Home /News /international /

Ajab gajab: 5 ਸਾਲ ਤੱਕ ਬਿਨਾਂ ਕੁੱਝ ਕੀਤੇ ਹੀ ਕੰਪਨੀ ਤੋਂ ਤਨਖ਼ਾਹ ਅਤੇ ਪ੍ਰਮੋਸ਼ਨ ਲੈਂਦਾ ਰਿਹਾ ਵਿਅਕਤੀ, ਜਾਣੋ ਪੂਰਾ ਕਿੱਸਾ

Ajab gajab: 5 ਸਾਲ ਤੱਕ ਬਿਨਾਂ ਕੁੱਝ ਕੀਤੇ ਹੀ ਕੰਪਨੀ ਤੋਂ ਤਨਖ਼ਾਹ ਅਤੇ ਪ੍ਰਮੋਸ਼ਨ ਲੈਂਦਾ ਰਿਹਾ ਵਿਅਕਤੀ, ਜਾਣੋ ਪੂਰਾ ਕਿੱਸਾ

Salary without Work: ਯੂਜ਼ਰ ਨੇ ਆਪਣਾ ਨਾਂਅ ਦੱਸੇ ਬਿਨਾਂ ਦੱਸਿਆ ਕਿ ਉਸ ਨੂੰ 2015 'ਚ ਇਕ ਕੰਪਨੀ 'ਚ ਡਾਟਾ ਐਂਟਰੀ ਆਪਰੇਟਰ ਦੀ ਨੌਕਰੀ ਮਿਲੀ ਸੀ। ਉਸਦੀ ਨੌਕਰੀ ਰਾਤ ਦੀ ਸ਼ਿਫਟ ਵਿੱਚ ਸੀ ਅਤੇ ਉਸ ਨੂੰ ਘਰੋਂ ਕੰਮ ਕਰਨਾ ਪੈਂਦਾ ਸੀ। ਯੂਜ਼ਰ ਨੇ Reddit 'ਤੇ ਲਿਖਿਆ, ''ਇਹ ਡਾਟਾ ਐਂਟਰੀ ਦਾ ਕੰਮ ਸੀ।

Salary without Work: ਯੂਜ਼ਰ ਨੇ ਆਪਣਾ ਨਾਂਅ ਦੱਸੇ ਬਿਨਾਂ ਦੱਸਿਆ ਕਿ ਉਸ ਨੂੰ 2015 'ਚ ਇਕ ਕੰਪਨੀ 'ਚ ਡਾਟਾ ਐਂਟਰੀ ਆਪਰੇਟਰ ਦੀ ਨੌਕਰੀ ਮਿਲੀ ਸੀ। ਉਸਦੀ ਨੌਕਰੀ ਰਾਤ ਦੀ ਸ਼ਿਫਟ ਵਿੱਚ ਸੀ ਅਤੇ ਉਸ ਨੂੰ ਘਰੋਂ ਕੰਮ ਕਰਨਾ ਪੈਂਦਾ ਸੀ। ਯੂਜ਼ਰ ਨੇ Reddit 'ਤੇ ਲਿਖਿਆ, ''ਇਹ ਡਾਟਾ ਐਂਟਰੀ ਦਾ ਕੰਮ ਸੀ।

Salary without Work: ਯੂਜ਼ਰ ਨੇ ਆਪਣਾ ਨਾਂਅ ਦੱਸੇ ਬਿਨਾਂ ਦੱਸਿਆ ਕਿ ਉਸ ਨੂੰ 2015 'ਚ ਇਕ ਕੰਪਨੀ 'ਚ ਡਾਟਾ ਐਂਟਰੀ ਆਪਰੇਟਰ ਦੀ ਨੌਕਰੀ ਮਿਲੀ ਸੀ। ਉਸਦੀ ਨੌਕਰੀ ਰਾਤ ਦੀ ਸ਼ਿਫਟ ਵਿੱਚ ਸੀ ਅਤੇ ਉਸ ਨੂੰ ਘਰੋਂ ਕੰਮ ਕਰਨਾ ਪੈਂਦਾ ਸੀ। ਯੂਜ਼ਰ ਨੇ Reddit 'ਤੇ ਲਿਖਿਆ, ''ਇਹ ਡਾਟਾ ਐਂਟਰੀ ਦਾ ਕੰਮ ਸੀ।

