Home /News /international /

ਕਾਰ ਰੋਕ ਬੱਤਖ ਨੂੰ ਸੜਕ ਪਾਰ ਕਰਵਾ ਰਿਹਾ ਸੀ ਸ਼ਖਸ, ਹਾਦਸੇ ਵਿਚ ਹੋ ਗਈ ਮੌਤ

ਕਾਰ ਰੋਕ ਬੱਤਖ ਨੂੰ ਸੜਕ ਪਾਰ ਕਰਵਾ ਰਿਹਾ ਸੀ ਸ਼ਖਸ, ਹਾਦਸੇ ਵਿਚ ਹੋ ਗਈ ਮੌਤ

(Image- KCRA 3)

(Image- KCRA 3)

ਮੌਤ ਕਦੋਂ ਤੇ ਕਿਵੇਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਵੇਗੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਦੀ ਮੌਤ ਦੀ ਖਬਰ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਵਿਅਕਤੀ ਇਕ ਮਿੰਟ ਪਹਿਲਾਂ ਆਪਣੇ ਇਕ ਭਲੇ ਕੰਮ ਲਈ ਲੋਕਾਂ ਦੀ ਵਾਹ-ਵਾਹ ਖੱਟ ਰਿਹਾ ਸੀ ਅਤੇ ਅਗਲੇ ਹੀ ਪਲ ਇਕ ਤੇਜ਼ ਰਫਤਾਰ ਕਾਰ ਉਸ ਲਈ ਮੌਤ ਬਣ ਕੇ ਆਈ।

ਹੋਰ ਪੜ੍ਹੋ ...
  • Share this:

GoFundMe ਦੀ ਰਿਪੋਰਟ ਅਨੁਸਾਰ ਇਸ ਸ਼ਖਸ ਦਾ ਨਾਮ ਕੈਸੇ ਰਿਵਾਰਾ ਸੀ। ਕੈਸੇ ਦੀ ਮੌਤ ਕੈਲੀਫੋਰਨੀਆ ਦੇ ਰੌਕਲਿਨ ਵਿਚ ਹੋਈ। ਘਟਨਾ 18 ਮਈ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਸੇ ਨੇ ਇਕ ਬੱਤਖ ਅਤੇ ਉਸ ਦੇ ਬੱਚਿਆਂ ਨੂੰ ਸੜਕ ਪਾਰ ਕਰਨ ਵਿੱਚ ਮਦਦ ਕਰ ਰਿਹਾ ਸੀ। ਆਪਣੀ ਕਾਰ ਤੋਂ ਉਤਰ ਕੇ ਉਸ ਨੇ ਬੱਤਖ ਨੂੰ ਸੜਕ ਪਾਰ ਕਰਵਾਈ। ਇਸ ਦੌਰਾਨ ਉਸ ਨੇ ਆਵਾਜਾਈ ਰੁਕਵਾ ਦਿੱਤੀ। ਪਰ ਜਿਵੇਂ ਹੀ ਉਹ ਪਰਤਿਆ ਤਾਂ ਸਾਹਮਣੇ ਤੋਂ ਆ ਰਹੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਉਸ ਦੀ ਮੌਤ ਹੋ ਗਈ।

ਘਟਨਾ ਸਟੈਨਫੋਰਡ ਰੈਂਚ ਰੋਡ ਦੀ ਦੱਸੀ ਜਾ ਰਹੀ ਹੈ। ਘਟਨਾ ਦੇ ਸਮੇਂ ਕੈਸੇ ਦਾ 12 ਸਾਲ ਦਾ ਬੇਟਾ ਉੱਥੇ ਮੌਜੂਦ ਸੀ। ਇਸ ਹਾਦਸੇ ਨੂੰ ਉਸ ਨੇ ਆਪਣੀਆਂ ਅੱਖਾਂ ਨਾਲ ਦੇਖਿਆ। ਬੇਟੇ ਨੇ ਦੱਸਿਆ ਕਿ ਪਤਾ ਨਹੀਂ ਕਿੱਥੋਂ ਕਾਰ ਆਈ ਅਤੇ ਪਿਤਾ ਨੂੰ ਟੱਕਰ ਮਾਰ ਕੇ ਚਲੀ ਗਈ। ਬੇਟੇ ਅਨੁਸਾਰ ਜਦੋਂ ਉਸ ਦੇ ਪਿਤਾ ਨੇ ਸੜਕ ਦੇ ਕਿਨਾਰੇ ਬੱਤਖ ਨੂੰ ਖੜ੍ਹੇ ਦੇਖਿਆ ਤਾਂ ਉਸ ਨੇ ਮਦਦ ਲਈ ਕਾਰ ਰੋਕ ਦਿੱਤੀ।

ਕੈਸੇ ਦੇ ਬੇਟੇ ਵਿਲੀਅਮ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਆਵਾਜਾਈ ਰੋਕ ਕੇ ਬੱਤਖ ਨੂੰ ਸੜਕ ਪਾਰ ਕਰਵਾਈ। ਜਦੋਂ ਉਸ ਨੇ ਸਾਰਿਆਂ ਨੂੰ ਸੜਕ ਪਾਰ ਕਰਵਾਈ ਤਾਂ ਲੋਕਾਂ ਨੇ ਤਾੜੀਆਂ ਮਾਰ ਕੇ ਉਸ ਦੀ ਇਸ ਕੰਮ ਲਈ ਤਾਰੀਫ਼ ਕੀਤੀ। ਹਰ ਕੋਈ ਉਸ ਦੇ ਪਿਤਾ ਦੇ ਕੰਮ ਦੀ ਸ਼ਲਾਘਾ ਕਰ ਰਿਹਾ ਸੀ। ਪਰ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਅਗਲੇ ਪਲ ਕੀ ਹੋਵੇਗਾ? ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਨੇ ਕੈਸੇ ਨੂੰ ਟੱਕਰ ਮਾਰ ਦਿੱਤੀ। ਉਸ ਦੀ ਉੱਥੇ ਹੀ ਮੌਤ ਹੋ ਗਈ।

Published by:Gurwinder Singh
First published:

Tags: Accident, Ajab Gajab, Ajab Gajab News, Bus accident, Car accident, Road accident, School Bus accident, Truck Accident