Aliens stealing human sperm and eggs: ਵਿਗਿਆਨੀ ਲੰਬੇ ਸਮੇਂ ਤੋਂ ਹੋਰ ਗ੍ਰਹਿਆਂ ਅਤੇ ਉੱਥੇ ਜੀਵਨ ਦੀਆਂ ਸੰਭਾਵਨਾਵਾਂ ਬਾਰੇ ਖੋਜ ਕਰ ਰਹੇ ਹਨ। ਦੂਜੇ ਗ੍ਰਹਿਆਂ ਉਤੇ ਰਹਿਣ ਵਾਲੇ ਲੋਕਾਂ ਬਾਰੇ ਲਗਾਤਾਰ ਗੱਲਾਂ ਹੁੰਦੀਆਂ ਰਹਿੰਦੀਆਂ ਹਨ।
UFO ਦੇਖਣ ਅਤੇ ਇਸ ਨਾਲ ਜੁੜੇ ਤੱਥਾਂ ਬਾਰੇ ਵੀ ਅਪਡੇਟਸ ਸਾਹਮਣੇ ਆਉਂਦੇ ਹਨ। ਇਸ ਦੌਰਾਨ ਇਕ UFO ਮਾਹਿਰ ਨੇ ਅਜਿਹਾ ਦਾਅਵਾ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਉਨ੍ਹਾਂ ਦਾ ਕਹਿਣਾ ਹੈ ਕਿ ਏਲੀਅਨਾਂ ਦੀ ਨਜ਼ਰ ਸਿਰਫ ਸਾਡੇ ਉਤੇ ਹੀ ਨਹੀਂ, ਸਾਡੀ ਪ੍ਰਜਨਨ ਪ੍ਰਣਾਲੀ (reproductive) ਉਤੇ ਵੀ ਹੈ।
ਡੇਲੀ ਸਟਾਰ ਦੀ ਰਿਪੋਰਟ ਦੇ ਅਨੁਸਾਰ ਯੂਐਫਓ ਅਤੇ ਏਲੀਅਨ ਮਾਹਰ ਕੋਲਿਨ ਸਾਂਡਰਸ ਦਾ ਦਾਅਵਾ ਹੈ ਕਿ ਏਲੀਅਨ ਹੁਣ ਮਨੁੱਖਾਂ ਦੀ ਪ੍ਰਜਨਨ ਪ੍ਰਣਾਲੀ ਵਿਚ ਦਖਲ ਦੇ ਰਹੇ ਹਨ ਕਿਉਂਕਿ ਉਨ੍ਹਾਂ ਦਾ ਟੀਚਾ ਮਨੁੱਖਾਂ ਵਾਂਗ ਦਿੱਸਣ ਵਾਲੇ ਹਾਈਬ੍ਰਿਡ ਏਲੀਅਨਾਂ ਦੀ ਇੱਕ ਫੌਜ ਬਣਾਉਣਾ ਹੈ।
ਉਨ੍ਹਾਂ ਦੀ ਯੋਜਨਾ ਹੈ ਕਿ ਅਜਿਹੇ ਹਾਈਬ੍ਰਿਡ ਏਲੀਅਨਜ਼ ਦੇ ਜ਼ਰੀਏ ਉਹ ਧਰਤੀ 'ਤੇ ਕਬਜ਼ਾ ਕਰ ਲੈਣਗੇ ਕਿਉਂਕਿ ਮਨੁੱਖ ਇਸ ਨੂੰ ਬਰਬਾਦ ਕਰ ਰਹੇ ਹਨ।
ਏਲੀਅਨ ਘਰ ਵਿਚ ਹੋਣਗੇ, ਸਾਨੂੰ ਖਬਰ ਨਹੀਂ ਹੋਵੇਗੀ
ਕੋਲਿਨ ਸਾਂਡਰਸ ਦੇ ਅਨੁਸਾਰ, ਮਨੁੱਖਾਂ ਨੂੰ ਏਲੀਅਨ ਦੀ ਇਸ ਯੋਜਨਾ ਬਾਰੇ ਬਿਲਕੁਲ ਵੀ ਪਤਾ ਨਹੀਂ ਹੈ, ਪਰ ਉਹ ਹਾਈਬ੍ਰਿਡ ਨਸਲ ਦੀ ਧਾਰਨਾ ਉਤੇ ਕੰਮ ਕਰ ਰਹੇ ਹਨ। ਅਜਿਹੇ 'ਚ ਕੁਝ ਦਿਨਾਂ ਬਾਅਦ ਸੰਭਵ ਹੈ ਕਿ ਸਾਡੇ ਘਰ ਦਾ ਕੋਈ ਮੈਂਬਰ ਏਲੀਅਨ ਹੋਵੇ, ਪਰ ਅਸੀਂ ਉਸ ਨੂੰ ਪਛਾਣ ਨਹੀਂ ਸਕਾਂਗੇ।
ਕੋਲਿਨ ਨੇ ਆਪਣੇ ਅਨੁਭਵ ਦੇ ਆਧਾਰ 'ਤੇ ਇਕ ਕਿਤਾਬ ਵੀ ਲਿਖੀ ਹੈ, ਜਿਸ 'ਚ ਉਸ ਨੇ ਦੱਸਿਆ ਹੈ ਕਿ ਇਹ ਹਾਈਬ੍ਰਿਡ ਏਲੀਅਨ ਸਾਡੇ ਵਰਗੇ ਹੀ ਦਿਸਦੇ ਹਨ। ਇਸ ਲਈ ਅਸੀਂ ਉਨ੍ਹਾਂ ਨੂੰ ਪਛਾਣ ਨਹੀਂ ਸਕਦੇ। ਉਸ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਲੋਕ ਏਲੀਅਨਜ਼ ਵੱਲੋਂ ਅਗਵਾ ਹੋਣ ਦੀ ਗੱਲ ਕਰਦੇ ਹਨ, ਉਹ ਵੀ ਉਨ੍ਹਾਂ ਦੀ ਯੋਜਨਾ ਦਾ ਹਿੱਸਾ ਹਨ। ਉਹ ਧਰਤੀ ਤੋਂ ਲੋਕਾਂ ਨੂੰ ਲੈ ਜਾਂਦੇ ਹਨ ਅਤੇ ਫਿਰ ਉਨ੍ਹਾਂ ਦੇ ਸ਼ੁਕਰਾਣੂ ਅਤੇ ਅੰਡੇ ਉੱਥੇ ਇੱਕ ਮੇਜ਼ 'ਤੇ ਲਿਟਾ ਕੇ ਬਾਹਰ ਕੱਢ ਲੈਂਦੇ ਹਨ।
ਉਸ ਨੇ ਇਹ ਵੀ ਕਿਹਾ ਹੈ ਕਿ ਇਹ ਨਵੀਂ ਪ੍ਰਜਾਤੀ ਸਾਡੇ ਵਿਚਕਾਰ ਰਹਿ ਸਕਦੀ ਹੈ, ਜਿਸ ਬਾਰੇ ਸਾਨੂੰ ਪਤਾ ਨਹੀਂ ਹੋਵੇਗਾ। ਇੱਕ ਹੋਰ UFO ਹੰਟਰ Robert Pulme ਦਾ ਵੀ ਮੰਨਣਾ ਹੈ ਕਿ ਜਿਸ ਤਰ੍ਹਾਂ ਧਰਤੀ 'ਤੇ ਏਲੀਅਨਾਂ ਦੀ ਹੋਂਦ ਦੇ ਸਬੂਤ ਮਿਲ ਰਹੇ ਹਨ, ਉਸ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਸਾਡੇ ਵਿਚਕਾਰ ਹੀ ਹੋ ਸਕਦੇ ਹਨ, ਜੋ ਆਮ ਜ਼ਿੰਦਗੀ ਜੀਅ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab, Ajab Gajab, Ajab Gajab News, Aliens