ਹੋਰ ਪੜ੍ਹੋ ...
  • Share this:
Salary without Work: ਇੱਕ ਵਿਅਕਤੀ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ਕੰਪਨੀ ਵਿੱਚ 5 ਸਾਲ ਤੱਕ ਬਿਨਾਂ ਕੋਈ ਕੰਮ ਕੀਤੇ ਤਨਖਾਹ ਅਤੇ ਤਰੱਕੀ ਲੈਂਦਾ ਰਿਹਾ। ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਹੋ ਗਿਆ ਕਿ 5 ਸਾਲ ਬਿਨਾਂ ਕੋਈ ਕੰਮ ਕੀਤੇ ਕੋਈ ਵਿਅਕਤੀ ਤਨਖਾਹ ਅਤੇ ਤਰੱਕੀ ਕਿਵੇਂ ਲੈ ਸਕਦਾ ਹੈ। ਅਸਲ ਵਿੱਚ ਜੋ ਕੰਮ ਉਸ ਬੰਦੇ ਨੇ ਕਰਨਾ ਸੀ, ਉਸ ਕੰਮ ਵਿੱਚ ਉਸ ਨੂੰ ਅਜਿਹੀ ਬਰੇਕ ਲੱਗ ਗਈ ਸੀ ਕਿ ਸਾਰਾ ਕੰਮ ਚੁਟਕੀ ਵਿੱਚ ਹੀ ਹੋ ਗਿਆ। ਉਹ 5 ਸਾਲ ਇਹ ਕੰਮ ਕਰਦੇ ਰਹੇ ਅਤੇ ਤਨਖਾਹ ਅਤੇ ਤਰੱਕੀ ਲੈਂਦੇ ਰਹੇ।

Moneycontrol ਦੀ ਖਬਰ ਮੁਤਾਬਕ ਸੋਸ਼ਲ ਮੀਡੀਆ ਪਲੇਟਫਾਰਮ Reddit 'ਤੇ ਇੱਕ ਯੂਜ਼ਰ ਨੇ ਅਜਿਹਾ ਹੀ ਦਾਅਵਾ ਕੀਤਾ ਹੈ। ਵਿਅਕਤੀ ਨੇ ਦੱਸਿਆ ਕਿ ਨੌਕਰੀ ਜੁਆਇਨ ਕਰਨ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਜਿਸ ਕੰਮ ਲਈ ਕੰਪਨੀ ਨੇ ਉਸ ਨੂੰ ਨੌਕਰੀ 'ਤੇ ਰੱਖਿਆ ਹੈ, ਉਹ ਸਿਰਫ਼ ਕੰਪਿਊਟਰ ਕੋਡ ਨਾਲ ਆਪਣੇ ਆਪ ਹੀ ਹੋ ਸਕਦਾ ਹੈ। ਪਰ ਉਸ ਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਅਤੇ ਬਿਨਾਂ ਕੰਮ ਕੀਤੇ 5 ਸਾਲ ਤੱਕ ਚੁੱਪਚਾਪ ਉਥੋਂ ਪੈਸੇ ਤੇ ਪ੍ਰਮੋਸ਼ਨ ਲੈਂਦਾ ਰਿਹਾ।

ਯੂਜ਼ਰ ਨੇ ਆਪਣਾ ਨਾਂਅ ਦੱਸੇ ਬਿਨਾਂ ਦੱਸਿਆ ਕਿ ਉਸ ਨੂੰ 2015 'ਚ ਇਕ ਕੰਪਨੀ 'ਚ ਡਾਟਾ ਐਂਟਰੀ ਆਪਰੇਟਰ ਦੀ ਨੌਕਰੀ ਮਿਲੀ ਸੀ। ਉਸਦੀ ਨੌਕਰੀ ਰਾਤ ਦੀ ਸ਼ਿਫਟ ਵਿੱਚ ਸੀ ਅਤੇ ਉਸ ਨੂੰ ਘਰੋਂ ਕੰਮ ਕਰਨਾ ਪੈਂਦਾ ਸੀ। ਯੂਜ਼ਰ ਨੇ Reddit 'ਤੇ ਲਿਖਿਆ, ''ਇਹ ਡਾਟਾ ਐਂਟਰੀ ਦਾ ਕੰਮ ਸੀ। ਮੈਨੂੰ ਸਾਡੇ ਸਿਸਟਮ ਵਿੱਚ ਇਨਫਾਰਮੇਸ਼ਨ ਦੇ ਰੂਪ ਵਿੱਚ ਆਰਡਰ ਦੀ ਜਾਣਕਾਰੀ ਦਰਜ ਕਰਨ ਲਈ ਇੱਕ ਈਮੇਲ ਪ੍ਰਾਪਤ ਹੁੰਦੀ ਸੀ। ਮੇਰੀ ਰਾਤ ਦੀ ਸ਼ਿਫਟ ਸੀ। ਕੰਪਨੀ ਰਾਤ ਨੂੰ ਦਫਤਰ ਦੀ ਸਫਾਈ ਅਤੇ ਕਰਮਚਾਰੀਆਂ ਦੀ ਆਵਾਜਾਈ 'ਤੇ ਖਰਚ ਨਹੀਂ ਕਰ ਰਹੀ ਸੀ। ਇਸ ਲਈ ਮੈਂ ਪਹਿਲੇ ਦਿਨ ਤੋਂ ਘਰ ਤੋਂ ਕੰਮ ਕਰ ਰਿਹਾ ਸੀ।"

