Home /News /international /

ਇਹ ਅਧਿਆਪਕ "ਪੋਰਨ ਵੈੱਬਸਾਈਟ" 'ਤੇ ਪੜ੍ਹਾਉਂਦਾ ਹੈ ਗਣਿਤ, ਸਾਲ 'ਚ ਕਮਾਉਂਦਾ ਹੈ 2 ਕਰੋੜ

ਇਹ ਅਧਿਆਪਕ "ਪੋਰਨ ਵੈੱਬਸਾਈਟ" 'ਤੇ ਪੜ੍ਹਾਉਂਦਾ ਹੈ ਗਣਿਤ, ਸਾਲ 'ਚ ਕਮਾਉਂਦਾ ਹੈ 2 ਕਰੋੜ

ਇਹ ਅਧਿਆਪਕ "ਪੋਰਨ ਵੈੱਬਸਾਈਟ" 'ਤੇ ਪੜ੍ਹਾਉਂਦਾ ਹੈ ਗਣਿਤ, ਸਾਲ 'ਚ ਕਮਾਉਂਦਾ ਹੈ 2 ਕਰੋੜ

ਇਹ ਅਧਿਆਪਕ "ਪੋਰਨ ਵੈੱਬਸਾਈਟ" 'ਤੇ ਪੜ੍ਹਾਉਂਦਾ ਹੈ ਗਣਿਤ, ਸਾਲ 'ਚ ਕਮਾਉਂਦਾ ਹੈ 2 ਕਰੋੜ

  • Share this:

ਹਰ ਅਧਿਆਪਕ ਦਾ ਬੱਚਿਆਂ ਨੂੰ ਪੜ੍ਹਾਉਣ ਦਾ ਆਪਣਾ ਤਰੀਕਾ ਹੁੰਦਾ ਹੈ। ਕੁੱਝ ਥਿਊਰੀ ਵੱਲ ਜ਼ਿਆਦਾ ਧਿਆਨ ਦਿੰਦੇ ਹਨ, ਫਿਰ ਕੁਝ ਬੱਚਿਆਂ ਨੂੰ ਪ੍ਰੈਕਟੀਕਲ ਪੜ੍ਹਾਉਂਦੇ ਹਨ, ਤਾਂ ਜੋ ਬੱਚੇ ਕਲਾਸ ਵਿਚ ਵੱਧ ਤੋਂ ਵੱਧ ਦਿਲਚਸਪੀ ਲੈਣ। ਅੱਜਕੱਲ ਪੜ੍ਹਾਉਣ ਵਿੱਚ ਇੰਨਾ ਜ਼ਿਆਦਾ ਮੁਕਾਬਲਾ ਹੋ ਗਿਆ ਹੈ ਕਿ ਇੱਕ ਤਾਈਵਾਨੀ ਅਧਿਆਪਕ ਨੂੰ ਆਪਣੀ ਕਲਾਸ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਇੱਕ ਬਹੁਤ ਹੀ ਅਜੀਬ ਤਰੀਕਾ ਅਪਨਾਉਣਾ ਪਿਆ।

ਆਮ ਤੌਰ 'ਤੇ ਕੋਈ ਵੀ ਅਧਿਆਪਕ ਬੱਚਿਆਂ ਨੂੰ ਪੋਰਨ ਸਾਈਟ (adult website) 'ਤੇ ਜਾਣ ਲਈ ਨਹੀਂ ਕਹਿੰਦਾ, ਪਰ ਤਾਈਵਾਨ ਵਿੱਚ ਇੱਕ ਅਧਿਆਪਕ ਨੇ ਪੋਰਨਹਬ ਨਾਂ ਦੀ ਇੱਕ ਵਿਅਸਕ ਵੈੱਬਸਾਈਟ 'ਤੇ ਗਣਿਤ ਦੀ ਕਲਾਸ ਨੂੰ ਪੋਰਨ ਵੈੱਬਸਾਈਟ 'ਤੇ ਪਾਉਣਾ ਸ਼ੁਰੂ ਕਰ ਦਿੱਤਾ। ਚਾਂਗਸੂ ਨਾਂ ਦੇ ਅਧਿਆਪਕ ਦਾ ਇਹ ਅਜੀਬੋ-ਗਰੀਬ ਤਰੀਕਾ ਉਸ ਲਈ ਵੀ ਫਾਇਦੇਮੰਦ ਸਾਬਤ ਹੋਇਆ ਹੈ ਅਤੇ ਉਹ ਇਸ ਤਰ੍ਹਾਂ ਦੀ ਟਿਊਸ਼ਨ ਤੋਂ ਇਕ ਸਾਲ 'ਚ ਕਰੀਬ 2 ਕਰੋੜ ਰੁਪਏ ਕਮਾ ਰਿਹਾ ਹੈ। ਗਣਿਤ ਪੜ੍ਹਾਉਣ ਵਾਲੇ ਅਧਿਆਪਕ ਚਾਂਗਸੂ ਪਿਛਲੇ 15 ਸਾਲਾਂ ਤੋਂ ਪੜ੍ਹਾ ਰਹੇ ਹਨ।

ਖਬਰਾਂ ਮੁਤਾਬਕ ਉਸ ਨੇ ਗਣਿਤ 'ਚ ਮਾਸਟਰ ਡਿਗਰੀ ਲਈ ਹੈ। ਆਨਲਾਈਨ ਅਤੇ ਆਫਲਾਈਨ ਟਿਊਸ਼ਨ ਕਰਕੇ ਉਸ ਦੀ ਪਛਾਣ ਇੰਨੀ ਨਹੀਂ ਸੀ। ਉਹ ਯੂਟਿਊਬ 'ਤੇ ਆਨਲਾਈਨ ਕੋਰਸਾਂ ਨਾਲ ਸਬੰਧਤ ਵੀਡੀਓ ਵੀ ਪਾ ਦਿੰਦੇ ਸਨ। ਯੂਟਿਊਬ ਤੋਂ ਬਾਅਦ, ਚਾਂਗਸੂ ਨੇ ਆਪਣੇ ਕੰਮ ਨੂੰ ਵਧਾਉਣ ਲਈ adult website 'ਤੇ ਲੈਕਚਰ ਪੋਸਟ ਕਰਨੇ ਸ਼ੁਰੂ ਕਰ ਦਿੱਤੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਯੂ-ਟਿਊਬ 'ਤੇ ਔਡੀਅੰਸ ਸੀਮਤ ਹੋਣ ਕਾਰਨ ਉਸ ਨੇ adult website 'ਤੇ ਕਲਾਸਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹ ਹੁਣ ਤੱਕ ਇੱਥੇ ਗਣਿਤ ਦੇ 200 ਤੋਂ ਵੱਧ ਵੀਡੀਓ ਪ੍ਰਕਾਸ਼ਿਤ ਕਰ ਚੁੱਕਾ ਹੈ। ਚਾਂਗਸੂ ਦਾ ਕਹਿਣਾ ਹੈ ਕਿ ਬਹੁਤ ਘੱਟ ਲੋਕ adult website 'ਤੇ ਗਣਿਤ ਪੜ੍ਹਾਉਂਦੇ ਹਨ।

ਲੋਕ ਇਨ੍ਹਾਂ ਸਾਈਟਾਂ ਨੂੰ ਵੱਡੀ ਗਿਣਤੀ ਵਿੱਚ ਦੇਖਦੇ ਹਨ, ਇਸ ਲਈ ਇੱਥੇ ਵੀਡੀਓ ਪ੍ਰਕਾਸ਼ਿਤ ਕਰਨ ਤੋਂ ਬਾਅਦ, ਵੱਧ ਤੋਂ ਵੱਧ ਲੋਕਾਂ ਨੇ ਇਨ੍ਹਾਂ ਨੂੰ ਦੇਖਿਆ। ਉਸਨੇ ਵੈਰੀਫਾਈਡ ਚੈਨਲ 'ਤੇ changhsumath666 ਨਾਮ ਦਾ ਆਪਣਾ ਹੈਂਡਲ ਬਣਾਇਆ ਅਤੇ ਇੱਥੇ ਉਸ ਨੂੰ ਲੋਕਾਂ ਵੱਲੋਂ ਬਹੁਤ ਵਧੀਆ ਪ੍ਰਤੀਕਿਰਿਆ ਮਿਲਣੀਆਂ ਸ਼ੁਰੂ ਹੋਈ। ਹੁਣ ਉਸ ਕੋਲ ਗਣਿਤ ਦੇ ਬਹੁਤ ਸਾਰੇ ਵਿਦਿਆਰਥੀ ਹਨ, ਜੋ ਉਸ ਨੂੰ ਵੈੱਬਸਾਈਟ ਰਾਹੀਂ ਹੀ ਜਾਣਦੇ ਹਨ ਤੇ ਉਸ ਤੋਂ ਕੋਰਸ ਖਰੀਦਦੇ ਹਨ। ਉਹ ਤਾਈਵਾਨ ਡਾਲਰਾਂ ਵਿੱਚ ਇੱਕ ਸਾਲ ਵਿੱਚ $7,500,000, ਜਾਂ ਭਾਰਤੀ ਮੁਦਰਾ ਵਿੱਚ 2 ਕਰੋੜ ਰੁਪਏ ਕਮਾਉਂਦਾ ਹੈ, ਜੋ ਉਸ ਦੇ ਖਰਚਿਆਂ ਅਤੇ ਸਟਾਫ ਲਈ ਤਨਖਾਹ ਨੂੰ ਪੂਰਾ ਕਰਨ ਲਈ ਕਾਫੀ ਹੈ।

Published by:Amelia Punjabi
First published:

Tags: Ajab Gajab News, Education, Math, Taiwan, TEACHER, Viral, World news