Ajab-Gajab Festival: ਦੁਨੀਆ ਵਿੱਚ ਹਰ ਤਰ੍ਹਾਂ ਦੇ ਲੋਕ ਹਨ ਅਤੇ ਉਨ੍ਹਾਂ ਲਈ ਵੱਖੋ ਵੱਖਰੀਆਂ ਚੀਜ਼ਾਂ ਅਤੇ ਮੇਲੇ ਹੁੰਦੇ ਰਹਿੰਦੇ ਹਨ। ਤੁਸੀ ਹਮੇਸ਼ਾ ਚੁਸਤ ਫੁਰਤ ਅਤੇ ਬਾਡੀ ਬਿਲਡਿੰਗ ਵਾਲੇ ਮੇਲਿਆਂ ਬਾਰੇ ਸੁਣਦੇ ਹੋਏ, ਪਰ ਕੀ ਤੁਸੀ ਕਦੇ ਸੁਸਤ ਲੋਕਾਂ ਦੇ ਮੇਲੇ ਬਾਰੇ ਸੁਣਿਆ ਹੈ। ਜੀ ਹਾਂ, ਇਹ ਸੱਚ ਹੈ ਅਤੇ ਅੱਜ ਅਸੀਂ ਤੁਹਾਨੂੰ ਇਸ ਮੇਲੇ ਬਾਰੇ ਦੱਸ ਰਹੇ ਹਾਂ। ਮੇਲੇ ਦੇ ਨਾਂਅ ਤੋਂ ਹੀ ਇਸਦੀ ਖਾਸੀਅਤ ਦਾ ਪਤਾ ਲੱਗ ਜਾਂਦਾ ਹੈ। ਇਸ ਵਿੱਚ ਅਜਿਹੇ ਲੋਕ ਸ਼ਾਮਲ ਹੁੰਦੇ ਹਨ, ਜਿਹੜੇ ਮੀਂਹ ਆਵੇ, ਭਾਵੇਂ ਹਨ੍ਹੇਰੀ, ਪਾਸਾ ਨਹੀਂ ਵੱਟਦੇ। ਇਹ ਅਨੋਖਾ ਨਜ਼ਾਰਾ ਕੋਲੰਬੀਆ ਵਿੱਚ ਵੇਖਣ ਨੂੰ ਮਿਲਦਾ ਹੈ, ਜਿਥੇ ਤੁਹਾਨੂੰ ਅਨੇਕਾਂ ਸੁਸਤ ਲੋਕ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਵਿਖਾਈ ਦੇ ਜਾਣਗੇ।
ਇਸ ਲਈ ਮਨਾਇਆ ਜਾਂਦਾ ਹੈ ਮੇਲਾ
ਇਹ ਮੇਲਾ ਵਰਲਡ ਲੇਜੀਨੈਸ ਡੇਅ ਤਹਿਤ ਮਨਾਇਆ ਜਾਂਦਾ ਹੈ। ਇਸ ਮੇਲੇ ਵਿੱਚ ਦੁਨੀਆ ਭਰ ਤੋਂ ਲੋਕ ਭਾਗ ਲੈਣ ਲਈ ਇਕੱਠੇ ਹੁੰਦੇ ਹਨ। ਤੁਹਾਨੂੰ ਇਥੇ ਸੜਕਾਂ, ਦਰੱਖਤਾਂ ਹੇਠਾਂ ਬਿਸਤਰਿਆਂ ਵਿੱਚ ਪਏ ਸੁਸਤ ਲੋਕ ਆਮ ਹੀ ਪਏ ਵੇਖੇ ਜਾ ਸਕਣਗੇ। ਲੋਕ ਇਸ ਮੇਲੇ ਦਾ ਆਨੰਦ ਲੈਣ ਲਈ 9 ਅਗਸਤ ਨੂੰ ਕੋਲੰਬੀਆ ਦੇ ਇਤਾਗੁਸ਼ੀ ਸ਼ਹਿਰ ਵਿੱਚ ਇਕੱਠੇ ਹੁੰਦੇ ਹਨ।
ਪੂਰੀ ਤਰ੍ਹਾਂ ਸੁਸਤੀ ਨਾਲ ਭਰ ਜਾਂਦਾ ਹੈ ਇਹ ਇੱਕ ਦਿਨ
ਲੋਕ ਆਪਣੇ ਨਾਲ ਗੱਦੇ ਅਤੇ ਬਿਸਤਰੇ ਲੈ ਕੇ ਆਉਂਦੇ ਹਨ ਅਤੇ ਕਈਆਂ ਉਪਰ ਰੰਗ ਬਿਰੰਗੀਆਂ ਲੜੀਆਂ ਵੀ ਚਾਰ ਚੰਨ ਲਾ ਰਹੀਆਂ ਹੁੰਦੀਆਂ ਹਨ। ਇਸ ਦਿਨ ਕੋਲੰਬੀਆ ਦਾ ਇਹ ਇਤਾਗੁਸ਼ੀ ਸ਼ਹਿਰ ਪੂਰੀ ਤਰ੍ਹਾਂ ਸੁਸਤੀ ਅਤੇ ਸੁਸਤ ਲੋਕਾਂ ਨਾਲ ਭਰ ਜਾਂਦਾ ਹੈ। ਮੇਲੇ ਵਿੱਚ ਅਸਲੀ ਵਜ੍ਹਾ ਤਣਾਅ ਨੂੰ ਦੂਰ ਕਰਨਾ ਦੱਸੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਲੋਕ ਸਾਰਾ ਸਾਲ ਆਪਣੀ ਤਣਾਅ ਭਰੀ ਜਿ਼ੰਦਗੀ ਤੋਂ ਛੁੱਟਕਾਰਾ ਪਾਉਣ ਲਈ ਇਸ ਇੱਕ ਦਿਨ ਨੂੰ ਪੂਰੀ ਤਰ੍ਹਾਂ ਜਿਊਂਦੇ ਹਨ। ਸੁਸਤੀ ਵਿੱਚ ਡੁੱਬੇ ਰਹਿਣ ਦਾ ਇਹ ਦਿਨ 1985 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਕੋਲੰਬੀਆ ਦੇ ਉਤਰ ਪੱਛਮ ਵਿੱਚ ਸਥਿਤ ਇਹ ਇਤਾਗੁਸ਼ੀ ਸ਼ਹਿਰ ਹੈ, ਜਿਸ ਦੀ ਆਬਾਦੀ 2 ਲੱਖ ਦੇ ਨੇੜੇ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਸ਼ਹਿਰ ਦੇ ਇੱਕ ਮਾਰੀਓ ਮੋਟੀਓ ਨਾਂਅ ਦੇ ਵਿਅਕਤੀ ਨੂੰ ਇਹ ਸੁਸਤ ਮੇਲੇ ਦਾ ਵਿਚਾਰ ਆਇਆ ਸੀ, ਜਿਸ ਤੋਂ ਬਾਅਦ ਇਹ ਹਰ ਸਾਲ ਮਨਾਇਆ ਜਾਣ ਲੱਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, America, Festival, Viral news, World news