Chinese Man Protect Identity from Family: ਦੁਨੀਆ 'ਚ ਇਕ ਤੋਂ ਵਧ ਕੇ ਇਕ ਅਜੀਬ ਲੋਕ ਹਨ। ਉਨ੍ਹਾਂ ਦਾ ਦਿਮਾਗ ਉੱਥੇ ਪਹੁੰਚ ਜਾਂਦਾ ਹੈ ਜਿੱਥੇ ਅਸੀਂ ਸੋਚ ਵੀ ਨਹੀਂ ਸਕਦੇ। ਖਾਸ ਤੌਰ ਉਤੇ ਅਜਿਹੇ ਮਾਮਲੇ ਚੀਨ ਤੋਂ ਜ਼ਿਆਦਾ ਆਉਂਦੇ ਹਨ, ਜਿਨ੍ਹਾਂ ਨੂੰ ਜਾਣ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ। ਉਦਾਹਰਨ ਲਈ, ਕੋਈ ਬ੍ਰੇਕਅੱਪ ਤੋਂ ਬਾਅਦ ਆਪਣੀ ਗਰਲਫ੍ਰੈਂਡ ਤੋਂ ਪਾਈ-ਪਾਈ ਵਸੂਲ ਲੈਂਦਾ ਹੈ, ਤਾਂ ਕੋਈ ਆਪਣੇ ਹੀ ਪਰਿਵਾਰ ਨਾਲ ਪੈਸੇ ਸ਼ੇਅਰ ਨਹੀਂ ਕਰਨਾ ਚਾਹੁੰਦਾ।
ਜੇਕਰ ਕਿਸੇ ਦੀ ਲਾਟਰੀ ਲੱਗ ਜਾਂਦੀ ਹੈ ਤਾਂ ਉਹ ਲੋਕਾਂ ਨੂੰ ਆਪਣੀ ਪ੍ਰਾਪਤੀ ਬਾਰੇ ਵਾਰ-ਵਾਰ ਦੱਸਦਾ ਹੈ (Man Disguised to Collect Lottery Prize), ਪਰ ਚੀਨ ਵਿੱਚ ਕਰੋੜਾਂ ਦੀ ਲਾਟਰੀ ਜਿੱਤਣ ਤੋਂ ਬਾਅਦ ਇੱਕ ਵਿਅਕਤੀ ਇਨਾਮ ਦਾ ਚੈੱਕ ਲੈਣ ਲਈ ਆਪਣੀ ਪਛਾਣ ਛੁਪਾਉਂਦਾ ਹੋਇਆ ਪਹੁੰਚਿਆ। ਇਸ ਦੇ ਪਿੱਛੇ ਦਾ ਕਾਰਨ ਜਾਣ ਤੁਹਾਨੂੰ ਹਾਸਾ ਵੀ ਆਵੇਗਾ ਅਤੇ ਤੁਸੀਂ ਇਸ ਸ਼ਖਸ ਦੇ ਦਿਮਾਗ ਦੀ ਤਾਰੀਫ ਵੀ ਕਰੋਗੇ।
30 ਮਿਲੀਅਨ ਯੂਐਸ ਡਾਲਰ ਦੀ ਲਾਟਰੀ ਲੱਗੀ
ਚੀਨ ਦੇ ਗੁਆਂਕਸੀ ਜ਼ੁਆਂਗ ਸੂਬੇ ਵਿਚ ਇਕ ਵਿਅਕਤੀ ਨੇ 40 ਲਾਟਰੀ ਟਿਕਟਾਂ ਲਈਆਂ ਸਨ, ਜਿਨ੍ਹਾਂ ਵਿਚ 7 ਨੰਬਰ ਇੱਕੋ ਜਿਹੇ ਸਨ। ਉਸ ਦਾ ਤਰੀਕਾ ਕੰਮ ਆਇਆ ਅਤੇ ਉਸ ਨੂੰ 30 ਮਿਲੀਅਨ ਅਮਰੀਕੀ ਡਾਲਰ ਯਾਨੀ 2 ਅਰਬ 45 ਕਰੋੜ 84 ਲੱਖ ਰੁਪਏ ਤੋਂ ਵੱਧ ਦੀ ਲਾਟਰੀ ਲੱਗ ਗਈ।
ਜੇਕਰ ਕਿਸੇ ਹੋਰ ਨੂੰ ਇਹ ਰਕਮ ਮਿਲ ਜਾਂਦੀ ਤਾਂ ਸ਼ਾਇਦ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਇਸ ਦਾ ਜਸ਼ਨ ਮਨਾਉਂਦਾ ਪਰ ਇਸ ਵਿਅਕਤੀ ਨੇ ਅਜਿਹਾ ਬਿਲਕੁਲ ਨਹੀਂ ਕੀਤਾ। ਇਹ ਇਨਾਮ ਹਾਸਲ ਕਰਨ ਲਈ ਉਹ ਇੱਕ ਕਾਰਟੂਨ ਕਰੈਕਟਰ ਦੇ ਗੈਟਅੱਪ (ਭੇਸ ਬਦਲ ਕੇ) ਨਾਲ ਪਹੁੰਚਿਆ, ਤਾਂ ਕਿ ਉਸ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਨੂੰ ਪਛਾਣ ਨਾ ਸਕੇ।
ਆਖਿਰ ਪਰਿਵਾਰ ਤੋਂ ਕਿਉਂ ਛੁਪਾਇਆ ਗਿਆ ਰਾਜ਼?
ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਸ ਆਦਮੀ ਨੇ ਅਜਿਹਾ ਕਿਉਂ ਕੀਤਾ? ਸਥਾਨਕ ਮੀਡੀਆ ਮੁਤਾਬਕ ਇਸ ਪਿੱਛੇ ਉਸ ਦੀ ਨੀਅਤ ਬਹੁਤ ਚੰਗੀ ਸੀ। ਉਸ ਨੂੰ ਡਰ ਸੀ ਕਿ ਇੰਨੇ ਅਮੀਰ ਬਣਨ ਤੋਂ ਬਾਅਦ ਉਸ ਦੀ ਪਤਨੀ ਅਤੇ ਬੱਚੇ ਹੰਕਾਰੀ ਅਤੇ ਨਿਕੰਮੇ ਹੋ ਜਾਣਗੇ।
ਉਹ ਇਹ ਨਹੀਂ ਚਾਹੁੰਦਾ ਸੀ। ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਇਸ ਨੂੰ ਸਮਝਦਾਰ ਦੱਸਿਆ, ਪਰ ਕੁਝ ਲੋਕਾਂ ਨੇ ਕਿਹਾ ਕਿ ਪਤਨੀ ਤੋਂ ਪੈਸੇ ਛੁਪਾਉਣਾ ਕਾਨੂੰਨ ਤੋੜਨ ਵਾਲਾ ਕਦਮ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Lottery, The Punjab State Lottery