ਕੈਨੇਡਾ ਅਤੇ ਭਾਰਤ ਵਿਚਕਾਰ ਹਵਾਈ ਯਾਤਰਾ ਕਰਨਾ ਆਸਾਨ ਹੋ ਜਾਵੇਗਾ ਕਿਉਂਕਿ ਮਿਸੀਸਾਗਾ ਅਤੇ ਬਰੈਂਪਟਨ ਵਰਗੇ ਜੀਟੀਏ ਭਾਈਚਾਰਿਆਂ ਨੂੰ ਮੁੰਬਈ, ਬੈਂਗਲੁਰੂ ਅਤੇ ਹੋਰ ਬਹੁਤ ਸਾਰੀਆਂ ਭਾਰਤੀ ਮੰਜ਼ਿਲਾਂ ਨਾਲ ਜੋੜਨ ਲਈ ਅਸੀਮਤ ਉਡਾਣਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਿਸ ਦੇ ਲਈ ਫੈਡਰਲ ਸਰਕਾਰ ਨੇ ਭਾਰਤ ਦੇ ਨਾਲ ਇੱਕ ਨਵਾਂ ਸੌਦਾ ਕੀਤਾ ਹੈ ਜਿਸ ਨਾਲ ਮਨੋਨੀਤ ਏਅਰਲਾਈਨਾਂ ਨੂੰ ਦੋਵਾਂ ਦੇਸ਼ਾਂ ਵਿਚਕਾਰ ਅਸੀਮਤ ਗਿਣਤੀ ਵਿੱਚ ਉਡਾਣਾਂ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ । ਪਿਛਲੇ ਸਮਝੌਤੇ ਤੋਂ ਇੱਕ ਬਹੁਤ ਵੱਡਾ ਵਾਧਾ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਹਰ ਇੱਕ ਦੇਸ਼ ਨੂੰ ਪ੍ਰਤੀ ਹਫ਼ਤੇ ਸਿਰਫ਼ 35 ਉਡਾਣਾਂ ਤੱਕ ਸੀਮਿਤ ਕੀਤਾ ਸੀ।
ਮਿਸੀਸਾਗਾ ਦੇ ਐਮਪੀਪੀ ਅਤੇ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਨਵੰਬਰ 14 ਨੂੰ ਮਿਸੀਸਾਗਾ ਦੇ ਪੀਅਰਸਨ ਹਵਾਈ ਅੱਡੇ 'ਤੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਨਵਾਂ ਸਮਝੌਤਾ ਏਅਰਲਾਈਨਾਂ ਲਈ ਫਾਇਦੇ ਮੰਦ ਸਾਬਿਤ ਹੋਵੇਗਾ।ਅਲਘਬਰਾ ਨੇ ਕਿਹਾ, "ਵਸਤਾਂ ਤੇ ਲੋਕਾਂ ਦੀ ਆਵਾਜਾਈ ਨੂੰ ਤੇਜ਼ ਅਤੇ ਆਸਾਨ ਬਣਾ ਕੇ, ਇਹ ਵਿਸਤ੍ਰਿਤ ਸਮਝੌਤਾ ਕੈਨੇਡਾ ਅਤੇ ਭਾਰਤ ਵਿਚਕਾਰ ਵਪਾਰ ਅਤੇ ਨਿਵੇਸ਼ ਦੀ ਸਹੂਲਤ ਜਾਰੀ ਰੱਖੇਗਾ ਅਤੇ ਸਾਡੇ ਕਾਰੋਬਾਰਾਂ ਨੂੰ ਵਧਣ ਅਤੇ ਸਫਲ ਹੋਣ ਵਿੱਚ ਮਦਦ ਕੀਤੀ ਜਾਵੇਗੀ । ਫੈੱਡਸ ਦਾ ਕਹਿਣਾ ਹੈ ਕਿ ਕੈਨੇਡਾ ਦੇ ਮੌਜੂਦਾ ਹਵਾਈ ਆਵਾਜਾਈ ਸਬੰਧਾਂ ਦਾ ਵਿਸਤਾਰ ਕਰਨ ਨਾਲ ਏਅਰਲਾਈਨਜ਼ ਨੂੰ ਵਧੇਰੇ ਫਲਾਈਟ ਵਿਕਲਪ ਅਤੇ ਰੂਟਿੰਗ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਜਿਸ ਨਾਲ ਯਾਤਰੀਆਂ ਅਤੇ ਕਾਰੋਬਾਰਾਂ ਦੋਵਾਂ ਨੂੰ ਵਧੇਰੇ ਵਿਕਲਪ ਪ੍ਰਦਾਨ ਕਰ ਕੇ ਫਾਇਦਾ ਹੋਵੇਗਾ। ਭਾਰਤ ਕੈਨੇਡਾ ਦਾ ਚੌਥਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਹਵਾਈ ਆਵਾਜਾਈ ਬਾਜ਼ਾਰ ਹੈ।
ਸਮਝੌਤੇ ਦੇ ਮੁਤਾਬਕ ਕੈਨੇਡੀਅਨ ਏਅਰ ਕੈਰੀਅਰਾਂ ਨੂੰ ਬੈਂਗਲੁਰੂ, ਚੇਨਈ, ਦਿੱਲੀ, ਹੈਦਰਾਬਾਦ, ਕੋਲਕਾਤਾ ਅਤੇ ਮੁੰਬਈ ਤੱੱਕ ਫਾਇਲਟ ਦਿੰਦਾ ਹੈ, ਜਦੋਂ ਕਿ ਭਾਰਤੀ ਹਵਾਈ ਜਹਾਜ਼ਾਂ ਨੂੰ ਟੋਰਾਂਟੋ, ਮਾਂਟਰੀਅਲ, ਐਡਮੰਟਨ, ਵੈਨਕੂਵਰ ਅਤੇ ਭਾਰਤ ਦੁਆਰਾ ਚੁਣੇ ਜਾਣ ਵਾਲੇ ਦੋ ਹੋਰ ਸਥਾਨਾਂ ਤੱਕ ਪਹੁੰਚ ਹੋਵੇਗੀ।
ਐਨਜੀ ਨੇ ਕਿਹਾ ਕਿ ਵਿਸਤ੍ਰਿਤ ਹਵਾਈ ਆਵਾਜਾਈ ਸਮਝੌਤਾ ਕੈਨੇਡਾ ਅਤੇ ਭਾਰਤ ਵਿਚਕਾਰ ਵਧੇਰੇ ਪੇਸ਼ੇਵਰਾਂ, ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨੂੰ ਲਿਜਾਣ ਵਿੱਚ ਮਦਦ ਕਰੇਗਾ। ਨਵਾਂ ਸਮਝੌਤਾ ਬਰੈਂਪਟਨ ਦੀ ਸੰਸਦ ਮੈਂਬਰ ਰੂਬੀ ਸਹੋਤਾ ਵੱਲੋਂ ਪੀਅਰਸਨ ਹਵਾਈ ਅੱਡੇ ਤੋਂ ਭਾਰਤੀ ਰਾਜ ਪੰਜਾਬ ਲਈ ਸਿੱਧੀਆਂ ਉਡਾਣਾਂ ਦੀ ਮੰਗ ਕਰਨ ਤੋਂ ਛੇ ਮਹੀਨੇ ਬਾਅਦ ਹੋਇਆ ਹੈ। ਹਾਲਾਂਕਿ ਸਮਝੌਤੇ ਨੇ ਪੰਜਾਬ ਦੇ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਨੂੰ ਜੋੜਿਆ ਨਹੀਂ ਹੈ, ਪੰਜਾਬ ਦੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲਗਭਗ 244 ਕਿਲੋਮੀਟਰ ਦੂਰ ਦਿੱਲੀ ਤੱੱਕ ਪਹੁੰਚ ਵਿੱਚ ਸੁਧਾਰ ਕੀਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।