OMG: ਫਿਗਰ ਨੂੰ ਆਕਰਸ਼ਕ ਬਣਾਉਣ ਲਈ ਚਿਕਨ ਸੂਪ ਦੇ ਟੀਕੇ ਲਗਾਵਾ ਰਹੀਆਂ ਅਫ਼ਰੀਕਨ ਕੁੜੀਆਂ

ਅਫ਼ਰੀਕੀ ਔਰਤਾਂ ਆਪਣੀ ਫਿੱਗਰ ਨੂੰ ਆਕਰਸ਼ਕ ਬਣਾਉਣ ਲਈ ਚਿਕਨ ਸੂਪ ਆਪਣੇ ਪ੍ਰਾਈਵੇਟ ਪਾਰਟ ਵਿੱਚ ਇੰਜੈਕਟ ਕਰ ਰਹੀਆਂ ਹਨ। ਟਵਿੱਟਰ 'ਤੇ ਇਹ ਖ਼ਬਰ ਸ਼ੇਅਰ ਕੀਤੀ ਗਈ ਹੈ ਜੋ ਵਾਇਰਲ ਹੋ ਰਹੀ ਹੈ।

  • Share this:
ਹੁਣ ਤੱਕ ਤੁਸੀਂ ਚਿਕਨ ਸੂਪ ਦੇ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਤਾਂ ਸੁਣਿਆ ਹੀ ਹੋਵੇਗਾ। ਪਰ ਕੀ ਤੁਹਾਨੂੰ ਪਤਾ ਹੈ ਕਿ ਅਫ਼ਰੀਕਾ ਵਿੱਚ ਚਿਕਨ ਸੂਪ (ਚਿਕਨ ਸੂਪ ਇੰਜੈਕਸ਼ਨ) ਦੇ ਜੇਰੀਏ ਫੈਸ਼ਨ ਟ੍ਰੈਂਡ ਵੀ ਫੋਲੋ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅਫ਼ਰੀਕੀ ਔਰਤਾਂ ਆਪਣੀ ਫਿੱਗਰ ਨੂੰ ਆਕਰਸ਼ਕ ਬਣਾਉਣ ਲਈ ਚਿਕਨ ਸੂਪ ਆਪਣੇ ਪ੍ਰਾਈਵੇਟ ਪਾਰਟ ਵਿੱਚ ਇੰਜੈਕਟ ਕਰ ਰਹੀਆਂ ਹਨ। ਟਵਿੱਟਰ 'ਤੇ ਇਹ ਖ਼ਬਰ ਸ਼ੇਅਰ ਕੀਤੀ ਗਈ ਹੈ ਜੋ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਨੇ ਪੂਰੀ ਦੁਨੀਆਂ ਨੂੰ ਆਪਸ ਵਿੱਚ ਜੋੜ ਰੱਖਿਆ ਹੈ। ਇਸ ਉੱਤੇ ਦੁਨੀਆਂ ਭਰ ਦੀ ਜਾਣਕਾਰੀ ਦਾ ਆਦਾਨ-ਪ੍ਰਦਾਨ ਹੁੰਦਾ ਰਹਿੰਦਾ ਹੈ। ਪਰ ਇਹ ਵੀ ਸੱਚ ਹੈ ਕਿ ਸੋਸ਼ਲ ਮੀਡੀਆ ਕਾਰਨ ਕਈ ਅਜੀਬੋ-ਗਰੀਬ ਗੱਲਾਂ ਵੀ ਟ੍ਰੈਂਡ ਬਣਦੀਆਂ ਹਨ।

ਦੱਸ ਦੇਈਏ ਕਿ ਅਫ਼ਰੀਕਾ ਦੇ ਕੁਝ ਫੈਸ਼ਨ ਪ੍ਰੇਮੀਆਂ ਦਾ ਮੰਨਣਾ ਹੈ ਕਿ ਚਿਕਨ ਸੂਪ ਦਾ ਟੀਕਾ ਲਗਾਉਣ ਨਾਲ ਫਿਗਰ ਆਕਰਸ਼ਕ ਹੋ ਜਾਂਦੀ ਹੈ। ਇਸ ਲਈ ਉਹ ਆਪਣੇ ਪ੍ਰਾਈਵੇਟ ਪਾਰਟ ਵਿੱਚ ਚਿਕਨ ਸੂਪ ਦਾ ਟੀਕਾ ਲਗਾ ਰਹੇ ਹਨ। ਚਿਕਨ ਸੂਪ ਨੂੰ ਟੀਕੇ ਰਾਹੀਂ ਤੁਹਾਡੀ ਸਕਿਨ ਵਿੱਚ ਲਗਾਇਆ ਜਾਂਦਾ ਹੈ, ਜਿੱਥੇ ਇਹ ਅੰਦਰੋਂ ਜੰਮ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਖਾਸ ਕਰਕੇ ਲੜਕੀਆਂ ਦਾ ਫਿਗਰ ਆਕਰਸ਼ਕ ਹੋ ਜਾਂਦਾ ਹੈ। ਪਰ ਡਾਕਟਰ ਇਸ ਗੱਲ ਦਾ ਵਿਰੋਧ ਕਰ ਰਹੇ ਹਨ। ਨਾਈਜੀਰੀਆ ਦੇ ਡਾਕਟਰਾਂ ਨੇ ਟਵੀਟ ਰਾਹੀਂ ਲੋਕਾਂ ਨੂੰ ਅਜਿਹਾ ਬਿਲਕੁਲ ਨਾ ਕਰਨ ਦੀ ਅਪੀਲ ਕੀਤੀ ਹੈ। ਉਹ ਕਹਿੰਦੇ ਹਨ ਕਿ ਇਹ ਸਰੀਰ ਲਈ ਬਹੁਤ ਖ਼ਤਰਨਾਕ ਹੈ।

ਜਾਣਕਾਰੀ ਮੁਤਾਬਕ ਅਫਰੀਕੀ ਲੋਕ ਬਾਜ਼ਾਰ 'ਚ ਮਿਲਣ ਵਾਲੇ ਸਟਾਕ ਕਿਊਬ ਦੇ ਟੀਕੇ ਲਗਾ ਰਹੇ ਹਨ। ਇਨ੍ਹਾਂ ਕਿਊਬਜ਼ ਵਿੱਚ ਮੈਗੀ, ਨਮਕ, ਚੀਨੀ, ਕਾਲੀ ਮਿਰਚ, ਤੇਲ ਅਤੇ ਕਈ ਤਰ੍ਹਾਂ ਦੇ ਖਾਣ ਵਾਲੇ ਪਦਾਰਥ ਮਿਲਾਏ ਜਾਂਦੇ ਹਨ। ਇਸ ਨੂੰ ਤਰਲ ਵਿੱਚ ਬਦਲ ਕੇ, ਲੋਕ ਇਸ ਨੂੰ ਇੰਜੈਕਸ਼ਨ ਵਿੱਚ ਭਰਦੇ ਹਨ ਅਤੇ ਇਸ ਤੋਂ ਬਾਅਦ ਇਸ ਨੂੰ ਆਪਣੇ ਪ੍ਰਾਈਵੇਟ ਪਾਰਟ ਵਿੱਚ ਇੰਜੈਕਟ ਕਰਦੇ ਹਨ। ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਕਾਰਨ ਲੋਕਾਂ ਨੂੰ ਅੱਗੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖਾਸ ਕਰਕੇ ਲੜਕੀਆਂ ਇਸ ਟੀਕੇ ਦੇ ਆਦੀ ਹਨ। ਫੈਸ਼ਨ ਦੇ ਨਾਂ 'ਤੇ ਸਾਲਾਂ ਤੋਂ ਇਸ ਖਤਰਨਾਕ ਰੁਝਾਨ ਦੀ ਪਾਲਣਾ ਕੀਤੀ ਜਾ ਰਹੀ ਹੈ।
Published by:Anuradha Shukla
First published: