅਬਦੁਲ ਰਹੀਮ ਸ਼ਾਹਿਦ ਸਕੂਲ ਦੇ ਮੁੱਖ ਨਿਕਾਸ ਵਿੱਚ ਹੋਇਆ ਜਿੱਥੇ ਵਿਦਿਆਰਥੀਆਂ ਦੀ ਭੀੜ ਸੀ, ਇੱਕ ਅਧਿਆਪਕ ਨੇ ਮੈਨੂੰ ਦੱਸਿਆ ਕਿ ਅਚਾਨਕ ਹੋਏ ਹਮਲੇ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਡਰ ਹੈ। ਚਸ਼ਮਦੀਦਾਂ ਦੇ ਹਵਾਲੇ ਨਾਲ ਮੀਡੀਆ ਆਉਟਲੈਟ ਨੇ ਇਹ ਵੀ ਦੱਸਿਆ ਕਿ ਕਾਬੁਲ ਦੇ ਪੱਛਮ ਵਿੱਚ ਮੁਮਤਾਜ਼ ਸਿਖਲਾਈ ਕੇਂਦਰ ਦੇ ਨੇੜੇ ਇੱਕ ਹੈਂਡ ਗ੍ਰੇਨੇਡ ਕਾਰਨ ਧਮਾਕਾ ਹੋਇਆ ਸੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।