• Home
  • »
  • News
  • »
  • international
  • »
  • AJAB GAJAB FOREIGN GIRLS UNIQUE WAY TO READ HANUMAN CHALISA 5 MINUTE VIDEO GOES VIRAL KS

ਵਿਦੇਸ਼ੀ ਕੁੜੀ ਦਾ ਹਨੂੰਮਾਨ ਚਾਲੀਸਾ ਨੂੰ ਪੜ੍ਹਨ ਦਾ ਅਨੋਖਾ ਢੰਗ, 5 ਮਿੰਟ ਦੀ ਵੀਡੀਓ ਹੋਈ ਵਾਇਰਲ

ਲੋਕ ਇਸ ਵੀਡੀਓ ਨੂੰ ਕਈ ਤਰ੍ਹਾਂ ਦੇ ਹੈਸ਼ਟੈਗਸ ਨਾਲ ਸ਼ੇਅਰ ਕਰ ਰਹੇ ਹਨ। ਇਸ ਵਿੱਚ ਹਨੂੰਮਾਨ ਚਾਲੀਸਾ ਤੋਂ ਲੈ ਕੇ ਹਿੰਦੂਤਵ ਵੀ ਸ਼ਾਮਿਲ ਹੈ। ਦੱਸ ਦੇਈਏ ਕਿ ਹਨੂੰਮਾਨ ਚਾਲੀਸਾ ਯੂਟਿਊਬ 'ਤੇ ਹੁਣ ਤੱਕ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਵੀਡੀਓ ਹੈ।

  • Share this:
    ਭਾਰਤ ਵਿੱਚ ਸਨਾਤਨ ਧਰਮ (India And Hinduism) ਨੂੰ ਲੈ ਕੇ ਕਈ ਦਿਨਾਂ ਤੋਂ ਬਹਿਸ ਜਾਰੀ ਹੈ। ਲੋਕ ਹਿੰਦੂ ਧਰਮ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਵਿਖਾਈ ਦੇ ਰਹੇ ਹਨ। ਭਾਰਤ ਵਿੱਚ ਭਾਵੇਂ ਇਸ ਧਰਮ ਸਬੰਧੀ ਬਹਿਸ ਕਰ ਰਹੇ ਹੋਣ, ਪਰ ਵਿਦੇਸ਼ੀ ਮੀਡੀਆ ਵਿੱਚ ਇਸਦੀ ਤਾਰੀਫ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਇੱਕ ਵਿਦੇਸ਼ੀ ਕੁੜੀ ਵੱਲੋਂ ਗਾਏ ਹਨੂੰਮਾਨ ਚਾਲੀਸਾ (Foreigner Singing Hanuman Chalisa) ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਸੁਣ ਕੇ ਲੋਕਾਂ ਦਾ ਮੂਡ ਤਾਜ਼ਾ ਹੋ ਰਿਹਾ ਹੈ।

    5 ਮਿੰਟ ਦੀ ਇਹ ਵੀਡੀਓ ਤੁਹਾਨੂੰ ਵੀ ਬਹੁਤ ਪਸੰਦ ਆਵੇਗੀ। ਇਸ ਵਿੱਚ ਇੱਕ ਲੜਕੀ ਜਿਸ ਦੇ ਵਾਲ ਮਣਕਿਆਂ ਨਾਲ ਬੰਨ੍ਹੇ ਹੋਏ ਹਨ, ਉਹ ਗਿਟਾਰ ਨਾਲ ਹਨੂੰਮਾਨ ਚਾਲੀਸਾ (Hanuman Chalisa) ਦਾ ਗਾਇਨ ਕਰਦੀ ਦਿਖਾਈ ਦਿੱਤੀ। ਕੁੜੀ ਬਹੁਤ ਹੀ ਸੁਰੀਲੇ ਢੰਗ ਨਾਲ ਸਾਰੇ ਸ਼ਲੋਕ ਅਤੇ ਮੰਤਰਾਂ ਦਾ ਜਾਪ ਕਰਦੀ ਦਿਖਾਈ ਦਿੱਤੀ। ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਇੰਸਟਾਗ੍ਰਾਮ ਹੋਵੇ ਜਾਂ ਫੇਸਬੁੱਕ, ਇਹ ਵੀਡੀਓ ਹਰ ਪਾਸੇ ਧਮਾਲ ਮਚਾ ਰਹੀ ਹੈ।



    ਲੋਕ ਇਸ ਵੀਡੀਓ ਨੂੰ ਕਈ ਤਰ੍ਹਾਂ ਦੇ ਹੈਸ਼ਟੈਗਸ ਨਾਲ ਸ਼ੇਅਰ ਕਰ ਰਹੇ ਹਨ। ਇਸ ਵਿੱਚ ਹਨੂੰਮਾਨ ਚਾਲੀਸਾ ਤੋਂ ਲੈ ਕੇ ਹਿੰਦੂਤਵ (Hindutava) ਵੀ ਸ਼ਾਮਿਲ ਹੈ। ਦੱਸ ਦੇਈਏ ਕਿ ਹਨੂੰਮਾਨ ਚਾਲੀਸਾ ਯੂਟਿਊਬ (Hanuman Chalisa youtube) 'ਤੇ ਹੁਣ ਤੱਕ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਵੀਡੀਓ ਹੈ। ਵੀਡੀਓ 'ਚ ਮੌਜੂਦ ਗਾਇਕ ਦੀ ਲੋਕਾਂ ਨੇ ਖੂਬ ਤਾਰੀਫ ਕੀਤੀ। ਉਸ ਨੂੰ ਵਿਦੇਸ਼ੀ ਕੁੜੀ ਦੀ ਆਵਾਜ਼ ਅਤੇ ਉਸ ਦੀ ਗਾਇਕੀ ਦਾ ਅੰਦਾਜ਼ ਪਸੰਦ ਆ ਰਿਹਾ ਹੈ।
    Published by:Krishan Sharma
    First published: