ਟਵਿੱਟਰ ਦੇ ਨਵੇਂ ਮਾਲਕ ਐਲੋਨ ਮਸਕ ਵੱਲੋਂ ਕੰਪਨੀ ਨੂੰ ਸੰਭਾਲਣ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ।ਉਨ੍ਹਾਂ ਨੇ ਕੰਪਨੀ ਦੇ ਜ਼ਿਆਦਾਤਰ ਸੀਨੀਅਰ ਅਧਿਕਾਰੀਆਂ ਦੇ ਜਾਣ ਦੇ ਵਿਚਾਲੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਦੀਵਾਲੀਆ ਹੋਣ ਦੀ ਸੰਭਾਵਨਾ ਜਤਾਈ ਹੈ। ਬਲੂਮਬਰਗ ਦੀ ਇੱਕ ਰਿਪੋਰਟ ਦੇ ਮੁਤਾਬਕ ਮਸਕ ਨੇ ਟਵਿੱਟਰ ਕਰਮਚਾਰੀਆਂ ਨੂੰ ਇੱਕ ਕਾਲ 'ਤੇ ਕਿਹਾ ਕਿ ਉਹ ਦੀਵਾਲੀਆਪਨ ਤੋਂ ਇਨਕਾਰ ਨਹੀਂ ਕਰ ਸਕਦੇ। ਇਹ ਜਾਣਕਾਰੀ ਕੰਪਨੀ ਨੂੰ 44 ਅਰਬ ਡਾਲਰ 'ਚ ਖਰੀਦੇ ਜਾਣ ਤੋਂ ਦੋ ਹਫਤੇ ਬਾਅਦ ਸਾਹਮਣੇ ਆਈ ਹੈ। ਜਿਸ ਨਾਲ ਹਰ ਕੋਈ ਹੈਰਾਨ ਹੈ।
ਟਵਿੱਟਰ ਨੂੰ ਹੋ ਸਕਦਾ ਹੈ ਅਰਬਾਂ ਡਾਲਰ ਦਾ ਨੁਕਸਾਨ!
ਮੀਡੀਆ ਵਿੱਚ ਆ ਰਹੀਆਂ ਰਿਪੋਰਟਾਂ ਦੇ ਮੁਤਾਬਕ ਵੀਰਵਾਰ ਦੁਪਹਿਰ ਨੂੰ ਟਵਿਟਰ 'ਤੇ ਸਾਰੇ ਕਰਮਚਾਰੀਆਂ ਨਾਲ ਆਪਣੀ ਪਹਿਲੀ ਮੁਲਾਕਾਤ 'ਚ ਮਸਕ ਨੇ ਇਹ ਚਿਤਾਵਨੀ ਦਿੱਤੀ ਕਿ ਕੰਪਨੀ ਨੂੰ ਅਗਲੇ ਸਾਲ ਅਰਬਾਂ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਟਵਿੱਟਰ ਵੱਲੋਂ ਅਜੇ ਤੱਕ ਸੰਭਾਵਿਤ ਦੀਵਾਲੀਆਪਨ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਮਸਕ ਨੇ ਪਿਛਲੇ ਹਫਤੇ ਆਪਣੇ ਅੱਧੇ ਸਟਾਫ ਨੂੰ ਦੀ ਕਟੌਤੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਕੰਪਨੀ ਨੂੰ ਰੋਜ਼ਾਨਾ 4 ਮਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋ ਰਿਹਾ ਹੈ।ਜਿਸ ਕਾਰਨ ਉਹ ਕੰਪਨੀ ਦੇ ਕਰਮਚਾਰੀਆਂ ਦੀ ਕਟੌਤੀ ਕਰਨ ਜਾ ਰਹੇ ਹਨ।
ਸੀਨੀਅਰ ਅਫਸਰਾਂ ਦੇ ਅਸਤੀਫੇ ਕਾਰਨ ਵਿੱਗੜੇ ਟਵਿਟਰ ਦੇ ਹਾਲਾਤ!
ਜ਼ਿਕਰਯੋਗ ਹੈ ਕਿ ਦੋ ਕਾਰਜਕਾਰੀ ਜੋਏਲ ਰੋਥ ਅਤੇ ਰੌਬਿਨ ਵ੍ਹੀਲਰ ਜਿਨ੍ਹਾਂ ਨੇ ਮਸਕ ਨਾਲ ਟਵਿੱਟਰ ਸਪੇਸ ਚੈਟ ਦਾ ਸੰਚਾਲਨ ਕੀਤਾ ਸੀ ਉਨ੍ਹਾਂ ਦੋਵਾਂ ਨੇ ਬੁੱਧਵਾਰ ਨੂੰ ਆਪਣਾ ਅਸਤੀਫਾ ਦੇ ਦਿੱਤਾ ਹੈ। ਇੱਕ ਵਿਅਕਤੀ ਜਿਸ ਨੇ ਇਸ ਮਾਮਲੇ ਨੂੰ ਨੇੜਿਓਂ ਦੇਖਿਆ ਅਤੇ ਸਮਝਿਆ ਹੈ ਉਸ ਨੇ ਰਾਇਟਰਜ਼ ਨੂੰ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਹੁਣ ਤੱਕ ਰੋਥ ਅਤੇ ਵ੍ਹੀਲਰ ਨੇ ਅਸਤੀਫੇ ਦੇ ਸਬੰਧ ਵਿੱਚ ਮੀਡੀਆ ਨਾਲ ਕੋਈ ਸਪੱਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ।
ਮੁੱਖ ਸੁਰੱਖਿਆ ਅਧਿਕਾਰੀ ਨੇ ਵੀ ਦੇ ਦਿੱਤਾ ਹੈ ਆਪਣਾ ਅਸਤੀਫਾ
ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਟਵਿੱਟਰ ਦੇ ਮੁੱਖ ਸੁਰੱਖਿਆ ਅਧਿਕਾਰੀ ਲੀ ਕਿਸਨਰ ਨੇ ਟਵੀਟ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ "ਮੈਂ ਟਵਿੱਟਰ ਛੱਡਣ ਦਾ ਸਖ਼ਤ ਫੈਸਲਾ ਲਿਆ ਹੈ। ਮੈਨੂੰ ਸ਼ਾਨਦਾਰ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਮੈਨੂੰ ਨਿੱਜਤਾ,ਸੁਰੱਖਿਆ ਅਤੇ ਆਈਟੀ ਟੀਮਾਂ ਅਤੇ ਸਾਡੇ ਵੱਲੋਂ ਕੀਤੇ ਗਏ ਕੰਮ ਦੇ ਉੱਪਰ ਬਹੁਤ ਮਾਣ ਹੈ।ਮੈਂ ਇਹ ਜਾਣਨ ਲਈ ਉਤਸੁਕ ਹਾਂ ਕਿ ਅੱਗੇ ਕੀ ਹੋਵੇਗਾ।" ਲੀ ਕਿਸਨਰ ਤੋਂ ਇਲਾਵਾ ਕੰਪਨੀ ਦੇ ਮੁੱਖ ਗੋਪਨੀਯਤਾ ਅਧਿਕਾਰੀ ਡੈਮੀਅਨ ਕੀਰਨ ਅਤੇ ਮੁੱਖ ਪਾਲਣਾ ਅਧਿਕਾਰੀ ਮਾਰੀਅਨ ਫੋਗਾਰਟੀ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Company, Elon Musk, Employees, Muskmelon, Resignation, Resigns, Tweet, Tweeter, Twitter