ਡਿਵੈਲਪਰ ਨੇ ਕੋਡਿੰਗ ਕੀਤੀ : ਯੂਜ਼ਰ ਨੇ ਦੱਸਿਆ ਕਿ ਟ੍ਰੇਨਿੰਗ ਤੋਂ ਬਾਅਦ ਹੀ ਉਸ ਨੂੰ ਪਤਾ ਲੱਗਾ ਕਿ ਜਿਸ ਕੰਮ ਲਈ ਉਸ ਨੂੰ ਹਾਇਰ ਕੀਤਾ ਗਿਆ ਹੈ, ਉਹ ਕੰਮ ਸਿਰਫ਼ ਇਕ ਕੋਡ ਰਾਹੀਂ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਹਾਲਾਂਕਿ ਯੂਜ਼ਰ ਨੂੰ ਉਸ ਕੋਡਿੰਗ ਦਾ ਪਤਾ ਨਹੀਂ ਸੀ। ਅਜਿਹੀ ਸਥਿਤੀ ਵਿੱਚ, ਉਸ ਨੇ ਕੋਡ ਬਣਾਉਣ ਲਈ ਇੱਕ ਫ੍ਰੀਲਾਂਸ ਡਿਵੈਲਪਰ ਨਾਲ ਸੰਪਰਕ ਕੀਤਾ, ਜਿਸ ਨੇ ਉਸ ਦੇ ਲਈ ਇਹ ਕੋਡ ਬਣਾਇਆ। ਯੂਜ਼ਰ ਨੇ ਦੱਸਿਆ ਕਿ ਇਹ ਕੋਡ ਬਣਾਉਣ ਲਈ ਉਸ ਨੇ ਆਪਣੀ ਦੋ ਮਹੀਨਿਆਂ ਦੀ ਤਨਖਾਹ ਦੇ ਬਰਾਬਰ ਭੁਗਤਾਨ ਕੀਤਾ। ਯੂਜ਼ਰ ਨੇ ਅੱਗੇ ਕਿਹਾ, "ਪਹਿਲੇ ਦੋ ਸਾਲਾਂ ਦੌਰਾਨ, ਮੈਂ ਨਿਯਮਿਤ ਤੌਰ 'ਤੇ ਜਾਂਚ ਕਰਦਾ ਸੀ ਕਿ ਕੀ ਅਜਿਹਾ ਕੁਝ ਸੀ ਜੋ ਇਹ ਕੋਡ ਕਰਨ ਵਿੱਚ ਅਸਮਰੱਥ ਸੀ। ਇਹ ਜਾਂਚ ਕਰਨ ਵਿੱਚ ਮੈਨੂੰ ਆਮ ਤੌਰ 'ਤੇ 5 ਮਿੰਟ ਲੱਗਦੇ ਸਨ। ਉਸ ਤੋਂ ਬਾਅਦ ਮੈਂ ਕੰਪਿਊਟਰ ਨੂੰ ਇਸ ਤਰ੍ਹਾਂ ਚੱਲਦਾ ਛੱਡ ਦਿੰਦਾ। ਇਸ ਦੌਰਾਨ ਮੈਂ ਫਿਲਮਾਂ ਦੇਖਦਾ ਸੀ, ਸੌਂਦਾ ਸੀ ਜਾਂ ਕਈ ਵਾਰ ਬਾਹਰ ਵੀ ਜਾਂਦਾ ਸੀ। ਬਾਅਦ ਵਿੱਚ ਮੈਂ ਕੋਡ ਵਿੱਚ ਉਹ ਟਾਸਕ ਜੋੜ ਦਿੱਤੇ, ਜਿਸ ਲਈ ਮੈਨੂੰ 5 ਮਿੰਟ ਲਈ ਕੰਪਿਊਟਰ ਦੀ ਜਾਂਚ ਕਰਨੀ ਪੈਂਦੀ ਸੀ।

ਕਈ ਹੋਰ ਕੰਪਨੀਆਂ ਦੀਆਂ ਆਫਰਸ ਨੂੰ ਠੁਕਰਾਇਆ : ਯੂਜ਼ਰ ਨੇ ਕਿਹਾ ਕਿ ਕੰਪਨੀ ਨੇ ਉਸ ਦੇ ਇਸ 'ਮਹਾਨ ਕੰਮ' ਲਈ ਉਸ ਨੂੰ ਕਈ ਵਾਰ ਪ੍ਰਮੋਟ ਵੀ ਕੀਤਾ। ਯੂਜ਼ਰ ਨੇ ਦੱਸਿਆ ਕਿ ਉਸ ਨੂੰ ਇਕ-ਦੋ ਵਾਰ ਦੂਜੀ ਕੰਪਨੀ ਤੋਂ ਨੌਕਰੀ ਦੇ ਆਫਰ ਮਿਲੇ, ਪਰ ਉਸ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ। ਯੂਜ਼ਰ ਨੇ ਕਿਹਾ, “ਮੇਰੇ ਕੋਲ ਨੌਕਰੀ ਛੱਡਣ ਦਾ ਕੋਈ ਕਾਰਨ ਨਹੀਂ ਸੀ। ਮੈਨੂੰ ਬਿਨਾਂ ਕੰਮ ਕੀਤੇ ਤਨਖ਼ਾਹ ਮਿਲ ਰਹੀ ਸੀ ਅਤੇ ਮੇਰੀ ਤਨਖ਼ਾਹ ਵੀ ਦੋ ਵਾਰ ਵਧ ਗਈ ਸੀ, ਕਿਉਂਕਿ ਮੈਂ ਕੰਮ ਕਰਦਿਆਂ ਇੱਕ ਵਾਰ ਵੀ ਛੁੱਟੀ ਨਹੀਂ ਲਈ ਸੀ। ਯੂਜ਼ਰ ਨੇ ਦੱਸਿਆ ਕਿ ਹਾਲ ਹੀ 'ਚ ਉਨ੍ਹਾਂ ਦੀ ਕੰਪਨੀ ਨੇ ਇਕ ਪ੍ਰੋਗਰਾਮ ਤਿਆਰ ਕੀਤਾ ਹੈ, ਜਿਸ ਤੋਂ ਬਾਅਦ ਕੰਪਨੀ 'ਚ ਉਨ੍ਹਾਂ ਦੀ ਪੁਜ਼ੀਸ਼ਨ ਹੀ ਖਤਮ ਹੋ ਗਈ ਹੈ।

ਯੂਜ਼ਰ ਨੇ ਕਿਹਾ, ''ਮੈਨੂੰ ਕੰਪਨੀ ਤੋਂ ਨੌਕਰੀ ਖਤਮ ਕਰਨ ਦਾ ਪੱਤਰ ਮਿਲਿਆ ਹੈ। ਇਸ ਵਿੱਚ ਮੈਨੂੰ ਦੱਸਿਆ ਗਿਆ ਕਿ ਮੈਂ ਕੰਪਨੀ ਦਾ ਲੈਪਟਾਪ ਅਤੇ ਹੋਰ ਸਾਮਾਨ ਆਪਣੇ ਕੋਲ ਰੱਖ ਸਕਦਾ ਹਾਂ। ਨਾਲ ਹੀ, ਮੈਂ ਭਵਿੱਖ ਵਿੱਚ ਕਿਸੇ ਵੀ ਅਹੁਦੇ ਲਈ ਅਪਲਾਈ ਕਰ ਸਕਦਾ ਹਾਂ, ਕਿਉਂਕਿ ਮੇਰਾ ਕੰਮ ਸ਼ਾਨਦਾਰ ਸੀ। ਅਸਲੀਅਤ ਇਹ ਹੈ ਕਿ ਮੈਂ ਆਪਣੀ ਪਤਨੀ, ਪਰਿਵਾਰ ਜਾਂ ਕਿਸੇ ਦੋਸਤ ਨੂੰ ਇਸ ਬਾਰੇ ਅਸਲ ਜ਼ਿੰਦਗੀ ਵਿੱਚ ਕਦੇ ਨਹੀਂ ਦੱਸਿਆ। ਇਹ ਪਹਿਲੀ ਵਾਰ ਹੈ ਜਦੋਂ ਮੈਂ ਕਿਸੇ ਨਾਲ ਆਪਣੇ ਸਭ ਤੋਂ ਡੂੰਘੇ ਰਾਜ਼ ਸਾਂਝੇ ਕਰ ਰਿਹਾ ਹਾਂ।"
Published by:Krishan Sharma
First published:

Tags: Ajab Gajab News, Salary, Social media, Work, Working hours, World news

ਅਗਲੀ ਖਬਰ