ਮਹਿਲਾ ਫੁੱਟਵਾਲ ਟੀਮ ਦੀਆਂ ਖਿਡਾਰਨਾਂ ਦਾ ਸਰੀਰਕ ਸੋਸ਼ਣ, ਜਾਂਚ ਦੇ ਦਿੱਤੇ ਹੁਕਮ...


Updated: December 6, 2018, 1:40 PM IST
ਮਹਿਲਾ ਫੁੱਟਵਾਲ ਟੀਮ ਦੀਆਂ ਖਿਡਾਰਨਾਂ ਦਾ ਸਰੀਰਕ ਸੋਸ਼ਣ, ਜਾਂਚ ਦੇ ਦਿੱਤੇ ਹੁਕਮ...

Updated: December 6, 2018, 1:40 PM IST
ਅਫ਼ਗ਼ਾਨਿਸਤਾਨ ਵਿੱਚ ਇੱਕ ਅਖ਼ਬਾਰ ਨੇ ਆਪਣੀ ਰਿਪੋਰਟ 'ਚ ਕੌਮੀ ਮਹਿਲਾ ਟੀਮ ਦੇ ਪੁਰਸ਼ ਅਧਿਕਾਰੀਆਂ ਤੇ ਦੇਸ਼ ਦੀ ਫੁੱਟਬਾਲ ਫੈੱਡਰੇਸ਼ਨ ਦੇ ਮੁਖੀ 'ਤੇ ਖਿਡਾਰਨਾਂ ਦੇ ਸਰੀਰਕ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਇਹ ਮਾਮਲਾ ਪੂਰੀ ਦੁਨੀਆ ਵਿੱਚ ਫੈਲਣ ਤੋਂ ਬਾਅਦ ਹੁਣ ਰਾਸ਼ਟਰਪਤੀ ਅਸ਼ਰਫ ਗਨੀ ਨੇ ਮੰਗਲਵਾਰ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਸ਼ਰਮਨਾਕ ਦੱਸਿਆ।

ਗਨੀ ਨੇ ਇਨ੍ਹਾਂ ਦੋਸ਼ਾਂ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਅਜਿਹੇ ਹਾਲਾਤ 'ਚ ਲੋਕ ਆਪਣੇ ਬੱਚਿਆਂ ਨੂੰ ਖੇਡਣ ਲਈ ਭੇਜਣ ਤੋਂ ਕਤਰਾਉਣਗੇ। ਇਸ ਲਈ ਗੰਭੀਰ ਕਦਮ ਚੁੱਕਣੇ ਪੈਣਗੇ। ਬੱਚਿਆਂ ਦਾ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਾਸ਼ਟਰਪਤੀ ਦੇ ਹੁਕਮ ਪਿੱਛੋਂ ਅਟਾਰਨੀ ਜਨਰਲ ਦੇ ਦਫ਼ਤਰ ਨੇ ਜਾਂਚ ਟੀਮ ਗਿਠਤ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਹਾਲ ਵਿਚ ਹੀ ਗਾਰਡੀਅਨ ਅਖ਼ਬਾਰ ਨੇ ਅਫ਼ਗ਼ਾਨ ਟੀਮ ਦੀ ਸਾਬਕਾ ਕਪਤਾਨ ਖਾਲਿਦਾ ਪੋਪਲ ਦੇ ਹਵਾਲੇ ਨਾਲ ਕਿਹਾ ਸੀ ਕਿ ਅਫ਼ਗ਼ਾਨਿਸਤਾਨ ਫੁੱਟਬਾਲ ਫੈੱਡਰੇਸ਼ਨ (ਏਐੱਫਐੱਫ) ਦੇ ਹੈੱਡਕੁਆਰਟਰ ਦੇ ਨਾਲ ਹੀ ਪਿਛਲੇ ਸਾਲ ਫਰਵਰੀ 'ਚ ਜਾਰਡਨ 'ਚ ਲੱਗੇ ਟਰੇਨਿੰਗ ਕੈਂਪ ਵਿਚ ਵੀ ਖਿਡਾਰਨਾਂ ਨਾਲ ਜ਼ਬਰਦਸਤੀ ਕੀਤੀ ਗਈ।

ਏਅੱਫਐੱਫ ਦੇ ਜਨਰਲ ਸਕੱਤਰ ਸਈਅਦ ਅਲੀ ਰਜ਼ਾ ਅਕਾਜਦਾ ਨੇ ਇਨ੍ਹਾਂ ਦੋਸ਼ਾਂ ਨੂੰ ਝੂਠੇ ਦੱਸਿਆ ਹੈ ਪਰ ਅਫ਼ਗ਼ਾਨਿਸਤਾਨ ਓਲਿੰਪਕ ਕਮੇਟੀ ਦੇ ਪ੍ਰਧਾਨ ਹਫ਼ੀਜ਼ਉੱਲਾ ਵਲੀ ਰਹੀਮੀ ਦਾ ਕਹਿਣਾ ਹੈ ਕਿ ਇਹ ਦੋਸ਼ ਨਵੇਂ ਨਹੀਂ ਹਨ। ਇਨ੍ਹਾਂ ਦੋਸ਼ਾਂ ਦੇ ਦੌਰਾਨ ਹੀ ਡੈੱਨਮਾਰਕ ਦੀ ਸਪੋਰਟਸ ਕੰਪਨੀ ਹੁਮੇਲ ਨੇ ਟੀਮ ਦੀ ਸਪਾਂਸਰਸ਼ਿਪ ਰੱਦ ਕਰ ਦਿੱਤੀ ਹੈ। ਫੀਫਾ ਨੇ ਵੀ ਦੋਸ਼ਾਂ ਦੀ ਜਾਂਚ ਕਰਨ ਦੀ ਗੱਲ ਕਹੀ ਹੈ।
First published: December 5, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...