Viral News: ਜਰਮਨੀ ਦੇ ਇਕ ਸੰਸਦ ਮੈਂਬਰ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਛੱਡ ਦਿੱਤਾ ਹੈ। ਉਹ ਹੁਣ ਇਕ ਅਡਲਟ ਸਟਾਰ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਿਹਾ ਹੈ। ਇਹ ਅਡਲਟ ਸਟਾਰ ਉਸ ਦੀ ਸਾਬਕਾ ਪ੍ਰੇਮਿਕਾ ਵੀ ਰਹਿ ਚੁੱਕੀ ਹੈ।
ਉਸ ਦੇ ਇਸ ਫੈਸਲੇ ਤੋਂ ਉਥੇ ਕਈ ਲੋਕ ਨਾਰਾਜ਼ ਹੋ ਗਏ ਹਨ। 44 ਸਾਲ ਦੇ ਹੇਗਨ ਰੇਨਹੋਲਡ ਫ੍ਰੀ ਡੈਮੋਕਰੇਟਿਕ ਪਾਰਟੀ (ਐਫਡੀਪੀ) ਦਾ ਮੈਂਬਰ ਹੈ, ਜੋ ਕਿ ਜਰਮਨੀ ਦੇ ਮੌਜੂਦਾ ਸੱਤਾਧਾਰੀ ਗੱਠਜੋੜ ਦਾ ਹਿੱਸਾ ਹੈ। ਇੰਨਾ ਹੀ ਨਹੀਂ ਹੇਗਨ 2017 ਤੋਂ ਸੰਸਦ ਮੈਂਬਰ ਹਨ।
ਹੇਗਨ ਪਿਛਲੇ 16 ਸਾਲਾਂ ਤੋਂ ਆਪਣੀ 51 ਸਾਲ ਦੀ ਪਤਨੀ ਕੈਰੋਲਿਨ ਪ੍ਰੀਸਲਰ ਨਾਲ ਰਹਿ ਰਿਹਾ ਸੀ। ਪ੍ਰੀਸਲਰ ਵੀ ਇੱਕ ਸੰਸਦ ਮੈਂਬਰ ਹੈ, ਪਰ ਹੇਗਨ ਨੇ ਹੈਰਾਨ ਕਰ ਦਿੱਤਾ ਜਦੋਂ ਉਸ ਨੇ ਪ੍ਰੀਸਲਰ ਅਤੇ ਤਿੰਨ ਬੱਚਿਆਂ ਨੂੰ ਛੱਡ ਦਿੱਤਾ।
ਬ੍ਰਿਟਿਸ਼ ਅਖਬਾਰ ਡੇਲੀ ਸਟਾਰ ਦੇ ਅਨੁਸਾਰ, ਉਸ ਦਾ ਨਵਾਂ ਸਾਥੀ ਅਨੀਨਾ ਸੇਮੇਲਹਾਕ ਹੈ। ਦੱਸ ਦਈਏ ਕਿ ਸੇਮੇਲਹਾਕ ਅਨੀਨਾ ਉਕਾਟਿਸ ਦੇ ਨਾਮ ਨਾਲ ਅਸ਼ਲੀਲ ਫਿਲਮਾਂ ਵਿਚ ਕੰਮ ਕਰਦੀ ਹੈ। ਕਿਹਾ ਜਾ ਰਿਹਾ ਹੈ ਕਿ ਉਕਾਟਿਸ ਨੂੰ ਹੁਣ ਰਾਜਨੀਤੀ ਦੇ ਖੇਤਰ ਵਿੱਚ ਆਉਣ ਦਾ ਮੌਕਾ ਮਿਲ ਸਕਦਾ ਹੈ।
ਡੇਲੀ ਮੇਲ ਦੀ ਰਿਪੋਰਟ ਅਨੁਸਾਰ, 43 ਸਾਲਾ ਉਕਾਟਿਸ ਨੂੰ ਹੁਣ ਅਗਲੇ ਸਾਲ ਸਥਾਨਕ ਚੋਣਾਂ ਵਿੱਚ ਐਫਡੀਪੀ ਲਈ ਖੜ੍ਹੇ ਹੋਣ ਦੀ ਉਮੀਦ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Viral news, Viral video