ਦੁਨੀਆਂ ਭਰ ਵਿੱਚ ਵਧਦੀ ਮਹਿੰਗਾਈ ਦੇ ਚਲਦੇ ਯੂਰਪ ਅਤੇ ਅਮਰੀਕਾ ਵਿੱਚ ਮੰਦੀ ਦੇ ਆਸਾਰ ਨਜ਼ਰ ਆਉਣ ਲੱਗੇ ਹਨ ਅਤੇ ਇਹ ਇੱਕ ਚਿੰਤਾ ਦਾ ਵਿਸ਼ਾ ਬੰਦਾ ਜਾ ਰਿਹਾ ਹੈ ਕਿਉਂਕੀ ਜੇਕਰ ਮੰਦੀ ਆਉਂਦੀ ਹੈ ਤਾਂ ਇਹ ਸਿਰਫ ਯੂਰਪ ਅਤੇ ਅਮਰੀਕਾ ਤੱਕ ਸੀਮਤ ਨਹੀਂ ਰਹੇਗੀ। ਇਸ ਦੀ ਚਪੇਟ ਵਿੱਚ ਏਸ਼ੀਆ ਵੀ ਆਵੇਗਾ। ਦਰਅਸਲ ਇਹ ਰਿਪੋਰਟ IMF ਨੇ ਦਿੱਤੀ ਹੈ ਅਤੇ ਚਿੰਤਾ ਜਤਾਈ ਹੈ ਕਿ ਏਸ਼ੀਆ ਵਿੱਚ ਵੀ ਮੰਦੀ ਦੇਖਣ ਨੂੰ ਮਿਲ ਸਕਦੀ ਹੈ।
ਇਸ ਰਿਪੋਰਟ ਵਿੱਚ ਚੀਨ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਕਿ ਚੀਨ ਦੀ ਆਰਥਿਕਤਾ ਵਿੱਚ ਵੱਡੀ ਗਿਰਾਵਟ ਦੇਖੀ ਜਾ ਸਕਦੀ ਹੈ। ਹੀ ਕਾਰਨ ਹੈ ਕਿ IMF ਨੇ ਏਸ਼ੀਆ ਦੀ ਆਰਥਿਕ ਵਿਕਾਸ ਦਰ ਵਿੱਚ ਵੀ ਕਟੌਤੀ ਕੀਤੀ ਹੈ। IMF ਨੇ 6.5% ਤੋਂ ਇਹ ਦਰ ਘਟਾ ਕੇ 4% ਕਰ ਦਿੱਤੀ ਹੈ ਅਤੇ ਇਹ 2023 ਤੱਕ 4.3 ਰਹਿ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਮੰਦੀ ਦਾ ਕਾਰਨ ਕਰੋਨਾ ਨੂੰ ਮੰਨਿਆ ਜਾ ਰਿਹਾ ਹੈ ਅਤੇ ਚੀਨ ਵੀ ਇਸ ਬਿਮਾਰੀ ਦੇ ਸੰਕਟ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਆਇਆ ਹੈ। IMF ਡੇਅਨੁਸਾਰ ਚੀਨ ਦੀ ਆਰਥਿਕਤਾ ਦਰ ਜੋ ਕਿ ਪਿਛਲੇ ਸਾਲ 8.1% ਸੀ ਹੁਣ ਘੱਟ ਕੇ ਸਿਰਫ 3.2% ਰਹਿ ਸਕਦੀ ਹੈ।
IMF ਨੇ ਜੋ ਰਿਪੋਰਟ ਪੇਸ਼ ਕੀਤੀ ਹੈ ਉਸਨੂੰ 'ਏਸ਼ੀਆ ਐਂਡ ਦਿ ਗ੍ਰੋਇੰਗ ਰਿਸਕ ਆਫ ਜੀਓ-ਆਰਥਿਕ ਫਰੈਗਮੈਂਟੇਸ਼ਨ' ਦਾ ਸਿਰਲੇਖ ਦਿੱਤਾ ਗਿਆ ਹੈ ਅਤੇ ਇਸ ਵਿੱਚ ਕਿਹਾ ਗਿਆ ਹੈ ਕਿ ਵਪਾਰ ਨੀਤੀ ਅਨਿਸ਼ਚਿਤਤਾ ਅਤੇ ਰਾਸ਼ਟਰੀ ਸੁਰੱਖਿਆ ਤਣਾਅ ਸ਼ੁਰੂਆਤੀ ਸੰਕੇਤ ਪੈਦਾ ਕਰ ਰਹੇ ਹਨ ਜੋ ਨਿਵੇਸ਼, ਰੁਜ਼ਗਾਰ, ਵਿਕਾਸ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨਗੇ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ IMF ਦੇ ਏਸ਼ੀਆ ਵਿਭਾਗ ਦੇ ਨਿਰਦੇਸ਼ਕ ਕ੍ਰਿਸ਼ਨਾ ਸ੍ਰੀਨਿਵਾਸਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਵਪਾਰ ਦਾ ਵਿਖੰਡਨ ਗਲੋਬਲ ਆਰਥਿਕਤਾ ਅਤੇ ਖਾਸ ਤੌਰ 'ਤੇ ਏਸ਼ੀਆਈ ਅਰਥਚਾਰੇ ਲਈ ਇੱਕ ਵੱਡਾ ਖਤਰਾ ਹੈ। ਦਰਅਸਲ IMF ਨੇ ਦੁਨੀਆਂ ਨੂੰ ਬਲਾਕਾਂ ਵਿੱਚ ਵੰਡ ਦਿੱਤਾ ਹੈ ਜਿਸ ਕਰਕੇ ਰੂਸ ਨਾਲ ਬਹੁਤ ਸਾਰੇ ਦੇਸ਼ ਨਰਾਜ਼ ਚਲ ਰਹੇ ਹਨ ਅਤੇ ਇਸਦਾ ਅਸਰ ਆਰਥਿਕਤਾ 'ਤੇ ਦੇਖਣ ਨੂੰ ਮਿਲ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: China, China china, World, World news