Husband awakes from accident thinking its 1993: ਕਿਸੇ ਵੱਡੇ ਹਾਦਸੇ ਤੋਂ ਬਾਅਦ ਸਿਰ ‘ਤੇ ਸੱਟ… ਯਾਦਦਾਸ਼ਤ ਜਾਣਾ ਅਤੇ ਫਿਰ ਪੁਰਾਣੀਆਂ ਗੱਲਾਂ ਯਾਦ ਕਰਾ ਕੇ ਮਰੀਜ਼ ਨੂੰ ਠੀਕ ਕਰਨਾ...। ਅਸੀਂ ਅਕਸਰ 1990 ਦੇ ਦਹਾਕੇ ਦੌਰਾਨ ਹਿੰਦੀ ਫਿਲਮਾਂ ਵਿੱਚ ਅਜਿਹੀਆਂ ਚੀਜ਼ਾਂ ਦੇਖਦੇ ਸੀ। ਪਰ ਕਈ ਵਾਰ ਅਸਲ ਜ਼ਿੰਦਗੀ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।
ਅਜਿਹੀ ਹੀ ਇਕ ਫ਼ਿਲਮੀ ਕਹਾਣੀ ਅਮਰੀਕਾ ਦੇ ਵਰਜੀਨੀਆ ਵਿੱਚ ਸਾਹਮਣੇ ਆਈ। ਸੜਕ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਬੇਹੋਸ਼ ਹੋ ਗਿਆ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਦੀ ਯਾਦਦਾਸ਼ਤ ਖਤਮ ਹੋ ਗਈ। ਉਹ 29 ਸਾਲ ਪਿੱਛੇ ਚਲਾ ਗਿਆ। ਉਸ ਨੇ ਸੋਚਿਆ ਕਿ ਇਹ ਸਾਲ 1993 ਹੈ। ਇਸ ਲਈ ਉਸ ਨੇ ਆਪਣੀ ਪਤਨੀ ਨੂੰ ਦੁਬਾਰਾ ਪ੍ਰਪੋਜ਼ ਕੀਤਾ।
ਏਬੀਸੀ 7 ਨਿਊਜ਼ ਮੁਤਾਬਕ ਇਸ ਸਾਲ ਜੂਨ 'ਚ ਫਾਦਰਜ਼ ਡੇਅ ਉਤੇ ਐਂਡਰਿਊ ਅਤੇ ਕ੍ਰਿਸਟੀ ਮੈਕੇਂਜੀ (Andrew and Kristy Mackenzie) ਪਰਿਵਾਰਕ ਪਾਰਟੀ ਤੋਂ ਬਾਅਦ ਘਰ ਪਰਤ ਰਹੇ ਸਨ।
ਇਸ ਦੌਰਾਨ ਐਂਡਰਿਊ ਦਾ ਮੋਟਰਸਾਈਕਲ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਬਾਈਕ ਦੀ ਕਾਰ ਨਾਲ ਟੱਕਰ ਹੋ ਗਈ। ਇਕ ਚਸ਼ਮਦੀਦ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਕਰੀਬ 60 ਫੁੱਟ ਦੂਰ ਜਾ ਡਿੱਗੇ। ਦੋਵਾਂ ਨੂੰ ਤੁਰੰਤ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ।
ਹਸਪਤਾਲ ਵਿਚ ਜਦੋਂ ਐਂਡਰਿਊ ਨੂੰ ਹੋਸ਼ ਆਈ ਤਾਂ ਕ੍ਰਿਸਟੀ ਨੂੰ ਬਹੁਤ ਸਦਮਾ ਲੱਗਾ। 58 ਸਾਲਾ ਐਂਡਰਿਊ ਆਪਣੀ ਯਾਦਦਾਸ਼ਤ ਗੁਆ ਬੈਠਾ ਅਤੇ ਸੋਚਿਆ ਕਿ ਇਹ 1993 ਹੈ। ਉਨ੍ਹਾਂ ਦੇ ਵਿਆਹ ਨੂੰ 37 ਸਾਲ ਹੋ ਗਏ ਸਨ। ਉਸ ਦੀ ਯਾਦਾਸ਼ਤ ਪੂਰੀ ਤਰ੍ਹਾਂ ਖਤਮ ਹੋ ਗਈ ਸੀ। ਉਹ ਆਪਣੀ ਧੀ ਨੂੰ ਪਛਾਣ ਵੀ ਨਹੀਂ ਸਕਿਆ। ਡਾਕਟਰਾਂ ਨੂੰ ਉਸ ਦੀ ਹਾਲਤ ਬਾਰੇ ਯਕੀਨ ਨਹੀਂ ਸੀ।
ਹੌਲੀ-ਹੌਲੀ ਉਸ ਦੀ ਯਾਦਾਸ਼ਤ ਵਾਪਸ ਆਉਣ ਲੱਗੀ। ਹਸਪਤਾਲ 'ਚ 11 ਦਿਨ ਬਿਤਾਉਣ ਤੋਂ ਬਾਅਦ ਆਖਰਕਾਰ ਉਨ੍ਹਾਂ ਨੂੰ 10 ਜੁਲਾਈ ਨੂੰ ਘਰ ਜਾਣ ਦੀ ਇਜਾਜ਼ਤ ਮਿਲ ਗਈ। ਅਗਸਤ ਵਿੱਚ, ਉੱਤਰੀ ਕੈਰੋਲੀਨਾ ਵਿੱਚ ਇੱਕ ਪਰਿਵਾਰਕ ਬੀਚ ਦੀ ਯਾਤਰਾ 'ਤੇ ਗਏ। ਐਂਡਰਿਊ ਨੇ ਇਸ ਸਮੇਂ ਦਾ ਫਾਇਦਾ ਉਠਾਇਆ ਅਤੇ ਬੀਚ 'ਤੇ ਸੈਰ ਕਰਦੇ ਹੋਏ ਉਹ ਗੋਡੇ ਪਰਨੇ ਝੁਕ ਗਿਆ ਅਤੇ ਕ੍ਰਿਸਟੀ ਨੂੰ ਦੂਜੀ ਵਾਰ ਪ੍ਰਪੋਜ਼ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Ajab Gajab, Ajab Gajab News, Road accident